PM ਮੋਦੀ ਵੱਲੋਂ ਨਾਮੀਬੀਆ ਤੋਂ ਲਿਆਂਦੇ ਚੀਤਿਆਂ ‘ਚੋਂ ਅਖੀਰਲੇ ਚੀਤੇ ‘ਸ਼ੌਰਿਆ’ ਦੀ ਵੀ ਮੌਤ, ਤੜਫ-ਤੜਫ ਤੋੜਿਆ ਦਮ

PM ਮੋਦੀ ਵੱਲੋਂ ਨਾਮੀਬੀਆ ਤੋਂ ਲਿਆਂਦੇ ਚੀਤਿਆਂ ‘ਚੋਂ ਅਖੀਰਲੇ ਚੀਤੇ ‘ਸ਼ੌਰਿਆ’ ਦੀ ਵੀ ਮੌਤ

 

ਭੋਪਾਲ (ਵੀਓਪੀ ਬਿਊਰੋ)- ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਵਿੱਚ ਸਥਿਤ ਕੁਨੋ ਨੈਸ਼ਨਲ ਪਾਰਕ ਵਿੱਚ ਨਾਮੀਬੀਆ ਤੋਂ ਆਏ ਇੱਕ ਹੋਰ ਚੀਤੇ ਦੀ ਮੌਤ ਹੋ ਗਈ ਹੈ। ਚੀਤੇ ਦਾ ਨਾਂ ‘ਸ਼ੌਰਿਆ’ ਸੀ। ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਇਨ੍ਹਾਂ ਚੀਤਿਆਂ ਨੂੰ ਪ੍ਰਧਾਨ ਮੰਤਰੀ ਮੋਦੀ ਲੈ ਕੇ ਆਏ ਸਨ, ਜੋ ਕਿ ਹੁਣ ਸਭ ਮਰ ਗਏ ਹਨ ਅਤੇ ਇੱਕ ਬੱਚਾ ਹੀ ਬਚਿਆ ਹੈ।

ਚੀਤਾ ਪ੍ਰਾਜੈਕਟ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਹੈ ਕਿ 16 ਜਨਵਰੀ ਨੂੰ 3.17 ਮਿੰਟ ‘ਤੇ ਚੀਤਾ ਸ਼ੌਰਿਆ ਦੀ ਮੌਤ ਹੋ ਗਈ ਸੀ। ਨਿਗਰਾਨੀ ਟੀਮ ਨੇ ਉਸ ਨੂੰ ਸਵੇਰੇ 11 ਵਜੇ ਬੇਹੋਸ਼ ਪਾਇਆ। ਇਸ ਤੋਂ ਬਾਅਦ ਜਦੋਂ ਸ਼ਾਂਤ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਹ ਕਮਜ਼ੋਰ ਸੀ। ਇਸ ਤੋਂ ਬਾਅਦ ਇਲਾਜ ਸ਼ੁਰੂ ਕੀਤਾ ਗਿਆ ਪਰ ਉਸ ਦਾ ਸਾਹ ਰੁਕ ਗਿਆ ਸੀ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਕਿਹਾ ਹੈ ਕਿ ਬੇਵਕਤੀ ਮੌਤ ਦੇ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਤੋਂ ਬਾਅਦ ਹੀ ਹੋਵੇਗਾ।

ਤੁਹਾਨੂੰ ਦੱਸ ਦੇਈਏ ਕਿ ਕੁਨੋ ਨੈਸ਼ਨਲ ਪਾਰਕ ਵਿੱਚ ਹੁਣ ਤੱਕ ਵੱਖ-ਵੱਖ ਕਾਰਨਾਂ ਕਰਕੇ ਕੁੱਲ 10 ਚੀਤਿਆਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲੇ 10 ਚੀਤਿਆਂ ਵਿੱਚ ਤਿੰਨ ਸ਼ਾਵਕ ਵੀ ਸ਼ਾਮਲ ਸਨ ਜੋ ਕੁਨੋ ਪਾਰਕ ਵਿੱਚ ਹੀ ਪੈਦਾ ਹੋਏ ਸਨ। ਦੱਸ ਦੇਈਏ ਕਿ ਕੁਨੋ ਪਾਰਕ ਵਿੱਚ ਹੀ ਮਾਦਾ ਚੀਤਾ ਜਵਾਲਾ ਨੇ 4 ਬੱਚਿਆਂ ਨੂੰ ਜਨਮ ਦਿੱਤਾ ਸੀ। ਇਨ੍ਹਾਂ ਵਿੱਚੋਂ 3 ਦੀ ਮੌਤ ਵੱਖ-ਵੱਖ ਕਾਰਨਾਂ ਕਰਕੇ ਹੋਈ ਹੈ। ਹਾਲਾਂਕਿ, ਜਵਾਲਾ ਦਾ ਇੱਕ ਬੱਚਾ ਪਾਰਕ ਵਿੱਚ ਮੌਜੂਦ ਹੈ ਅਤੇ ਸਿਹਤਮੰਦ ਹੈ।

error: Content is protected !!