Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
January
16
ਡਰੱਗਜ਼ ਮਾਮਲੇ ਵਿਚ ਮਜੀਠੀਆ ਦੀ ਪੇਸ਼ੀ, ਡੀਆਈਜੀ ਭੁੱਲਰ ਸਾਹਮਣੇ ਹੋਣਗੇ ਪੇਸ਼
Latest News
Politics
Punjab
ਡਰੱਗਜ਼ ਮਾਮਲੇ ਵਿਚ ਮਜੀਠੀਆ ਦੀ ਪੇਸ਼ੀ, ਡੀਆਈਜੀ ਭੁੱਲਰ ਸਾਹਮਣੇ ਹੋਣਗੇ ਪੇਸ਼
January 16, 2024
Voice of Punjab
ਡਰੱਗਜ਼ ਮਾਮਲੇ ਵਿਚ ਮਜੀਠੀਆ ਦੀ ਪੇਸ਼ੀ, ਡੀਆਈਜੀ ਭੁੱਲਰ ਸਾਹਮਣੇ ਹੋਣਗੇ ਪੇਸ਼
ਵੀਓਪੀ ਬਿਊਰੋ, ਪਟਿਆਲਾ-ਸਾਬਕਾ ਅਕਾਲੀ ਮੰਤਰੀ ਤੇ ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਅੱਜ ਪਟਿਆਲਾ ਵਿੱਚ ਨਵੀਂ ਐਸਆਈਟੀ ਸਾਹਮਣੇ ਪੇਸ਼ ਹੋਣਗੇ। ਮਜੀਠੀਆ ਕੋਲੋਂ ਐਨਡੀਪੀਐਸ ਐਕਟ ਤਹਿਤ ਦਰਜ ਕੇਸ ਸਬੰਧੀ ਪੁੱਛਗਿੱਛ ਕੀਤੀ ਜਾਏਗੀ। ਇਸ ਤੋਂ ਪਹਿਲਾਂ, ਮਜੀਠੀਆ ਤੋਂ ਤਿੰਨ ਵਾਰ ਪੁੱਛਗਿੱਛ ਕੀਤੀ ਜਾ ਚੁੱਕੀ ਹੈ।ਜਾਣਕਾਰੀ ਮੁਤਾਬਕ ਐਨਡੀਪੀਐਸ ਐਕਟ ਤਹਿਤ ਦੋ ਸਾਲ ਪਹਿਲਾਂ ਦਰਜ ਕੇਸ ਦੀ ਜਾਂਚ ਲਈ ਪਟਿਆਲਾ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਨਵੀਂ ਗਠਿਤ ਸਿਟ ਵੱਲੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਅੱਜ 16 ਜਨਵਰੀ ਨੂੰ ਪਹਿਲੀ ਵਾਰ ਪੁੱਛਗਿੱਛ ਕੀਤੀ ਜਾਵੇਗੀ।
ਉਂਜ, ਇਸ ਤੋਂ ਪਹਿਲਾਂ ਏਡੀਜੀਪੀ ਮੁਖਵਿੰਦਰ ਛੀਨਾ ਦੀ ਅਗਵਾਈ ਹੇਠਲੀ ਸਿਟ ਵੱਲੋਂ ਭਾਵੇਂ ਦੋ ਵਾਰ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਪਰ ਉਨ੍ਹਾਂ ਦੀ 31 ਦਸੰਬਰ ਨੂੰ ਹੋਈ ਸੇਵਾਮੁਕਤੀ ਉਪਰੰਤ ਨਵੀਂ ਬਣੀ ਸਿਟ ਕੋਲ ਮਜੀਠੀਆ ਦੀ ਇਹ ਪਲੇਠੀ ਪੇਸ਼ੀ ਹੈ। ਇੱਥੇ ਅਕਾਲੀ ਕਾਰਕੁਨਾਂ ਦੇ ਪੁੱਜਣ ਦੀ ਸੰਭਾਵਨਾ ਦੇ ਮੱਦੇਨਜ਼ਰ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਦੱਸ ਦਈਏ ਕਿ ਡਰੱਗਜ਼ ਮਾਮਲੇ ‘ਚ ਨਵਾਂ ਨੋਟਿਸ ਮਿਲਣ ਤੋਂ ਬਾਅਦ ਅਕਾਲੀ ਨੇਤਾ ਬਿਕਰਮ ਮਜੀਠੀਆ ਅੱਜ ਫਿਰ ਤੋਂ ਜਾਂਚ ਕਮੇਟੀ (ਐਸਆਈਟੀ) ਸਾਹਮਣੇ ਪੇਸ਼ ਹੋਣ ਜਾ ਰਹੇ ਹਨ। ਨਵੀਂ SIT ਦੇ ਗਠਨ ਤੋਂ ਬਾਅਦ ਮਜੀਠੀਆ ਦੀ ਇਹ ਪਹਿਲੀ ਪੇਸ਼ੀ ਹੈ। ਉਹ ਪੁਰਾਣੀ ਐਸਆਈਟੀ ਦੇ ਸਾਹਮਣੇ ਤਿੰਨ ਵਾਰ ਪੇਸ਼ ਹੋ ਚੁੱਕੇ ਹਨ। ਪਹਿਲੀ ਐਸਆਈਟੀ ਦੀ ਜ਼ਿੰਮੇਵਾਰੀ ਏਡੀਜੀਪੀ ਐਮਐਸ ਛੀਨਾ ਕੋਲ ਸੀ ਤੇ ਉਹ 31 ਦਸੰਬਰ ਨੂੰ ਸੇਵਾਮੁਕਤ ਹੋ ਗਏ ਸਨ।
ਨਵੀਂ ਐਸਆਈਟੀ ਦੀ ਜ਼ਿੰਮੇਵਾਰੀ ਪਟਿਆਲਾ ਰੇਂਜ ਦੇ ਡੀਆਈਜੀ ਐਚਐਸ ਭੁੱਲਰ ਨੂੰ ਦਿੱਤੀ ਗਈ ਹੈ। ਸਰਕਾਰ ਨੇ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਐਸਆਈਟੀ ਦਾ ਪੁਨਰਗਠਨ ਕੀਤਾ ਸੀ। ਡੀਆਈਜੀ ਭੁੱਲਰ ਤੋਂ ਇਲਾਵਾ ਐਸਆਈਟੀ ਵਿੱਚ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਤੇ ਧੂਰੀ ਦੇ ਐਸਪੀ ਯੋਗੇਸ਼ ਸ਼ਰਮਾ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ।
Post navigation
ਫਗਵਾੜਾ ‘ਚ ਨਿਹੰਗ ਸਿੰਘ ਨੇ ਬੇਅਬਦੀ ਦੇ ਸ਼ੱਕ ਵਿਚ ਨੌਜਵਾਨ ਦੀ ਕਰ’ਤੀ ਹੱਤਿ.ਆ, ਗੁਰੂਘਰ ਵਿਚ ਦਾਖਲ ਹੋ ਕੇ ਹੱਥੋਪਾਈ ਕਰਨ ਲੱਗਾ ਸੀ ਨੌਜਵਾਨ
9 ਘੰਟੇ ਚਿਖਾ ਉਤੇ ਪਈ ਰਹੀ ਮਾਂ ਦੀ ਲਾਸ਼, ਜਾਇਦਾਦ ਲਈ ਲੜਦੀਆਂ ਰਹੀਆਂ ਤਿੰਨ ਧੀਆਂ, ਸ਼ਮਸ਼ਾਨਘਾਟ ਵਿਚ ਹਾਈਵੋਲਟੇਜ ਡਰਾਮਾ, ਸਸਕਾਰ ਲਈ ਆਏ ਪੰਡਿਤ 8 ਵਾਰ ਪਰਤੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us