ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਾਥੀ ਨੂੰ ਟਰੱਕ ‘ਚ ਲੱਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸਨੇ ਅਜੇ ਇੱਕ ਲੱਤ ਉੱਪਰ ਵੱਲ ਉਠਾਈ ਹੀ ਸੀ ਕਿ ਸਕੂਟੀ ਸਵਾਰ ਇੱਕ ਔਰਤ ਉੱਥੇ ਪਹੁੰਚੀ ਅਤੇ ਹਾਥੀ ਦੀ ਲੱਤ ਨਾਲ ਟੱਕਰ ਮਾਰ ਦਿੱਤੀ। ਫਿਰ ਕੀ ਸੀ, ਹਾਥੀ ਗੁੱਸੇ ‘ਚ ਆ ਜਾਂਦਾ ਹੈ ਅਤੇ ਚੀਕਦਾ ਹੋਇਆ ਸੜਕ ‘ਤੇ ਦੌੜਨਾ ਸ਼ੁਰੂ ਕਰ ਦਿੰਦਾ ਹੈ ਅਤੇ ਤਬਾਹੀ ਮਚਾਉਣ ਲੱਗਦਾ ਹੈ। ਹੁਣ ਗੁੱਸੇ ‘ਚ ਆਏ ਹਾਥੀ ਨੂੰ ਦੇਖ ਕੇ ਲੋਕ ਵੀ ਇਧਰ-ਉਧਰ ਭੱਜਣ ਲੱਗ ਜਾਂਦੇ ਹਨ।
ਇਸ ਮਜ਼ੇਦਾਰ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @PalsSkit ਨਾਮ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ ਅਤੇ ਇਸ ਦੇ ਮਜ਼ਾਕੀਆ ਕੈਪਸ਼ਨ ‘ਚ ਲਿਖਿਆ ਗਿਆ ਹੈ, ‘ਜੇਕਰ ਦੀਦੀ ਇੰਨਾ ਵੱਡਾ ਹਾਥੀ ਨਹੀਂ ਦੇਖ ਸਕਦੀ ਤਾਂ ਇਨਸਾਨ ਕਿਵੇਂ ਦਿਖਾਈ ਦੇਵੇਗਾ। ਦੀਦੀ ਨੂੰ ਦੇਖ ਕੇ ਹਾਥੀ ਵੀ ਡਰ ਗਿਆ। ਸਿਰਫ 14 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 1 ਲੱਖ 86 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਸੈਂਕੜੇ ਲੋਕ ਇਸ ਵੀਡੀਓ ਨੂੰ ਲਾਇਕ ਵੀ ਕਰ ਚੁੱਕੇ ਹਨ।