ਇੰਦਰਾ ਗਾਂਧੀ ਦਾ ਕ+ਤ+ਲ ਕਰਨ ਵਾਲੇ ਬੇਅੰਤ ਸਿੰਘ ਦਾ ਪੁੱਤਰ ਲੜੇਗਾ ਲੋਕ ਸਭਾ ਚੋਣ, ਪੰਜਾਬ ਦੀ ਇਸ ਸੀਟ ਤੋਂ ਠੋਕੀ ਦਾਅਵੇਦਾਰੀ

ਇੰਦਰਾ ਗਾਂਧੀ ਦਾ ਕ+ਤ+ਲ ਕਰਨ ਵਾਲੇ ਬੇਅੰਤ ਸਿੰਘ ਦਾ ਪੁੱਤਰ ਲੜੇਗਾ ਲੋਕ ਸਭਾ ਚੋਣ, ਪੰਜਾਬ ਦੀ ਇਸ ਸੀਟ ਤੋਂ ਠੋਕੀ ਦਾਅਵੇਦਾਰੀ

 

ਫਰੀਦਕੋਟ (ਵੀਓਪੀ ਬਿਊਰੋ) ਦੇਸ਼ ਦੀ ਸਭ ਤੋਂ ਤਾਕਤਵਰ ਔਰਤ ਤੇ ਪ੍ਰਧਾਨ ਮੰਤਰੀ ਰਹੀ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਬੇਅੰਤ ਸਿੰਘ ਦੇ ਬੇਟੇ ਨੇ ਪੰਜਾਬ ਦੀ ਫਰੀਦਕੋਟ ਸੀਟ ਤੋਂ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਸਰਬਜੀਤ ਸਿੰਘ ਫਰੀਦਕੋਟ ਸੀਟ ਤੋਂ ਆਜ਼ਾਦ ਚੋਣ ਲੜੇਗਾ।

ਜਾਣਕਾਰੀ ਮੁਤਾਬਕ 45 ਸਾਲਾ ਸਰਬਜੀਤ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਉਹ ਪੰਜਾਬ ਦੀ ਫਰੀਦਕੋਟ ਸੀਟ ਤੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚੋਣ ਲੜਨ ਲਈ ਕਈ ਪੇਸ਼ਕਸ਼ਾਂ ਆਈਆਂ ਹਨ ਪਰ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ।

ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦੋ ਕਾਤਲਾਂ ਵਿੱਚੋਂ ਇੱਕ ਬੇਅੰਤ ਸਿੰਘ ਦਾ ਪੁੱਤਰ ਹੈ। 31 ਅਕਤੂਬਰ 1984 ਨੂੰ ਰਾਤ 9:10 ਵਜੇ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

error: Content is protected !!