ਪੰਜਾਬ ਕੇਂਦਰ ਸਰਕਾਰ ਖ਼ਿਲਾਫ਼ ਧਰਨਾ ਦਿੰਦੇ ਕਰਨਾਟਕ ਦੇ ਹੱਕ ਵਿਚ, ਨਵਜੋਤ ਸਿੱਧੂ ਨੇ ਕੇਂਦਰ ਦੀ ਭਾਜਪਾ ਸਰਕਾਰ ਉਤੇ ਕੀਤੇ ਸ਼ਬਦੀ ਹਮਲੇੇ, ਸੀਐਮ ਮਾਨ ਦਿੱਲੀ ਵਿਖੇ ਧਰਨੇ ਵਿਚ ਕਰਨਗੇ ਸ਼ਮੂਲੀਅਤ

ਪੰਜਾਬ ਕੇਂਦਰ ਸਰਕਾਰ ਖ਼ਿਲਾਫ਼ ਧਰਨਾ ਦਿੰਦੇ ਕਰਨਾਟਕ ਦੇ ਹੱਕ ਵਿਚ, ਨਵਜੋਤ ਸਿੱਧੂ ਨੇ ਕੇਂਦਰ ਦੀ ਭਾਜਪਾ ਸਰਕਾਰ ਉਤੇ ਕੀਤੇ ਸ਼ਬਦੀ ਹਮਲੇੇ, ਸੀਐਮ ਮਾਨ ਦਿੱਲੀ ਵਿਖੇ ਧਰਨੇ ਵਿਚ ਕਰਨਗੇ ਸ਼ਮੂਲੀਅਤ

ਵੀਓਪੀ ਬਿਊਰੋ, ਚੰਡੀਗੜ੍ਹ-ਕੇਂਦਰ ਸਰਕਾਰ ਖਿ਼ਲਾਫ਼ ਇਕ ਵਾਰ ਮੁੜ ਦਿੱਲੀ ਵਿਖੇ ਧਰਨਾ ਲੱਗਾ ਹੈ। ਇਸ ਵਾਰ ਕਰਨਾਟਕ ਸੂਬੇ ਨੇ ਦਿੱਲੀ ਵਿੱਤੀ ਖੁਦਮੁਖਤਿਆਰੀ ਲਈ ਮੁਜ਼ਾਹਰਾ ਸ਼ੁਰੂ ਕੀਤਾ ਹੈ। ਪੰਜਾਬ ਵੀ ਕਰਨਾਟਕ ਦੇ ਹੱਕ ਵਿਚ ਆ ਗਿਆ ਹੈ। ਪੰਜਾਬ ਦੇ ਸਿਆਸੀ ਲੀਡਰਾਂ ਨੇ ਕਰਨਾਟਕਾ ਦੀ ਹਮਾਇਤ ਕਰਦੇ ਹੋਏ ਕੇਂਦਰ ਸਰਕਾਰ ਖਿ਼ਲਾਫ਼ ਰੋਸ ਪ੍ਰਗਟ ਕੀਤਾ ਹੈ।
ਪੰਜਾਬ ਸੂਬਾ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਸਾਬਕਾ ਪ੍ਰਧਾਨ ਤੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੇ ਜੰਤਰ-ਮੰਤਰ ਉਤੇ ਹੋ ਰਹੇ ਮੁਜ਼ਾਹਰੇ ਵਿਚ ਕਰਨਾਟਕ ਸਰਕਾਰ ਦੇ ਹੱਕ ਵਿਚ ਆਵਾਜ਼ ਉਠਾਈ ਹੈ। ਇਸ ਦੇ ਨਾਲ ਹੀ ਕੇਂਦਰ ਉਤੇ ਵੀ ਹਮਲਾ ਕੀਤਾ ਹੈ ਕਿ ਸੂਬਿਆਂ ਦਾ ਸੰਘ ਮਿਲ ਕੇ ਹੀ ਕੇਂਦਰ ਨੂੰ ਬਣਾਉਂਦਾ ਹੈ। ਇਥੋਂ ਇਕੱਠੇ ਹੋਏ ਪੈਸੇ ਤੋਂ ਕੇਂਦਰ ਨੂੰ ਫੰਡਿੰਗ ਹੁੰਦੀ ਹੈ। ਅਜਿਹੇ ਵਿਚ ਸੂਬਿਆਂ ਦੇ ਨਾਲ ਭੇਦਭਾਵ ਠੀਕ ਨਹੀਂ ਹੈ।


ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕੇ ਕਿਹਾ ਕਰਨਾਟਕ ਆਪਣੀ ਪ੍ਰਭਾਵਿਤ ਵਿੱਤੀ ਖੁਦਮੁਖਤਿਆਰੀ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ, ਜਿਸ ਨੂੰ ਤਮਿਲਨਾਡੂ ਤੇ ਕੇਰਲ ਵੀ ਸਪੋਰਟ ਕਰ ਰਹੇ ਹਨ। ਪੰਜਾਬ ਸਾਢੇ ਸੰਘੀ ਢਾਂਚੇ ਨੂੰ ਬਚਾਉਣ ਦੀ ਇਸ ਲੜਾਈ ਵਿਚ ਕਰਨਾਟਕ ਦਾ ਪੂਰਾ ਸਮਰਥਨ ਕਰਦਾ ਹੈ, ਕਿਉਂਕਿ ਅਸੀਂ ਇਕ ਹੀ ਜਹਾਜ਼ ਟਾਈਟੈਨਿਕ ਉਤੇ ਸਵਾਰ ਹਾਂ।
ਜੀਐਸਟੀ ਕੁਲੈਕਸ਼ਨ ਸੂਬੇ ਨੂੰ ਦੇਣ ਵਿਚ ਦੇਰੀ, ਖੇਤੀਬਾੜੀ ਨਿਯਮ, ਆਰਡੀਐਫ ਦਾ ਪੈਸਾ, ਡੈਮ ਮੈਨੇਜਮੈਂਟ ਨੂੰ ਫੰਡਿੰਗ, ਚੰਡੀਗੜ੍ਹ ਪੰਜਾਬ ਨੂੰ ਦੇਣ, ਨਦੀਆਂ ਦੇ ਪਾਣੀ ਲਈ ਬਣਾਏ ਗਏ ਭੇਦਭਾਵ ਦੇ ਨਿਯਮ ਪੰਜਾਬ ਦੇ ਮੁੱਦੇ ਹਨ। ਪੰਜਾਬ ਸਾਡੇ ਸੰਘੀ ਢਾਂਚੇ ਦੀ ਰੱਖਿਆ ਲਈ ਕਰਨਾਟਕ ਸੀਐਮ ਸਿਧਵਾਰਮੈਯਾ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।
—–
ਪੰਜਾਬ ਵੀ ਅੱਜ ਕਰੇਗਾ ਮੁਜ਼ਾਹਰੇ ਦੀ ਹਮਾਇਤ
ਉਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ ਦਿੱਲੀ ਜੰਤਰ-ਮੰਤਰ ਵਿਚ ਪਹੁੰਚ ਰਹੇ ਹਨ। ਇਥੇ ਮੁੱਖ ਮੰਤਰੀ ਮਾਨ ਜ਼ਰੀਏ ਪੰਜਾਬ ਵੀ ਕੇਰਲ ਤੇ ਤਮਿਲਨਾਡੂ ਦੀ ਤਰ੍ਹਾਂ ਖੁੱਲ੍ਹੇ ਤੌਰ ਉਤੇ ਵਿੱਤੀ ਖੁਦਮੁਖਤਿਆਰੀ ਲਈ ਕਰਨਾਟਕ ਦੀ ਸਪੋਰਟ ਵਿਚ ਉਤਰ ਆਵੇਗਾ।

error: Content is protected !!