ਤੁਸੀਂ ਵੀ ਬਿਨ੍ਹਾਂ ਸੋਚੇ ਸਮਝੇ ਖਾਂਦੇ ਹੋ ਤਾਂ ਸਾਵਧਾਨ!, ਲੜਕੀ ਨੇ ਖਾਧਾ ਅਜਿਹਾ ਕੁਝ  ਕੱਢਣਾ ਪਿਆ ਸ਼ਰੀਰ ਦਾ ਇਹ ਹਿੱਸਾ

ਅੱਜਕੱਲ ਅਸੀਂ ਬਾਹਰ ਖਾਣ ਦੇ ਸ਼ੌਕੀਨ ਹਾਂ ਕਈ ਵਾਰ ਸ਼ੋਕ ਦੇ ਚੱਕਰ ਵਿਚ ਅਜਿਹਾ ਕਰ ਜਾਂਦੇ ਹਾਂ ਸਾਡੀ ਜਾਨ ਤੇ ਬਣ ਜਾਂਦੀ ਹੈ ਅਜਿਹਾ ਹੀ ਕੂਝ ਹੋਇਆ ਇਸ ਲੜਕੀ ਦੇ ਨਾਲ ਤਰਲ ਨਾਈਟ੍ਰੋਜਨ ਨਾਲ ਭਰਿਆ ਪਾਨ ਖਾਣਾ 12 ਸਾਲ ਦੀ ਲੜਕੀ ਅਤੇ ਉਸ ਦੇ ਪਰਿਵਾਰ ਲਈ ਸਮੱਸਿਆ ਬਣ ਗਿਆ। ਦਰਅਸਲ, ਨਾਈਟ੍ਰੋਜਨ ਪਾਨ ਦਾ ਸੇਵਨ ਕਰਨ ਤੋਂ ਬਾਅਦ ਨਾਬਾਲਗ ਨੂੰ ਪੇਟ ਦਰਦ ਹੋਣ ਲੱਗਾ। ਇਸ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ। ਜਦੋਂ ਇੱਥੇ ਡਾਕਟਰਾਂ ਨੇ ਲੜਕੀ ਦੀ ਜਾਂਚ ਕੀਤੀ ਅਤੇ ਜੋ ਕੁਝ ਸਾਹਮਣੇ ਆਇਆ ਤਾਂ ਲੜਕੀ ਦੇ ਪਰਿਵਾਰਕ ਮੈਂਬਰ ਹੈਰਾਨ ਰਹਿ ਗਏ। ਡਾਕਟਰ ਨੇ ਦੱਸਿਆ ਕਿ ਬੱਚੀ ਦੇ ਪੇਟ ਵਿੱਚ ਛੇਕ ਹੋ ਗਿਆ ਸੀ।

TOI ਦੀ ਰਿਪੋਰਟ ਦੇ ਅਨੁਸਾਰ, ਲੜਕੀ ਨੇ ਕਿਹਾ, ਸਮੋਕੀ ਪਾਨ ਬਹੁਤ ਵਧੀਆ ਲੱਗ ਰਿਹਾ ਸੀ, ਇਸ ਲਈ ਮੈਂ ਇਸਨੂੰ ਖਾਣਾ ਚਾਹੁੰਦੀ ਸੀ ਅਤੇ ਸਾਰਿਆਂ ਨੇ ਇਸ ਨੂੰ ਅਜ਼ਮਾਇਆ। ਪਰ ਕਿਸੇ ਨੂੰ ਕੋਈ ਸਮੱਸਿਆ ਨਹੀਂ ਆਈ ਸੀ। ਪਰ ਇਸ ਤੋਂ ਬਾਅਦ ਮੈਨੂੰ ਪਰੇਸ਼ਾਨੀ ਅਤੇ ਪੇਟ ਦਰਦ ਹੋਣ ਲੱਗਾ।

ਇਹ ਮਾਮਲਾ ਬੇਂਗਲੁਰੂ ਦਾ ਹੈ। ਇੱਥੇ ਲੜਕੀ ਆਪਣੇ ਪਰਿਵਾਰ ਨਾਲ ਵਿਆਹ ਦੀ ਰਿਸੈਪਸ਼ਨ ‘ਤੇ ਗਈ ਸੀ, ਜਿੱਥੇ ਉਸ ਨੇ ਸਮੋਕ ਵਾਲਾ ਪਾਨ ਖਾਧਾ। ਡਾਕਟਰਾਂ ਨੇ ਬੱਚੀ ਦੇ ਪੇਟ ਦਰਦ ਦੇ ਕਾਰਨ ਦਾ ਪਤਾ ਲਗਾਉਣ ਲਈ ਇੰਟਰਾਓਪਰੇਟਿਵ ਓ.ਜੀ.ਡੀ. ਕੀਤੀ ਜਿਸ ਨਾਲ ਪਤਾ ਲੱਗਾ ਕਿ ਬੱਚੀ ਦੇ ਪੇਟ ਦੇ ਹੇਠਲੇ ਹਿੱਸੇ ‘ਚ ਸੁਰਾਖ ਹੋ ਗਿਆ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਅਪਰੇਸ਼ਨ ਕਰਕੇ ਸੰਕਰਮਿਤ ਹਿੱਸੇ ਨੂੰ ਕੱਢ ਦਿੱਤਾ। ਬੱਚੀ ਨੂੰ 6 ਦਿਨ ਹਸਪਤਾਲ ‘ਚ ਰੱਖਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਬੱਚੀ ਦਾ ਆਪਰੇਸ਼ਨ ਬੈਂਗਲੁਰੂ ਦੇ ਨਰਾਇਣ ਮਲਟੀਸਪੈਸ਼ਲਿਟੀ ਹਸਪਤਾਲ ‘ਚ ਹੋਇਆ। ਇਸ ਦੌਰਾਨ ਡਾ: ਵਿਜੇ ਐਚ.ਐਸ ਨੇ ਸਮੋਕ ਪਾਨ ਖਾਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 2017 ਵਿੱਚ ਗੁਰੂਗ੍ਰਾਮ ਵਿੱਚ ਇੱਕ ਵਿਅਕਤੀ ਨੇ ਤਰਲ ਨਾਈਟ੍ਰੋਜਨ ਵਾਲਾ ਡਰਿੰਕ ਪੀ ਲਿਆ ਸੀ। ਇਸ ਤੋਂ ਬਾਅਦ ਉਸ ਦੇ ਪੇਟ ‘ਚ ਦਰਦ ਸ਼ੁਰੂ ਹੋ ਗਿਆ। ਜਾਂਚ ‘ਚ ਸਾਹਮਣੇ ਆਇਆ ਕਿ ਵਿਅਕਤੀ ਦੇ ਪੇਟ ‘ਚ ਸੁਰਾਖ ਹੋ ਗਿਆ ਸੀ।

error: Content is protected !!