ਉੱਜੜ ਗਿਆ ਪਰਿਵਾਰ…. ਨਸ਼ੇ ਦੇ ਆਦੀ ਵੱਡੇ ਭਰਾ ਨੇ ਕਰ’ਤਾ ਛੋਟੇ ਦਾ ਕ+ਤ+ਲ, ਇੱਕ ਸਿਵਿਆਂ ‘ਚ ਤੇ ਦੂਜਾ ਜੇਲ੍ਹ ‘ਚ

ਉੱਜੜ ਗਿਆ ਪਰਿਵਾਰ…. ਨਸ਼ੇ ਦੇ ਆਦੀ ਵੱਡੇ ਭਰਾ ਨੇ ਕਰ’ਤਾ ਛੋਟੇ ਦਾ ਕ+ਤ+ਲ, ਇੱਕ ਸਿਵਿਆਂ ‘ਚ ਤੇ ਦੂਜਾ ਜੇਲ੍ਹ ‘ਚ

ਵੀਓਪੀ ਬਿਊਰੋ- ਕਪੂਰਥਲਾ ਦੇ ਨਡਾਲਾ ਕਸਬੇ ‘ਚ ਆਪਣੇ ਛੋਟੇ ਭਰਾ ਦਾ ਕਤਲ ਕਰਕੇ ਲਾਸ਼ ਨੂੰ ਬਾਕਸ ਬੈੱਡ ‘ਚ ਛੁਪਾ ਕੇ ਰੱਖ ਦੇਣ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਸਰਬਜੀਤ ਰਾਏ ਨੇ ਦੱਸਿਆ ਕਿ ਕਤਲ ਦੇ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਕਤਲ ਲਈ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ।

ਦੋਵੇਂ ਭਰਾ ਨਸ਼ੇ ਦੇ ਆਦੀ ਸਨ ਅਤੇ ਘਰ ਵਿੱਚ ਪਿਆ ਫਰਿੱਜ ਵੇਚਣ ਨੂੰ ਲੈ ਕੇ ਦੋਵਾਂ ਵਿੱਚ ਝਗੜਾ ਰਹਿੰਦਾ ਸੀ। ਇਸ ਤੋਂ ਬਾਅਦ ਵੱਡੇ ਨੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਗਿਆ। ਕਤਲ ਦੇ ਦੋਸ਼ੀ ਭਰਾ ਨੇ ਘਟਨਾ ਤੋਂ ਬਾਅਦ ਖੁਦ ਆਪਣੇ ਪਿਤਾ ਨੂੰ ਸੂਚਿਤ ਕੀਤਾ ਸੀ। ਅਤੇ ਉਹ ਖੁਦ ਮੌਕੇ ਤੋਂ ਫਰਾਰ ਹੋ ਗਿਆ ਸੀ।

 

error: Content is protected !!