ਹਾਦਸੇ ਵਿਚ ਮੌਤ ਤੋਂ ਪਹਿਲਾਂ ਦੀ ਵੇਖੋ ਵੀਡੀਓ, 130 ਦੀ ਸਪੀਡ, ਇਕ ਹੱਥ ਸਟੇਅਰਿੰਗ ਦੂਜੇ ਹੱਥ ਵਿਚ ਮੋਬਾਈਲ ਨਾਲ ਬਣਦੀ ਵੀਡੀਓ, ਟੇਕ ਇਟ ਇਜ਼ੀ ਉਤੇ ਮਸਤੀ ਕਰਦੇ ਦਿਸ ਰਹੇ ਪੰਜੇ ਦੋਸਤ

ਹਾਦਸੇ ਵਿਚ ਮੌਤ ਤੋਂ ਪਹਿਲਾਂ ਦੀ ਵੇਖੋ ਵੀਡੀਓ, 130 ਦੀ ਸਪੀਡ, ਇਕ ਹੱਥ ਸਟੇਅਰਿੰਗ ਦੂਜੇ ਹੱਥ ਵਿਚ ਮੋਬਾਈਲ ਨਾਲ ਬਣਦੀ ਵੀਡੀਓ, ਟੇਕ ਇਟ ਇਜ਼ੀ ਉਤੇ ਮਸਤੀ ਕਰਦੇ ਦਿਸ ਰਹੇ ਪੰਜੇ ਦੋਸਤ


ਵੀਓਪੀ ਬਿਊਰੋ, ਹੁਸ਼ਿਆਰਪੁਰ-ਹੁਸ਼ਿਆਰਪੁਰ ’ਚ ਬੀਤੇ ਦਿਨ ਵੱਡਾ ਸੜਕ ਹਾਦਸਾ ਵਾਪਰਿਆ ਸੀ, ਜਿਸ ’ਚ ਜਲੰਧਰ ਦੇ ਪੰਜ ਨੌਜਵਾਨਾਂ ਦੀ ਮੌ.ਤ ਹੋ ਗਈ। ਦਸੂਹਾ ਨੇੜੇ ਇੱਕ ਟਰੱਕ ਨਾਲ ਟੱਕਰ ਦੌਰਾਨ ਕਾਰ ਨੂੰ ਤੁਰੰਤ ਅੱਗ ਲੱਗ ਗਈ। ਚਾਰ ਦੋਸਤ ਜ਼ਿੰਦਾ ਸੜ ਗਏ ਤੇ ਇੱਕ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਸੀ।

ਹੁਣ ਉਨ੍ਹਾਂ ਦੋਸਤਾਂ ਦੀ ਹਾਦਸੇ ਤੋਂ ਪਹਿਲਾਂ ਦੀ ਕਾਰ ਵਿਚ ਜਾਂਦਿਆਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਕਾਫ਼ੀ ਮਸਤੀ ਕਰਦੇ ਵਿਖਾਈ ਦਿੰਦੇ ਹਨ। ਉਸ ਸਮੇਂ ਕਾਰ ਦੀ ਸਪੀਡ ਵੀ 120-130 ਵਿਚਾਲੇ ਨੋਟ ਕੀਤੀ ਗਈ।ਵੀਡੀਓ ਵਿਚ ਤੁਸੀਂ ਵੇਖ ਵੇਖਦੇ ਹੋ ਕਿ ਕਿਵੇਂ ਖ਼ੁਸ਼ੀ-ਖ਼ੁਸ਼ੀ ਪੰਜ ਦੋਸਤ ਗੱਡੀ ਵਿਚ ਮਸਤੀ ਕਰਦੇ ਹੋਏ ‘ਟੇਕ ਇਟ ਇਜ਼ੀ’ ਗਾਣਾ ਸੁਣਦਿਆਂ ਵਾਪਸ ਘਰਾਂ ਨੂੰ ਪਰਤ ਰਹੇ ਸਨ। ਵੇਖਦੇ ਹੀ ਵੇਖਦੇ ਹੱਸਦੇ-ਖੇਡਦੇ ਦੋਸਤਾਂ ਨੇ ਹਾਦਸੇ ਦੌਰਾਨ ਹਮੇਸ਼ਾ ਲਈ ਇਕੱਠਿਆਂ ਜ਼ਿੰਦਗੀ ਨੂੰ ਅਲਵਿਦਾ ਕਹਿ ਦਿੱਤਾ। ਗੱਡੀ ‘ਤੇ ਨਜ਼ਰ ਮਾਰਨ ‘ਤੇ ਇਹ ਪਤਾ ਲੱਗਦਾ ਹੈ ਕਿ ਗੱਡੀ ਰਫ਼ਤਾਰ 120 ਦੇ ਕਰੀਬ ਦਿੱਸ ਰਹੀ ਹੈ। ਕਿਤੇ ਨਾ ਕਿਤੇ ਤੇਜ਼ ਰਫ਼ਤਾਰੀ ਵੀ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਇਕ ਤੇਜ਼ ਰਫ਼ਤਾਰ ਉਤੋਂ ਇਕ ਹੱਥ ਸਟੇਅਰਿੰਗ ਦੂਜੇ ਹੱਥ ਵਿਚ ਮੋਬਾਈਲ ਫੜ ਕੇ ਵੀਡੀਓ ਬਣਾਈ ਜਾ ਰਹੀ ਸੀ। ਕਿਤੇ ਨਾ ਕਿਤੇ ਲਾਪਰਵਾਹੀ ਭਾਰੀ ਪੈ ਗਈ, ਇਸ ਦਾ ਅੰਦਾਜ਼ਾ ਇਸ ਹਾਦਸੇ ਤੋਂ ਵੇਖ ਕੇ ਲਗਾਇਆ ਜਾ ਸਕਦਾ ਹੈ। ਹਾਦਸੇ ਤੋਂ ਪਹਿਲਾਂ ਦੀ ਸਾਹਮਣੇ ਆਈ ਇਸ ਵੀਡੀਓ ਨੂੰ ਵੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਜਾਣਗੀਆਂ। ਉਥੇ ਹੀ ਪਰਿਵਾਰ ਵਿਚ ਮਚਿਆ ਚੀਕ-ਚਿਹਾੜਾ ਵੀ ਹਰ ਕਿਸੇ ਤੋਂ ਵੇਖਿਆ ਨਹੀਂ ਜਾ ਰਿਹਾ। ਰੋਂਦੇ-ਕਰਲਾਉਂਦੇ ਪਰਿਵਾਰ ਵਾਲੇ ਆਪਣੇ ਪੁੱਤਾਂ ਨੂੰ ਆਵਾਜ਼ਾਂ ਮਾਰ ਰਹੇ ਹਨ।

error: Content is protected !!