UP-ਬਿਹਾਰ ਦੇ ਰਾਹ ਤੁਰਿਆ ਪੰਜਾਬ, ਚੋਰੀ ਦੇ ਇਲਜ਼ਾਮ ‘ਚ ਨੌਜਵਾਨ ਨੂੰ ਟਰੱਕ ਪਿੱਛੇ ਬੰਨ੍ਹ ਕੇ ਘੜੀਸਿਆ, ਲੱਤਾਂ-ਬਾਹਾਂ ਤੋੜ ਕੇ ਸੁੱਟ ਗਏ ਘਰ ਅੱਗੇ

UP-ਬਿਹਾਰ ਦੇ ਰਾਹ ਤੁਰਿਆ ਪੰਜਾਬ, ਚੋਰੀ ਦੇ ਇਲਜ਼ਾਮ ‘ਚ ਨੌਜਵਾਨ ਨੂੰ ਟਰੱਕ ਪਿੱਛੇ ਬੰਨ੍ਹ ਕੇ ਘੜੀਸਿਆ, ਲੱਤਾਂ-ਬਾਹਾਂ ਤੋੜ ਕੇ ਸੁੱਟ ਗਏ ਘਰ ਅੱਗੇ

ਵੀਓਪੀ ਬਿਊਰੋ – ਮੁਕਤਸਰ ‘ਚ ਚੋਰੀ ਦੇ ਸ਼ੱਕ ‘ਚ ਕੁਝ ਲੋਕਾਂ ਨੇ ਪਹਿਲਾਂ ਇਕ ਨੌਜਵਾਨ ਨੂੰ ਉਸ ਦੇ ਘਰੋਂ ਜ਼ਬਰਦਸਤੀ ਤੇਜ਼ਧਾਰ ਹਥਿਆਰਾਂ ਨਾਲ ਅਗਵਾ ਕਰ ਲਿਆ ਅਤੇ ਫਿਰ ਤਾਲਿਬਾਨ ਵਰਗੀ ਸਜ਼ਾ ਦੇ ਕੇ ਉਸ ਨੂੰ ਟਰੱਕ ਦੇ ਪਿੱਛੇ ਬੰਨ੍ਹ ਕੇ ਜਲਾਲਾਬਾਦ ਰੋਡ ਤੋਂ ਘੜੀਸ ਕੇ ਲੈ ਗਏ।

ਨੌਜਵਾਨਾਂ ‘ਤੇ ਹੋਏ ਅਣਮਨੁੱਖੀ ਤਸ਼ੱਦਦ ਦੀ ਵੀਡੀਓ ਵੀ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋ ਚੁੱਕੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਹਰਕਤ ‘ਚ ਆ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ।

ਦੂਜੇ ਪਾਸੇ ਸਿਵਲ ਹਸਪਤਾਲ ‘ਚ ਦਾਖਲ ਜ਼ਖਮੀ ਨੌਜਵਾਨ ਸੋਨੂੰ ਵਾਸੀ ਜਲਾਲਾਬਾਦ ਰੋਡ ਨੇ ਦੋਸ਼ ਲਾਇਆ ਕਿ ਉਸ ਨੂੰ ਟਰੱਕ ਨਾਲ ਖਿੱਚਣ ਦੇ ਨਾਲ-ਨਾਲ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਵੀ ਕੀਤਾ ਗਿਆ ਅਤੇ ਉਸ ਦੇਵਹੱਥ-ਪੈਰ ਟੁੱਟ ਗਏ ਹਨ। ਸੋਨੂੰ ਅਜੇ ਵੀ ਡਰਿਆ ਹੋਇਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਦੋ ਦਿਨਾਂ ਤੋਂ ਕੋਈ ਕਾਰਵਾਈ ਨਹੀਂ ਹੋ ਰਹੀ।

error: Content is protected !!