ਕਰਜ਼ਾ ਚੁੱਕ ਕੇ ਲੈ ਲਿਆ ਟਰੈਕਟਰ, ਜਦ ਮੋੜਿਆ ਨਾ ਗਿਆ ਤਾਂ ਘਰ ‘ਚ ਪੈ ਗਿਆ ਕਲੇਸ਼, ਆਖਿਰ ਪਰਿਵਾਰ ਨੇ ਕਰ ਲਈ ਖੁਦਕੁਸ਼ੀ

ਕਰਜ਼ਾ ਚੁੱਕ ਕੇ ਲੈ ਲਿਆ ਟਰੈਕਟਰ, ਜਦ ਮੋੜਿਆ ਨਾ ਗਿਆ ਤਾਂ ਘਰ ‘ਚ ਪੈ ਗਿਆ ਕਲੇਸ਼, ਆਖਿਰ ਪਰਿਵਾਰ ਨੇ ਕਰ ਲਈ ਖੁਦਕੁਸ਼ੀ

ਵੀਓਪੀ ਬਿਊਰੋ – ਕਰਨਾਟਕ ਦੇ ਗਦਗ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਕਰਜ਼ੇ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਦੋ ਔਰਤਾਂ ਸਮੇਤ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਖੁਦਕੁਸ਼ੀ ਕਰ ਲਈ। ਇਹ ਘਟਨਾ ਜ਼ਿਲ੍ਹੇ ਦੇ ਲਕਸ਼ਮੇਸ਼ਵਰ ਤਾਲੁਕ ਦੇ ਗੋਨਲ ਪਿੰਡ ਦੀ ਹੈ। ਮ੍ਰਿਤਕਾਂ ਦੀ ਪਛਾਣ 49 ਸਾਲਾ ਰੇਣੁਕਾ ਤੇਲੀ, ਉਸ ਦੇ ਪੁੱਤਰ ਮੰਜੂਨਾਥ ਤੇਲੀ (22) ਅਤੇ ਰਿਸ਼ਤੇਦਾਰ ਸਾਵਕਾ ਤੇਲੀ (47) ਵਜੋਂ ਹੋਈ ਹੈ।

ਪੁਲਿਸ ਅਨੁਸਾਰ ਟਰੈਕਟਰ ਦਾ ਕਰਜ਼ਾ ਮੋੜਨ ਨੂੰ ਲੈ ਕੇ ਮਾਂ ਰੇਣੂਕਾ ਅਤੇ ਪੁੱਤਰ ਮੰਜੂਨਾਥ ਵਿਚਾਲੇ ਝਗੜਾ ਚੱਲ ਰਿਹਾ ਸੀ। ਪਰਿਵਾਰ ਨੇ ਬੈਂਕ ਤੋਂ 4 ਲੱਖ ਰੁਪਏ ਦਾ ਕਰਜ਼ਾ ਲੈ ਕੇ ਟਰੈਕਟਰ ਖਰੀਦਿਆ ਸੀ। ਲੜਾਈ ਤੋਂ ਬਾਅਦ ਰੇਣੂਕਾ ਤੇਲੀ ਘਰੋਂ ਨਿਕਲ ਗਈ ਅਤੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।

ਸ਼ੁਰੂਆਤੀ ਰਿਪੋਰਟਾਂ ਵਿਚ ਦੱਸਿਆ ਗਿਆ ਸੀ ਕਿ ਉਸ ਦਾ ਬੇਟਾ ਮੰਜੂਨਾਥ ਉਸ ਦਾ ਪਿੱਛਾ ਕਰ ਰਿਹਾ ਸੀ ਅਤੇ ਆਪਣੀ ਮਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਟਰੇਨ ਦੀ ਲਪੇਟ ਵਿਚ ਆ ਗਿਆ।

ਮੌਤਾਂ ਦੀ ਸੂਚਨਾ ਮਿਲਣ ਤੋਂ ਬਾਅਦ ਮੰਜੂਨਾਥ ਦੀ ਮਾਸੀ ਸਕਵਾ ਤੇਲੀ ਨੇ ਘਰ ‘ਚ ਫਾਹਾ ਲੈ ਲਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਚਸ਼ਮਦੀਦਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।

error: Content is protected !!