ਸੁਖਬੀਰ ਸਿੰਘ ਬਾਦਲ ਦਾ ਐਲਾਨ, ਅਖੇ- ਸਾਨੂੰ ਜਿਤਾਏ, ਅਸੀ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਪੰਜਾਬ ਨਾਲ ਮਿਲਾ ਲਵਾਂਗੇ

ਸੁਖਬੀਰ ਸਿੰਘ ਬਾਦਲ ਦਾ ਐਲਾਨ, ਅਖੇ- ਸਾਨੂੰ ਜਿਤਾਏ, ਅਸੀ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਪੰਜਾਬ ਨਾਲ ਮਿਲਾ ਲਵਾਂਗੇ

ਜਲੰਧਰ (ਵੀਓਪੀ ਬਿਊਰੋ) ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਨੇ ਸ਼ਨੀਵਾਰ ਨੂੰ ਆਪਣੇ ਚੰਡੀਗੜ੍ਹ ਦਫਤਰ ਵਿਖੇ ਲੋਕ ਸਭਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਪੰਥਕ, ਬੰਦੀ ਸਿੰਘਾਂ ਅਤੇ ਪੰਜਾਬ ਦੀ ਸਹਿਮਤੀ ਤੋਂ ਬਿਨਾਂ ਲਏ ਗਏ ਫੈਸਲਿਆਂ ਨੂੰ ਰੱਦ ਕਰਨ ਦਾ ਭਰੋਸਾ ਪ੍ਰਗਟਾਇਆ ਹੈ।

ਇਸੇ ਦੌਰਾਨ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾਕਿ ਜਦ ਉਨ੍ਹਾਂ ਦੀ ਪਾਰਟੀ ਦੇ ਵੱਧ ਤੋਂ ਵੱਧ ਸਾਂਸਦ ਚੋਣ ਜਿੱਤ ਕੇ ਪਾਰਲੀਮੈਂਟ ਵਿੱਚ ਜਾਣਗੇ ਤਾਂ ਉਹ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਨੂੰ ਬਾਰਡਰ ਖੋਲ੍ਹ ਕੇ ਪੰਜਾਬ (ਭਾਰਤ) ਦੇ ਨਾਲ ਮਿਲਾ ਲੈਣਗੇ। ਇਹ ਤਾਂ ਹੀ ਸੰਭਵ ਹੈ ਜਦ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵੱਧ ਤੋਂ ਵੱਧ ਮੈਂਬਰਾਂ ਨੂੰ ਸੰਸਦ ਵਿੱਚ ਭੇਜੋ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਵਾਪਿਸ ਲੈਣ ਲਈ ਅਸੀ ਆਪਣੀ ਕੁਝ ਹੋਰ ਜ਼ਮੀਨ ਦਾ ਹਿੱਸਾ ਪਾਕਿਸਤਾਨ ਨੂੰ ਦੇ ਕੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਾਲੀ ਜ਼ਮੀਨ ਪਾਕਿਸਤਾਨ ਕੋਲੋਂ ਲੈ ਸਕਦੇ ਹਾਂ।

ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਪੰਥ, ਪੰਜਾਬ ਅਤੇ ਸਿਧਾਂਤ ਸਿਆਸਤ ਤੋਂ ਉਪਰ ਹਨ। ਆਪਣੇ ਚੋਣ ਮਨੋਰਥ ਪੱਤਰ ਦੇ ਮੁੱਖ ਨੁਕਤਿਆਂ ਨੂੰ ਉਜਾਗਰ ਕਰਦਿਆਂ ਸੁਖਬੀਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਉਂਦੇ ਹੀ ਪੰਜਾਬ ਦੀ ਸਹਿਮਤੀ ਤੋਂ ਬਿਨਾਂ ਲਏ ਦਰਿਆਈ ਪਾਣੀ ਸਮਝੌਤਿਆਂ ਦੇ ਸਾਰੇ ਫੈਸਲਿਆਂ ਨੂੰ ਰੱਦ ਕਰ ਦੇਵੇਗੀ। ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਦਾ ਨਾਂ ‘ਐਲਾਨਨਾਮਾ’ ਰੱਖਿਆ ਹੈ।

error: Content is protected !!