ਵਿਆਹ ਮਗਰੋਂ ਫੁੱਲਾਂ ਨਾਲ ਸਜੀ ਕਾਰ ਵਿਚ ਪਰਤ ਰਿਹਾ ਸੀ ਨਵ ਵਿਆਹਿਆ ਜੋੜਾ, ਘਰ ਤੋਂ 15 ਕਿਲੋਮੀਟਰ ਦੂਰ ਵਾਪਰਿਆ ਹਾਦਸਾ, ਲਾੜੀ ਦੀ ਹੋ ਗਈ ਮੌ.ਤ

ਵਿਆਹ ਮਗਰੋਂ ਫੁੱਲਾਂ ਨਾਲ ਸਜੀ ਕਾਰ ਵਿਚ ਪਰਤ ਰਿਹਾ ਸੀ ਨਵ ਵਿਆਹਿਆ ਜੋੜਾ, ਘਰ ਤੋਂ 15 ਕਿਲੋਮੀਟਰ ਦੂਰ ਵਾਪਰਿਆ ਹਾਦਸਾ, ਲਾੜੀ ਦੀ ਹੋ ਗਈ ਮੌ.ਤ


ਵੀਓਪੀ ਬਿਊਰੋ, ਨੈਸ਼ਨਲ-ਵਿਆਹ ਕਰਵਾ ਕੇ ਫੁੱਲਾਂ ਨਾਲ ਸਜੀ ਕਾਰ ਵਿਚ ਲਾੜਾ ਲਾੜੀ ਨੂੰ ਨਾਲ ਲੈ ਕੇ ਘਰ ਪਰਤ ਰਿਹਾ ਸੀ। ਘਰ ਵਾਲੇ ਰਾਹ ਵਿਚ ਅੱਖਾਂ ਵਿਛਾਈ ਸਵਾਗਤ ਲਈ ਤਿਆਰ ਸਨ ਪਰ ਘਰ ਤੋਂ 15 ਕਿਲੋਮੀਟਰ ਦੂਰੀ ਉਤੇ ਅਜਿਹਾ ਭਾਣਾ ਵਾਪਰ ਗਿਆ ਕਿ ਖੁਸ਼ੀਆਂ ਖੇੜਿਆਂ ਦੀ ਥਾਂ ਮਾਤਮ ਨੇ ਲੈ ਲਈ ਤੇ ਵਿਆਹ ਵਾਲੇ ਘਰ ਸੱਥਰ ਵਿਛ ਗਏ।


ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਇਕ ਸੜਕ ਹਾਦਸੇ ਵਿੱਚ ਲਾੜੀ ਦੀ ਮੌ.ਤ ਹੋ ਗਈ ਹੈ। ਇਹ ਹਾਦਸਾ ਲਾੜੀ ਦੇ ਸਹੁਰੇ ਘਰ ਪਹੁੰਚਣ ਤੋਂ ਮਹਿਜ਼ 15 ਕਿਲੋਮੀਟਰ ਪਹਿਲਾਂ ਵਾਪਰਿਆ। ਇਸ ਹਾਦਸੇ ਵਿਚ ਲਾੜੀ ਦੀ ਮੌਕੇ ਉਤੇ ਹੀ ਮੌ.ਤ ਹੋ ਗਈ ਅਤੇ ਲਾੜਾ ਗੰਭੀਰ ਜ਼ਖਮੀ ਹੋ ਗਿਆ। ਸੀਕਰ ਦੇ ਲਕਸ਼ਮਣਗੜ੍ਹ ਇਲਾਕੇ ਦੇ ਬਾਟੜਾਨਾਊ ਪਿੰਡ ਦੇ ਰਘੁਵੀਰ ਜਾਟ ਦੇ ਘਰ ਬੁੱਧਵਾਰ ਸਵੇਰੇ ਖੁਸ਼ੀ ਦਾ ਮਾਹੌਲ ਸੀ। ਉਸ ਦਾ ਪੁੱਤਰ ਨਰਿੰਦਰ ਦੁਲਹਨ ਲੈ ਕੇ ਆ ਰਿਹਾ ਸੀ।
ਘਰ ਦੀਆਂ ਔਰਤਾਂ ਲਾੜਾ-ਲਾੜੀ ਦੇ ਸਵਾਗਤ ਲਈ ਤਿਆਰ ਸਨ ਪਰ ਕੋਈ ਨਹੀਂ ਜਾਣਦਾ ਸੀ ਕਿ ਇਹ ਖੁਸ਼ੀ ਕੁਝ ਪਲਾਂ ਲਈ ਹੀ ਰਹੇਗੀ ਅਤੇ ਉਨ੍ਹਾਂ ਨੂੰ ਉਮਰ ਭਰ ਦਾ ਦੁੱਖ ਮਿਲਣ ਵਾਲਾ ਹੈ। ਜਲਦੀ ਹੀ ਬਾਰਾਤ ਪਹੁੰਚਣ ਦੀ ਖ਼ਬਰ ਸੀ। ਦੁਲਹਨ ਦੇ ਸਵਾਗਤ ਦੀਆਂ ਤਿਆਰੀਆਂ ਵੀ ਤੇਜ਼ ਹੋ ਗਈਆਂ ਸਨ ਪਰ ਅਗਲੇ ਹੀ ਪਲ ਖ਼ਬਰ ਮਿਲੀ ਕਿ ਸਭ ਕੁਝ ਖਤਮ ਹੋ ਗਿਆ।
ਪਿੰਡ ਤੋਂ ਸਿਰਫ਼ 15 ਕਿਲੋਮੀਟਰ ਦੂਰ ਲਾੜੇ ਨਰਿੰਦਰ ਅਤੇ ਉਸ ਦੀ ਨਵ-ਵਿਆਹੀ ਦੁਲਹਨ ਖੁਸ਼ਬੂ ਉਰਫ਼ ਰੇਖਾ ਦੀ ਕਾਰ ਨੂੰ ਡੰਪਰ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਲਾੜੀ ਖੁਸ਼ਬੂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਲਾੜਾ ਨਰਿੰਦਰ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਦੀ ਖਬਰ ਜਦੋਂ ਲਾੜੀ ਦੇ ਪਿੰਡ ਤਾਜੀਆ ਖੇੜਾ ਪਹੁੰਚੀ ਤਾਂ ਉਥੇ ਹਫੜਾ-ਦਫੜੀ ਮਚ ਗਈ। ਜਿਸ ਨੂੰ ਉਨ੍ਹਾਂ ਨੇ ਖੁਸ਼ੀ-ਖੁਸ਼ੀ ਕੁਝ ਘੰਟੇ ਪਹਿਲਾਂ ਹੀ ਤੋਰਿਆ ਸੀ, ਉਹ ਹੁਣ ਜ਼ਿੰਦਾ ਨਹੀਂ ਸੀ।

error: Content is protected !!