ਖਤਮ ਹੁੰਦੀ ਇਨਸਾਨੀਅਤ… ਮਾਮੂਲੀ ਜਿਹੀ ਗੱਲੋਂ ਤਿੰਨ ਲੋਕਾਂ ਨੂੰ ਨੰਗਾ ਕਰ ਕੇ ਕੁੱਟਿਆ, Private Part ‘ਤੇ ਲਾਇਆ ਕਰੰਟ

ਖਤਮ ਹੁੰਦੀ ਇਨਸਾਨੀਅਤ… ਮਾਮੂਲੀ ਜਿਹੀ ਗੱਲੋਂ ਤਿੰਨ ਲੋਕਾਂ ਨੂੰ ਨੰਗਾ ਕਰ ਕੇ ਕੁੱਟਿਆ, Private Part ‘ਤੇ ਲਾਇਆ ਕਰੰਟ


ਵੀਓਪੀ ਬਿਊਰੋ- ਕਲਯੁੱਗ ਦੀ ਇਸ ਦੁਨੀਆ ਵਿੱਚ ਇਨਸਾਨੀਅਤ ਬਿਲਕੁੱਲ ਹੀ ਖਤਮ ਹੁੰਦੀ ਜਾ ਰਹੀ ਹੈ। ਇਨਸਾਨ ਹੀ ਇਨਸਾਨ ਦਾ ਦੁਸ਼ਮਣ ਬਣਿਆ ਹੋਇਆ ਹੈ। ਨਾ ਕਾਨੂੰਨ ਦਾ ਡਰ ਤੇ ਨਾ ਹੀ ਪੁਲਿਸ ਦਾ ਲੋਕ ਬਸ ਇੱਕ ਦੂਜੇ ਦੀ ਜਾਨ ਦੇ ਪਿਆਸੇ ਬਣੇ ਹੋਏ ਹਨ।

ਕਰਨਾਟਕ ਦੇ ਕਲਬੁਰਗੀ ਜ਼ਿਲ੍ਹੇ ਵਿੱਚ ਤਿੰਨ ਕਾਰ ਡੀਲਰਾਂ ਨੂੰ ਅਗਵਾ ਕਰਕੇ ਅਣਮਨੁੱਖੀ ਸਲੂਕ ਕੀਤਾ ਗਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਤਿੰਨ ਲੋਕਾਂ ਨੂੰ ਨੰਗਾ ਕਰਕੇ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਪ੍ਰਾਈਵੇਟ ਪਾਰਟਸ ਨੂੰ ਬਿਜਲੀ ਦਾ ਝਟਕਾ ਦਿੱਤਾ ਜਾ ਰਿਹਾ ਹੈ।

ਪੁਲਿਸ ਨੇ ਇਸ ਮਾਮਲੇ ‘ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਕਿਹਾ, ਕਲਬੁਰਗੀ ਸ਼ਹਿਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕੁਝ ਲੋਕ ਤਿੰਨ ਲੋਕਾਂ ਨੂੰ ਮਾਰਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਨੂੰ ਲਾਹ ਕੇ ਕੁੱਟਿਆ ਜਾ ਰਿਹਾ ਸੀ।

error: Content is protected !!