ਸ਼ੇਅਰ ਮਾਰਕੀਟ ‘ਚ ਘਾਟੇ ਕਾਰਨ ਕਾਰੋਬਾਰੀ ਨੇ 2 ਬੱਚਿਆਂ ਤੇ ਪਤਨੀ ਨਾਲ ਕਰ ਲਈ ਖੁਦਕੁਸ਼ੀ, ਵਿਆਜ਼ ‘ਤੇ ਪੈਸੇ ਲੈ ਕੇ ਅਤੇ ਸਾਰੀ ਜਮ੍ਹਾਂ ਪੁੰਜੀ ਨਾ ਕਰੋ ਇਨਵੈਸਟ

ਸ਼ੇਅਰ ਮਾਰਕੀਟ ‘ਚ ਘਾਟੇ ਕਾਰਨ ਕਾਰੋਬਾਰੀ ਨੇ 2 ਬੱਚਿਆਂ ਤੇ ਪਤਨੀ ਨਾਲ ਕਰ ਲਈ ਖੁਦਕੁਸ਼ੀ, ਵਿਆਜ਼ ‘ਤੇ ਪੈਸੇ ਲੈ ਕੇ ਅਤੇ ਸਾਰੀ ਜਮ੍ਹਾਂ ਪੁੰਜੀ ਨਾ ਕਰੋ ਇਨਵੈਸਟ

ਵੀਓਪੀ ਬਿਊਰੋ – ਬੀਤੇ ਦਿਨੀਂ ਫ਼ਿਰੋਜ਼ਪੁਰ ਵਿੱਚ ਕਰਿਆਨਾ ਕਾਰੋਬਾਰੀ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਸਟਾਕ ਮਾਰਕੀਟ ਵਿੱਚ ਹੋਏ ਨੁਕਸਾਨ ਤੋਂ ਤੰਗ ਆ ਕੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਚਾਰਾਂ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਪਰਿਵਾਰ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਬਾਜ਼ਾਰ ਦੇ ਲੋਕਾਂ ਦਾ ਕਹਿਣਾ ਹੈ ਕਿ ਕਰਿਆਨੇ ਦੇ ਵਪਾਰੀ ਅਮਨ ਕੁਮਾਰ (30) ਨੇ ਸਟਾਕ ਮਾਰਕੀਟ ਵਿਚ ਵੱਡੀ ਰਕਮ ਨਿਵੇਸ਼ ਕੀਤੀ ਸੀ, ਜਿਸ ਕਾਰਨ ਉਸ ਨੂੰ ਵੱਡਾ ਨੁਕਸਾਨ ਹੋਇਆ ਹੈ। ਇਸ ਕਾਰਨ ਅਮਨ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ।

ਕਸਬਾ ਵਾਸੀਆਂ ਨੇ ਦੱਸਿਆ ਕਿ ਅਮਨ ਨੇ ਕੁਝ ਲੋਕਾਂ ਤੋਂ ਮੋਟੇ ਵਿਆਜ ‘ਤੇ ਪੈਸੇ ਉਧਾਰ ਲਏ ਸਨ, ਜਿਸ ਦੀ ਵਸੂਲੀ ਲਈ ਉਹ ਅਮਨ ‘ਤੇ ਦਬਾਅ ਪਾ ਰਹੇ ਸਨ। ਇਸ ਦਬਾਅ ਕਾਰਨ ਅਮਨ ਕਾਫੀ ਪ੍ਰੇਸ਼ਾਨ ਮਹਿਸੂਸ ਕਰ ਰਿਹਾ ਸੀ।

ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਨਾ ਸਮੇਂ ਦੇ ਨਾਲ ਪੈਸਾ ਕਮਾਉਣ ਦਾ ਇੱਕ ਵਧੀਆ ਵਿਕਲਪ ਹੈ। ਹਾਲਾਂਕਿ, ਥੋੜ੍ਹੇ ਸਮੇਂ ਵਿੱਚ ਨੁਕਸਾਨ ਉਠਾਉਣਾ ਆਮ ਗੱਲ ਹੈ। ਮਾਹਿਰਾਂ ਮੁਤਾਬਕ ਜੇਕਰ ਤੁਹਾਡੇ ਨਿਵੇਸ਼ ਦਾ ਮੁੱਲ ਡਿੱਗਦਾ ਹੈ ਤਾਂ ਨਿਵੇਸ਼ਕ ਨੂੰ ਘਬਰਾਉਣ ਦੀ ਬਜਾਏ ਸਬਰ ਰੱਖਣ ਦੀ ਲੋੜ ਹੈ। ਘਬਰਾਹਟ ਵਿੱਚ ਘਾਟੇ ਵਿੱਚ ਸ਼ੇਅਰ ਵੇਚਣਾ ਅਕਸਰ ਨਿਵੇਸ਼ਕ ਲਈ ਨੁਕਸਾਨਦੇਹ ਸਾਬਤ ਹੁੰਦਾ ਹੈ। ਅਜਿਹੇ ‘ਚ ਉਨ੍ਹਾਂ ਨੂੰ ਘਬਰਾਉਣ ਦੀ ਬਜਾਏ ਕਿਸੇ ਮਾਹਿਰ ਨਾਲ ਗੱਲ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਮਾਰਕੀਟ ਵਿੱਚ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਰੁਝਾਨ ਦੇ ਪਿੱਛੇ ਨਾ ਭੱਜੋ। ਇਸ ਦੀ ਬਜਾਏ ਇੱਕ ਠੋਸ ਨਿਵੇਸ਼ ਰਣਨੀਤੀ ਬਣਾਓ ਅਤੇ ਇਸ ‘ਤੇ ਬਣੇ ਰਹੋ।

error: Content is protected !!