ਮਹਿਲਾ ਦੀ ਕਾਰ ਹੋਈ ਚੋਰੀ, ਜਾਂਚ ਮਗਰੋਂ ਪੁਲਿਸ ਨੇ ਪਤੀ ਨੂੰ ਹੀ ਕਰ ਲਿਆ ਗ੍ਰਿਫ਼.ਤਾਰ, ਇਸ ਕੰਮ ਲਈ ਚੋਰੀ ਕੀਤੀ ਜੀਵਨ ਸਾਥੀ ਦੀ ਕਾਰ

ਮਹਿਲਾ ਦੀ ਕਾਰ ਹੋਈ ਚੋਰੀ, ਜਾਂਚ ਮਗਰੋਂ ਪੁਲਿਸ ਨੇ ਪਤੀ ਨੂੰ ਹੀ ਕਰ ਲਿਆ ਗ੍ਰਿਫ਼.ਤਾਰ, ਇਸ ਕੰਮ ਲਈ ਚੋਰੀ ਕੀਤੀ ਜੀਵਨ ਸਾਥੀ ਦੀ ਕਾਰ

ਵੀਓਪੀ ਬਿਊਰੋ, ਨੈਸ਼ਨਲ-ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ 6 ਜਨਵਰੀ ਨੂੰ ਇਕ ਔਰਤ ਦੀ ਸਵਿਫਟ ਡਿਜ਼ਾਇਰ ਕਾਰ ਉਸ ਦੇ ਸੁਸਾਇਟੀ ਵਿੱਚ ਸਥਿਤ ਘਰ ਦੇ ਬਾਹਰੋਂ ਚੋਰੀ ਹੋ ਗਈ ਸੀ। ਔਰਤ ਨੇ ਕਾਰ ਦੀ ਕੀਮਤ ਕਰੀਬ 4.5 ਲੱਖ ਰੁਪਏ ਦੱਸੀ ਹੈ। ਪੁਲਿਸ ਨੇ ਇਸ ਮਾਮਲੇ ਦਾ ਖੁਲਾਸਾ ਕਰਦੇ ਹੋਏ ਮਹਿਲਾ ਦੇ ਪਤੀ ਨੂੰ ਗ੍ਰਿਫ.ਤਾਰ ਕਰ ਲਿਆ ਹੈ। ਮੁਲਜ਼ਮ ਪਤੀ ਨੇ ਕਰਜ਼ਾ ਚੁਕਾਉਣ ਲਈ ਪਤਨੀ ਦੀ ਹੀ ਕਾਰ ਚੋਰੀ ਕਰ ਲਈ। ਇਹ ਮਾਮਲਾ ਗੁਜਰਾਤ ਦੇ ਸੂਰਤ ਇਲਾਕੇ ਦਾ ਦੱਸਿਆ ਜਾ ਰਿਹਾ ਹੈ।


ਜਾਣਕਾਰੀ ਮੁਤਾਬਕ 16 ਜਨਵਰੀ ਨੂੰ ਪੁਲਸ ਨੂੰ ਕੰਚਨ ਰਾਜਪੂਤ ਤੋਂ ਕਾਰ ਚੋਰੀ ਹੋਣ ਦੀ ਸ਼ਿਕਾਇਤ ਮਿਲੀ ਸੀ। ਕੰਚਨ ਨੇ ਪੁਲਿਸ ਨੂੰ ਦੱਸਿਆ ਕਿ 6 ਜਨਵਰੀ ਦੀ ਰਾਤ ਨੂੰ ਗਾਇਤਰੀ ਕ੍ਰਿਪਾ ਸੋਸਾਇਟੀ ਸਥਿਤ ਉਸਦੇ ਘਰ ਦੇ ਬਾਹਰੋਂ ਉਸਦੀ ਸਵਿਫਟ ਡਿਜ਼ਾਇਰ ਕਾਰ ਚੋਰੀ ਹੋ ਗਈ ਸੀ। ਪੁਲਿਸ ਇੰਸਪੈਕਟਰ ਐਸਐਨ ਦੇਸਾਈ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਭ ਤੋਂ ਪਹਿਲਾਂ ਇਲਾਕੇ ‘ਚ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਪੁਲਸ ਨੂੰ ਕੰਚਨ ਦੇ ਪਤੀ ਗੋਵਰਧਨ ਦੀ ਸ਼ਮੂਲੀਅਤ ਦਾ ਸ਼ੱਕ ਹੋਇਆ। ਪੁਲਸ ਨੇ ਗੋਵਰਧਨ ਤੋਂ ਪੁੱਛਗਿੱਛ ਕੀਤੀ, ਜਿਸ ਨੇ ਕਬੂਲ ਕੀਤਾ ਕਿ ਉਸ ਨੇ ਆਪਣੇ ਦੋਸਤ ਇਕਬਾਲ ਪਠਾਨ ਨਾਲ ਮਿਲ ਕੇ ਚੋਰੀ ਦੀ ਸਾਜ਼ਿਸ਼ ਰਚੀ ਸੀ ਕਿਉਂਕਿ ਉਸ ਨੇ ਵੱਡਾ ਕਰਜ਼ਾ ਚੁਕਾਉਣਾ ਸੀ। ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਕਾਰ ’ਤੇ ਟਾਪ-ਅੱਪ ਕਰਜ਼ਾ ਲਿਆ ਸੀ ਅਤੇ ਜਦੋਂ ਉਹ ਕਿਸ਼ਤਾਂ ਨਾ ਭਰ ਸਕਿਆ ਤਾਂ ਉਸ ਨੇ ਕਾਰ ਚੋਰੀ ਕਰਨ ਦੀ ਸਾਜ਼ਿਸ਼ ਰਚੀ। ਪੁਲਿਸ ਨੇ ਦੱਸਿਆ ਕਿ ਚੋਰੀ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ। ਪੁਲੀਸ ਨੇ ਗੋਵਰਧਨ ਨੂੰ ਗ੍ਰਿਫ਼.ਤਾਰ ਕਰ ਕੇ ਉਸ ਦੀ ਕਾਰ ਜ਼ਬਤ ਕਰ ਲਈ ਹੈ। ਪੁਲਿਸ ਦੇ ਅਨੁਸਾਰ, “ਕਾਰ ਚੋਰੀ ਤੋਂ 10 ਦਿਨ ਪਹਿਲਾਂ ਗੋਵਰਧਨ ਨੇ ਇੱਕ ਡੁਪਲੀਕੇਟ ਚਾਬੀ ਬਣਵਾਈ ਅਤੇ ਇਕਬਾਲ ਨੂੰ ਦੇ ਦਿੱਤੀ। ਇਸ ਤੋਂ ਬਾਅਦ 6 ਜਨਵਰੀ ਨੂੰ ਗੋਵਰਧਨ ਰਾਜਸਥਾਨ ਲਈ ਰਵਾਨਾ ਹੋ ਗਿਆ ਤਾਂ ਜੋ ਕਿਸੇ ਨੂੰ ਉਸ ‘ਤੇ ਸ਼ੱਕ ਨਾ ਹੋਵੇ। ਉਸੇ ਦਿਨ ਰਾਤ 11 ਵਜੇ ਪਠਾਨ ਆਪਣੇ ਦੋਸਤ ਨਾਲ ਸੁਸਾਇਟੀ ‘ਚ ਆਇਆ ਅਤੇ ਕਾਰ ਚੋਰੀ ਕਰ ਲਈ।” ਪੁਲਿਸ ਨੇ ਦੱਸਿਆ ਕਿ ਜੁਰਮ ਵਿਚ ਸ਼ਾਮਲ ਇਕਬਾਲ ਅਤੇ ਉਸ ਦੇ ਦੋਸਤ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।

error: Content is protected !!