ਜਿੱਤ-ਹਾਰ ਕਿਸੇ ਦੀ ਪਰ ਵਰਕਰਾਂ ਦਾ ਜ਼ੋਰ ਵੱਧ ਲੱਗੈ…. ਪਠਾਨਕੋਟ ‘ਚ ਤਾਂ ਹੱਥੋਂਪਾਈ ‘ਤੇ ਹੀ ਉਤਰ ਆਏ AAP ਤੇ BJP ਦੇ ਵਰਕਰ, ਜਾਣੋ ਕਿਸ ਗੱਲੋਂ ਵਧੀ ਤਕਰਾਰ

ਜਿੱਤ-ਹਾਰ ਕਿਸੇ ਦੀ ਪਰ ਵਰਕਰਾਂ ਦਾ ਜ਼ੋਰ ਵੱਧ ਲੱਗੈ…. ਪਠਾਨਕੋਟ ‘ਚ ਤਾਂ ਹੱਥੋਂਪਾਈ ‘ਤੇ ਹੀ ਉਤਰ ਆਏ AAP ਤੇ BJP ਦੇ ਵਰਕਰ, ਜਾਣੋ ਕਿਸ ਗੱਲੋਂ ਵਧੀ ਤਕਰਾਰ

ਪਠਾਨਕੋਟ (ਵੀਓਪੀ ਬਿਊਰੋ) ਪੰਜਾਬ ਵਿੱਚ ਇੱਕ ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਨੇ ਚੋਣ ਮੁਹਿੰਮ ਤੇਜ਼ ਕੀਤੀ ਹੋਈ ਹੈ। ਉੱਥੇ ਹੀ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਲਈ ਕੰਮ ਕਰ ਰਹੇ ਵਰਕਰ ਵੀ ਚੋਣਾਂ ਨੂੰ ਲੈ ਕੇ ਕਾਫੀ ਉਤਸਾਹਿਤ ਨਜ਼ਰ ਆ ਰਹੇ ਹਨ। ਉਮੀਦਵਾਰਾਂ ਨਾਲੋਂ ਜਿਆਦਾ ਜੋਰ ਵਰਕਰਾਂ ਦਾ ਲੱਗਾ ਹੋਇਆ ਹੈ ਤੇ ਤਪਦੀ ਗਰਮੀ ਵਿਚਕਾਰ ਵਰਕਰਾਂ ਦੀ ਨੱਠ ਭੱਜ ਜਿਆਦਾ ਹੋ ਰਹੀ ਹੈ, ਉੱਥੇ ਹੀ ਉਹਨਾਂ ਦਾ ਪਾਰਾ ਚੜਨਾ ਵੀ ਆਮ ਗੱਲ ਹੋ ਗਈ ਹੈ।

ਗੱਲ ਕਰੀਏ ਅੱਜ ਪਠਾਨਕੋਟ ਦੀ ਤਾਂ ਪਠਾਨਕੋਟ ਵਿੱਚ ਚੋਣ ਪ੍ਰਚਾਰ ਦੌਰਾਨ ਪੋਸਟਰ ਲਾਉਣ ਨੂੰ ਲੈ ਕੇ ਆਪ ਅਤੇ ਭਾਜਪਾ ਦੇ ਵਰਕਰ ਆਮੋ ਸਾਹਮਣੇ ਹੋ ਗਏ। ਇਸ ਦੌਰਾਨ ਉਹਨਾਂ ਨੇ ਇੱਕ ਦੂਜੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਇੱਕ ਦੂਜੇ ਉੱਤੇ ਵੱਧ ਚੜ ਕੇ ਇਲਜ਼ਾਮ ਲਗਾਏ। ਇਸ ਤਰਹਾਂ ਪੁਲਿਸ ਨੇ ਵਿਚਕਾਰ ਹੋ ਕੇ ਮਾਮਲਾ ਸੰਭਾਲਣ ਦੀ ਕੋਸ਼ਿਸ਼ ਕੀਤੀ।

ਜਾਣਕਾਰੀ ਮੁਤਾਬਕ AAP ਦੇ ਅਰਵਿੰਦ ਕੇਜਰੀਵਾਲ ਪਠਾਨਕੋਟ ਵਿਖੇ ਪਹੁੰਚ ਰਹੇ ਹਨ। ਜਿਨ੍ਹਾਂ ਦੇ ਸਵਾਗਤ ਦੀਆਂ ਤਿਆਰੀਆਂ ਵਿੱਚ ਪਠਾਨਕੋਟ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਥਾਂ-ਥਾਂ ‘ਤੇ ਪੋਸਟਰ ਲਗਾਏ ਗਏ ਹਨ। ਪਰ ਉਥੇ ਹੀ ਮਾਮਲਾ ਉਸ ਵੇਲੇ ਗਰਮ ਹੋ ਗਿਆ ਜਦੋਂ ਵਾਲਮੀਕੀ ਚੌਂਕ ਵਿਖੇ ਸਰਕਾਰੀ ਖੰਭਿਆਂ ਦੇ ਉੱਤੇ ਆਮ ਆਦਮੀ ਪਾਰਟੀ ਵੱਲੋਂ ਪੋਸਟਰ ਲਗਾਏ ਗਏ ਤਾਂ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਇਸਦਾ ਡੱਟ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਇਸ ਦੌਰਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਦੀ ਸੂਚਨਾ ਜ਼ਿਲਾ ਚੋਣ ਕਮਿਸ਼ਨਰ ਕਮ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਵੀ ਦਿੱਤੀ ਗਈ ਹੈ ਪਰ ਜੇਕਰ ਫਿਰ ਵੀ ਆਮ ਆਦਮੀ ਪਾਰਟੀ ਵੱਲੋਂ ਇਹਨਾਂ ਖੰਭਿਆਂ ਤੋਂ ਪੋਸਟਰ ਨਹੀਂ ਉਤਾਰੇ ਜਾਂਦੇ ਤਾਂ ਉਹ ਵੱਡਾ ਸੰਘਰਸ਼ ਕਰਨਗੇ ਅਤੇ ਜਦ ਤੱਕ ਇਹ ਪੋਸਟਰ ਨਹੀਂ ਉਤਰਦੇ ਉਹ ਇਥੇ ਹੀ ਪ੍ਰਦਰਸ਼ਨ ਕਰਦੇ ਰਹਿਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਸ਼ਾਮ ਨੂੰ ਹੋਣ ਵਾਲੀ ਅਰਵਿੰਦ ਕੇਜਰੀਵਾਲ ਦੀ ਰੈਲੀ ਦੇ ਉੱਤੇ ਇਸ ਘਟਨਾ ਕ੍ਰਮ ਦਾ ਕੀ ਅਸਰ ਪੈਂਦਾ ਹੈ।

error: Content is protected !!