ਪੈਟਰੋਲ-ਡੀਜ਼ਲ ਦੇ ਪਏ ਭੜਥੂ ਵਿਚਾਲੇ ਪੰਪ ਉਤੇ ਚੱਲੀ ਗੋ.ਲ਼ੀ, ਲੱਤ ਵਿਚ ਗੋ.ਲ਼ੀ ਮਾਰ  ਸਿਰ ਉਤੇ ਪਾਈਪਾਂ ਤੇ ਪਿਸ.ਤੌਲ ਦੇ ਬੱਟ ਨਾਲ ਕੀਤਾ ਹਮ.ਲਾ

ਪੈਟਰੋਲ-ਡੀਜ਼ਲ ਦੇ ਪਏ ਭੜਥੂ ਵਿਚਾਲੇ ਪੰਪ ਉਤੇ ਚੱਲੀ ਗੋ.ਲ਼ੀ, ਲੱਤ ਵਿਚ ਗੋ.ਲ਼ੀ ਮਾਰ  ਸਿਰ ਉਤੇ ਪਾਈਪਾਂ ਤੇ ਪਿਸ.ਤੌਲ ਦੇ ਬੱਟ ਨਾਲ ਕੀਤਾ ਹਮ.ਲਾ

ਵੀਓਪੀ ਬਿਊਰੋ, ਫਰੀਦਕੋਟ-ਟਰੱਕ ਡਰਾਈਵਰਾਂ ਦੀ ਹੜਤਾਲ ਮਗਰੋਂ ਪੈਟਰੋਲ ਡੀਜ਼ਲ ਭਰਵਾਉਣ ਸਬੰਧੀ ਪਏ ਭੜਥੂ ਵਿਚਾਲੇ ਇਕ ਪੈਟਰੋਲ ਪੰਪ ਉਤੇ ਗੋਲ਼ੀ ਚੱਲ ਪਈ। ਘਟਨਾ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਔਲਖ ਦੀ ਹੈ, ਜਿਥੇ ਫਰੀਦ ਕਿਸਾਨ ਸੇਵਾ ਕੇਂਦਰ ਪੈਟਰੋਲ ਪੰਪ ‘ਤੇ ਪੈਟਰੋਲ ਪਵਾਉਣ ਆਏ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਪੈਟਰੋਲ ਪੰਪ ਦੇ ਮਾਲਕ ਨਾਲ ਬਹਿਸ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਪੈਟਰੋਲ ਪੰਪ ਮਾਲਕ ਨੇ ਆਪਣੇ ਲਾਇਸੈਂਸੀ 32 ਬੋਰ ਰਿਵਾਲਵਰ ਨਾਲ ਫਾਇਰ ਕਰ ਦਿੱਤਾ। ਜਿਸ ਨਾਲ ਅਮਰਿੰਦਰ ਸਿੰਘ ਨਾਮ ਦੇ ਨੌਜਵਾਨ ਦੀ ਲੱਤ ‘ਤੇ ਗੋਲੀ ਲੱਗ ਗਈ, ਜਿਸ ਨੂੰ ਇਲਾਜ ਲਈ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।


ਪੀੜਤ ਨੌਜਵਾਨ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਕੱਲ੍ਹ ਕਣਕ ‘ਤੇ ਸਪਰੇਅ ਕਰਨੀ ਸੀ ਅਤੇ ਸਪਰੇਅ ਕਰਨ ਵਾਲੇ ਪੰਪਾਂ ਲਈ ਉਹਨਾਂ ਦੇ ਲੜਕੇ ਪਿੰਡ ਔਲਖ ਦੇ ਪੈਟਰੋਲ ਪੰਪ ਤੋਂ ਪੈਟਰੋਲ ਲੈਣ ਆਏ ਸਨ। ਜਿਥੇ ਪੈਟਰੋਲ ਦੇ ਰੇਟ ਨੂੰ ਲੈ ਕੇ ਪੰਪ ਦੇ ਕਰਿੰਦਿਆਂ ਨਾਲ ਉਹਨਾਂ ਦੀ ਬਹਿਸਬਾਜ਼ੀ ਹੋ ਗਈ ਸੀ, ਜਿਸ ਦੌਰਾਨ ਪੰਪ ਮਾਲਕ ਨੇ ਉਹਨਾਂ ਦੇ ਲੜਕਿਆਂ ‘ਤੇ ਫਾਇ.ਰਿੰਗ ਕਰ ਉਹਨਾਂ ਦੱਸਿਆ ਕਿ ਪੰਪ ਮਾਲਕ ਵਲੋਂ ਕਰੀਬ 5 ਫਾਇਰ ਕੀਤੇ ਗਏ, ਜਿਸ ਨਾਲ ਉਹਨਾਂ ਦੇ ਲੜਕੇ ਅਮਰਿੰਦਰ ਸਿੰਘ ਦੀ ਲੱਤ ‘ਤੇ ਗੋ.ਲੀ ਲੱਗ ਗਈ। ਉਹਨਾਂ ਦੱਸਿਆ ਕਿ ਗੋ.ਲੀ ਲੱਗਣ ਤੋਂ ਬਾਅਦ ਡਿੱਗੇ ਪਏ ਨੌਜਵਾਨ ਦੇ ਸਿਰ ਵਿਚ ਪਾਈਪਾਂ ਅਤੇ ਪਿਸਤੌਲ ਦੇ ਬੱਟ ਤਕ ਮਾਰੇ ਗਏ। ਉਹਨਾਂ ਕਿਹਾ ਕਿ ਪੰਪ ਮਾਲਕ ਨੇ ਉਹਨਾਂ ਦੇ ਲੜਕਿਆਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਔਲਖ ਦੇ ਪੈਟਰੋਲ ਪੰਪ ‘ਤੇ ਗੋ.ਲੀ ਚੱਲੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਮੌਕੇ ‘ਤੇ ਪਹੁੰਚੇ ਅਤੇ ਪਤਾ ਚੱਲਿਆ ਕਿ ਨੇੜਲੇ ਪਿੰਡ ਘਣੀਏ ਵਾਲਾ ਦੇ ਨੌਜਵਾਨ ਅਮਰਿੰਦਰ ਸਿੰਘ ਦੇ ਲੱਤ ਵਿੱਚ ਗੋ.ਲੀ ਵੱਜੀ ਹੈ। ਜਿਸ ਨੂੰ ਇਲਾਜ ਲਈ ਫਰੀਦਕੋਟ ਦੇ GGS ਮੈਡੀਕਲ ਵਿਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਜਖ਼ਮੀ ਨੌਜਵਾਨ ਦੇ ਬਿਆਨ ਦਰਜ ਕਰ ਕੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

error: Content is protected !!