ਜ਼ਹਾਜ਼ ਦਾ ਕਰਮਚਾਰੀ ਡਿੱਗਿਆ ਖਿੜਕੀ ਚੋਂ ਬਾਹਰ, ਸਟਾਫ ਦੀ ਲਾਪਰਵਾਹੀ ਨੇ ਲੈ ਲੈਣੀ ਸੀ ਜਾਨ

 ਹਵਾਈ ਸਫਰ ਜਿੰਨਾ ਆਸਾਨ ਲੱਗਦਾ ਹੈ, ਅਸਲ ‘ਚ ਇਹ ਓਨਾ ਹੀ ਖਤਰਨਾਕ ਹੈ। ਕਈ ਵਾਰ ਛੋਟੀ ਜਿਹੀ ਗਲਤੀ ਵੀ ਸੈਂਕੜੇ ਯਾਤਰੀਆਂ ਦੀ ਜਾਨ ਲੈ ਜਾਂਦੀ ਹੈ। ਇਸ ਲਈ ਕਿਸੇ ਵੀ ਜਹਾਜ਼ ਦੇ ਉਡਾਣ ਭਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ। ਜਦੋਂ ਕੋਈ ਜਹਾਜ਼ ਹਵਾਈ ਅੱਡੇ ‘ਤੇ ਖੜ੍ਹਾ ਹੁੰਦਾ ਹੈ ਤਾਂ ਜ਼ਮੀਨੀ ਸਟਾਫ ਅਤੇ ਏਅਰਲਾਈਨ ਕਰਮਚਾਰੀ ਇਸ ਦੀ ਚੰਗੀ ਤਰ੍ਹਾਂ ਜਾਂਚ ਕਰਦੇ ਹਨ, ਜਿਸ ਵਿਚ ਦਰਵਾਜ਼ੇ ਬੰਦ ਕਰਨਾ ਅਤੇ ਖੋਲ੍ਹਣਾ ਵੀ ਸ਼ਾਮਲ ਹੈ। ਇਸ ਸਮੇਂ ਸੋਸ਼ਲ ਮੀਡੀਆ ‘ਤੇ ਜਹਾਜ਼ ਹਾਦਸੇ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।

ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇਕ ਡਰਾਉਣੀ ਵੀਡੀਓ ਵਾਇਰਲ ਹੋਈ ਹੈ, ਜਿਸ ‘ਚ ਏਅਰਲਾਈਨ ਦਾ ਇਕ ਕਰਮਚਾਰੀ ਹਵਾਈ ਜਹਾਜ਼ ਤੋਂ ਡਿੱਗਦਾ ਨਜ਼ਰ ਆ ਰਿਹਾ ਹੈ।

ਇਹ ਘਟਨਾ ਇੰਡੋਨੇਸ਼ੀਆ ਦੇ ਜਕਾਰਤਾ ਹਵਾਈ ਅੱਡੇ ‘ਤੇ ਵਾਪਰੀ, ਜਿੱਥੇ ਟ੍ਰਾਂਸਨੁਸਾ ਏਅਰਲਾਈਨਜ਼ ਦੇ ਏਅਰਬੱਸ A320 ਜਹਾਜ਼ ਦਾ ਇੱਕ ਫਲਾਈਟ ਅਟੈਂਡੈਂਟ ਹੇਠਾਂ ਉਤਰਨ ਲਈ ਪੌੜੀ ‘ਤੇ ਚੜ੍ਹਿਆ, ਪਰ ਉਸ ਨੂੰ ਇਹ ਅਹਿਸਾਸ ਨਹੀਂ ਹੋਇਆ ਕਿ ਪੌੜੀ ਹਟਾ ਦਿੱਤੀ ਗਈ ਹੈ।

ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਕਰਮਚਾਰੀ ਜਹਾਜ਼ ਦੇ ਅੰਦਰ ਕਿਸੇ ਨਾਲ ਗੱਲ ਕਰ ਰਿਹਾ ਹੈ ਅਤੇ ਅਚਾਨਕ ਉਹ ਲੈਡਰ ਤੋਂ ਪਿੱਛੇ ਵੱਲ ਨੂੰ ਆ ਜਾਂਦਾ ਹੈ। ਪਰ ਹੇਠਾਂ ਕੋਈ ਪੌੜੀ ਨਹੀਂ ਹੈ। ਉਹ ਸਿੱਧਾ ਰਨਵੇ ‘ਤੇ ਡਿੱਗ ਜਾਂਦਾ ਹੈ, ਜਿਸ ਕਾਰਨ ਉਸ ਦੇ ਹੱਥਾਂ ਵਿੱਚ ਫੜੇ ਕਾਗਜ਼ ਹਵਾ ਵਿੱਚ ਉੱਡ ਜਾਂਦੇ ਹਨ।

error: Content is protected !!