ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਦੀ ਹੋਈ ਮੀਟਿੰਗ

ਅੰਮ੍ਰਿਤਸਰ (ਵੀਓਪੀ ਬਿਓਰੋ); ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ| ਜਿਸ ਵਿੱਚ ਪੈਨਸ਼ਨਰਜ ਸਾਥੀਆ ਦੀਆ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਦੀਆ ਮਾੜੀਆ ਨੀਤੀਆ, ਜਿਸ ਵਿੱਚ ਸਰਕਾਰ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਸਿੰਚਾਈ ਵਿਭਾਗ ਅੰਮ੍ਰਿਤਸਰ ਅਤੇ ਹੋਰ ਵਿਭਾਗ ਦੇ ਪੈਨਸ਼ਨਰਜ ਨਾਲ ਸਬੰਧਤ ਮਸਲਿਆ ਚ ਸ਼ਾਮਲ ਹੋਣ ਲਈ, ਸਾਰੇ ਕਰਮਚਾਰੀਆ/ਅਧਿਕਾਰੀਆ ਪ੍ਰਤੀ ਅਪਣਾਏ ਜਾਣ ਵਾਲੇ ਵਤੀਰੇ ਪ੍ਰਤੀ ਸਾਥੀ ਬਗੀਚਾ ਸਿੰਘ, ਅਮਰਜੀਤ ਸਿੰਘ ਬੱਗਾ ਪ੍ਰੈੱਸ ਸਕੱਤਰ, ਹਰਭਜਨ ਸਿੰਘ ਝੰਜੋਟੀ, ਬਲਵਿੰਦਰ ਸਿੰਘ, ਜੋਗਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਮੋਹਿੰਦਰ ਸਿੰਘ ਸਕੱਤਰ, ਬਲਵਿੰਦਰ ਸਿੰਘ ਸੋਢੀ,ਸ਼ਿਵ ਨਰਾਇਣ, ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ|

ਵਿਸ਼ੇਸ਼ ਤੌਰ ਤੇ ਜੇ. ਸਿੰਘ ਕੁਦਰਾਂ ਸ਼ਾਮਲ ਹੋਏ, ਪੰਜਾਬ ਸਰਕਾਰ ਦੇ ਲਾਰਿਆ ਤੇ ਵਾਇਦਿਆ ਖਿਲਾਫ ਪੰਜਾਬ ਸਰਕਾਰ ਵਿਰੁੱਧ ਜਨਵਰੀ ਤੇ ਫਰਵਰੀ ਵਿੱਚ ਕੀਤੇ ਜਾਣ ਵਾਲੇ ਐਕਸ਼ਨਾ ਪ੍ਰਤੀ ਜਾਣੂ ਕਰਵਾਇਆ ਅਤੇ ਐਕਸ਼ਨਾਂ ਲਈ ਤਿਆਰ ਰਹਿਣ ਲਈ ਪ੍ਰੇਰਿਤ ਕਰਦਿਆ ਪੰਜਾਬ ਸਰਕਾਰ ਦੀਆ ਬਹੁਤ ਮਾੜੀਆ ਨੀਤੀਆ ਕਾਰਨ ਪੈਨਸ਼ਨਰਜ ਸਾਥੀਆ ਵਿੱਚ ਹੌਸਲਾ ਵਧਾਉਣ ਲਈ ਬੜੇ ਉਤਸ਼ਾਹ ਨਾਲ ਸਮੂਲੀਅਤ ਕਰਨ ਲਈ ਬੇਨਤੀ  ਕੀਤੀ ਅਖੀਰ ਵਿੱਚ ਦਵਿੰਦਰ ਸਿੰਘ ਪ੍ਰਧਾਨ ਵੱਲੋਂ ਆਏ ਸਾਥੀਆ ਦਾ ਧੰਨਵਾਦ ਕੀਤਾ ਤੇ ਐਕਸ਼ਨਾ ਵਿੱਚ ਸ਼ਾਮਲ ਹੋਣ ਲਈ ਅਪੀਲ ਕੀਤੀ ਗਈ।

error: Content is protected !!