ਗਰਮੀ ਤੋਂ ਬਚਣ ਲਈ ਸਤਲੁਜ ‘ਚ ਨਹਾਉਣ ਗਏ 2 ਨਾਬਾਲਿਗ ਨੌਜਵਾਨ ਡੁੱਬੇ, ਮਾਪਿਆਂ ਦੀ ਉੱਜੜੀ ਜ਼ਿੰਦਗੀ

ਗਰਮੀ ਤੋਂ ਬਚਣ ਲਈ ਸਤਲੁਜ ‘ਚ ਨਹਾਉਣ ਗਏ 2 ਨਾਬਾਲਿਗ ਨੌਜਵਾਨ ਡੁੱਬੇ, ਮਾਪਿਆਂ ਦੀ ਉੱਜੜੀ ਜ਼ਿੰਦਗੀ

ਹੁਸ਼ਿਆਰਪੁਰ (ਵੀਓਪੀ ਬਿਊਰੋ) ਨੰਗਲ ਡੈਮ ਦੇ ਸਤਲੁਜ ਦਰਿਆ ਵਿੱਚ ਦੋ ਨੌਜਵਾਨਾਂ ਦੇ ਡੁੱਬਣ ਦੀ ਖਬਰ ਸਾਹਮਣੇ ਆਈ ਹੈ। ਦੋਵੇਂ ਨੌਜਵਾਨ ਝੀਲ ‘ਚ ਗਰਮੀ ਤੋਂ ਰਾਹਤ ਪਾਉਣ ਲਈ ਨਹਾਉਣ ਗਏ ਸਨ। ਮ੍ਰਿਤਕਾਂ ਦੀ ਪਛਾਣ ਹਰਸ਼ ਰਾਣਾ ਪਿੰਡ ਨੰਗਲ ਨਿੱਕੂ ਦੇ ਸਰਪੰਚ ਬਬਰਿਤ ਰਾਣਾ ਦਾ ਪੁੱਤਰ ਅਤੇ ਦੂਜਾ ਨੌਜਵਾਨ ਦੀਪਕ ਕੁਮਾਰ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਦੋਵੇਂ ਨੌਜਵਾਨ 10ਵੀਂ ਪਾਸ ਕਰਕੇ 11ਵੀਂ ਜਮਾਤ ਦੀ ਪੜ੍ਹਾਈ ਕਰ ਰਹੇ ਸਨ।

ਹਾਦਸੇ ਤੋਂ ਬਾਅਦ ਬੀਬੀਐੱਮਬੀ ਦੇ ਗੋਤਾਖੋਰਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਦੋਵਾਂ ਦੀ ਉਮਰ 15-15 ਸਾਲ ਹੈ। ਗੋਤਾਖੋਰ ਕਮਲਪ੍ਰੀਤ ਸੈਣੀ ਅਤੇ ਬੀਬੀਐਮਬੀ ਦੇ ਗੋਤਾਖੋਰਾਂ ਦੇ ਯਤਨਾਂ ਸਦਕਾ ਡੁੱਬਣ ਵਾਲੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ।

error: Content is protected !!