ਪੰਜਾਬ ‘ਚ ਕੋਰੋਨਾ ਦੀਆਂ ਪਾਬੰਦੀਆਂ 25 ਜੂਨ ਤੱਕ ਵੱਧਦੀਆਂ, ਜਾਣੋਂ ਹੁਣ ਕੀ-ਕੀ ਖੁੱਲ਼੍ਹਾ ਰਹੇਗਾ

ਪੰਜਾਬ ‘ਚ ਕੋਰੋਨਾ ਦੀਆਂ ਪਾਬੰਦੀਆਂ 25 ਜੂਨ ਤੱਕ ਵੱਧਦੀਆਂ, ਜਾਣੋਂ ਹੁਣ ਕੀ-ਕੀ ਖੁੱਲ਼੍ਹਾ ਰਹੇਗਾ

ਚੰਡੀਗੜ੍ਹ (ਵੀਓਪੀ ਬਿਊਰੋ) – ਪੰਜਾਬ ਸਰਕਾਰ ਵਲੋਂ ਕੋਰੋਨਾ ਪਾਬੰਦੀਆਂ ਨੂੰ 25 ਜੂਨ ਤੱਕ ਵਧਾ ਦਿੱਤਾ ਗਿਆ ਹੈ, ਪਰ ਇਸਦੇ ਨਾਲ ਕੁਝ ਰਾਹਤਾਂ ਵੀ ਦਿੱਤੀਆਂ ਗਈਆਂ ਹਨ। ਮੰਗਲਵਾਰ ਨੂੰ ਰੈਸਟੋਰੈਂਟਾਂ ਅਤੇ ਖਾਣ-ਪੀਣ ਦੇ ਸਾਮਾਨ ਦੇ ਨਾਲ-ਨਾਲ ਸਿਨੇਮਾਘਰਾਂ ਅਤੇ ਜਿੰਮ ਕੱਲ੍ਹ ਤੋਂ 50% ਦੀ ਸਮਰੱਥਾ ‘ਤੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਉਸਦੇ ਨਾਲ ਹੀ ਵਿਆਹ ਅਤੇ ਸਸਕਾਰ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ 50 ਕਰ ਦਿੱਤੀ ਗਈ ਹੈ। ਰਾਤ ਦਾ ਕਰਫਿਊ ਸ਼ਾਮ 8 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਫਿਲਹਾਲ ਐਤਵਾਰ ਅਜੇ ਲੌਕਡਾਊਨ ਜਾਰੀ ਹੈ।

ਮੁੱਖ ਮੰਤਰੀ ਦੇ ਆਦੇਸ਼ਾਂ ਦੇ ਮੁਤਾਬਿਕ ਸਾਰੇ ਰੈਸਟੋਰੈਂਟ ਸਮੇਤ ਹੋਟਲ, ਕੈਫੇ, ਕਾਫੀ ਦੁਕਾਨਾਂ, ਫਾਸਟ ਫੂਡ ਆਉਟਲੈਟਸ, ਸਿਨੇਮਾ, ਜਿੰਮ ਵੱਧ ਤੋਂ ਵੱਧ 50% ਸਮਰੱਥਾ ਉਪਰ ਹੀ ਖੁੱਲ੍ਹਣਗੇ ਪਰ ਸ਼ਰਤ ਇਹ ਹੈ ਕਿ ਸਾਰੇ ਕਰਮਚਾਰੀਆਂ ਨੂੰ ਕੋਰੋਨਾ ਦੀ ਇਕ-ਇਕ ਡੋਜ਼ ਲੱਗੀ ਹੋਣੀ ਚਾਹੀਦੀ ਹੈ। ਵਿੱਦਿਅਕ ਅਦਾਰੇ ਅਜੇ ਬੰਦ ਹੀ ਰਹਿਣਗੇ। ਬਾਰ ਅਤੇ ਅਹਾਤੇ ਨੂੰ ਵੀ ਬੰਦ ਰੱਖਣ ਲਈ ਕਿਹਾ ਗਿਆ ਹੈ।

error: Content is protected !!