ਜੰਮੂ ‘ਚ ਪੁਲਿਸ ਵਾਲੇ ਦਾ ਕ+ਤ+ਲ ਕਰਕੇ ਜਲੰਧਰ ‘ਚ ਲੁਕੇ ਗੈਂਗਸਟਰ ਦਾ ਐਨਕਾਉਂਟਰ

ਜੰਮੂ ‘ਚ ਪੁਲਿਸ ਵਾਲੇ ਦਾ ਕ+ਤ+ਲ ਕਰਕੇ ਜਲੰਧਰ ‘ਚ ਲੁਕੇ ਗੈਂਗਸਟਰ ਦਾ ਐਨਕਾਉਂਟਰ

ਵੀਓਪੀ ਬਿਊਰੋ- ਜੰਮੂ ਕਸ਼ਮੀਰ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਫਰਾਰ ਚੱਲ ਰਹੇ ਗੈਂਗਸਟਰ ਨੂੰ ਜਲੰਧਰ ਵਿੱਚੋਂ ਪੁਲਿਸ ਨੇ ਦਬੋਚਿਆ ਹੈ। ਇਸ ਦੌਰਾਨ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ, ਤੁਹਾਨੂੰ ਦੱਸ ਦਈਏ ਕਿ 2 ਅਪ੍ਰੈਲ 2024 ਨੂੰ ਜੰਮੂ ਕਸ਼ਮੀਰ ਪੁਲਿਸ ਦੀ ਟੀਮ ਨੂੰ ਕਠੂਆ ਵਿੱਚ ਇੱਕ ਗੈਂਗਸਟਰ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਇਸ ਦੌਰਾਨ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਗੋਲੀਬਾਰੀ ਹੋਈ। ਜੰਮੂ ਪੁਲਿਸ ਦੇ ਬਹਾਦਰ ਸਬ-ਇੰਸਪੈਕਟਰ ਦੀਪਕ ਕੁਮਾਰ ਨੂੰ ਇਸ ਘਟਨਾ ‘ਚ ਗੋਲੀ ਲੱਗ ਗਈ। ਜਿਸ ਦੀ ਜੰਮੂ ਦੇ ਮੈਡੀਕਲ ਕਾਲਜ ਵਿੱਚ ਇਲਾਜ ਦੌਰਾਨ ਮੌਤ ਹੋ ਗਈ।

ਗੈਂਗਸਟਰ ਰੋਹਿਤ ਕੁਮਾਰ ਰਾਣਾ ਉਰਫ ਰੋਹਿਤ ਰਾਣਾ ਉਰਫ ਮੱਖਣ, ਜਿਸ ਨੂੰ AGTF ਨੇ ਬੁੱਧਵਾਰ ਨੂੰ ਜਲੰਧਰ ਦੇ ਭੋਗਪੁਰ ‘ਚ ਹੋਏ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ, ਨੇ ਜੰਮੂ ਪੁਲਸ ਦੇ ਉਕਤ ਸਬ ਇੰਸਪੈਕਟਰ ਨੂੰ ਗੋਲੀ ਮਾਰ ਦਿੱਤੀ ਸੀ। ਜਲੰਧਰ ‘ਚ ਮੁਕਾਬਲੇ ਦੌਰਾਨ AGTF ਨੇ ਰਾਣਾ ਦੀ ਲੱਤ ‘ਤੇ ਦੋ ਗੋਲੀਆਂ ਮਾਰੀਆਂ ਸਨ। ਜਿਸ ਕਾਰਨ ਉਸ ਦੀਆਂ ਦੋਵੇਂ ਲੱਤਾਂ ‘ਤੇ ਸੱਟ ਲੱਗੀ ਹੈ।


ਦੋਸ਼ੀ ਭੋਗਪੁਰ ‘ਚ ਜਿਸ ਮਕਾਨ ‘ਚ ਰਹਿ ਰਿਹਾ ਸੀ, ਉਹ ਬਜ਼ੁਰਗ ਜੋੜੇ ਦਾ ਹੈ। ਦੋਵਾਂ ਦੀ ਦੇਖ-ਭਾਲ ਕਰਨ ਲਈ ਮੁਲਜ਼ਮ ਨੂੰ ਉਕਤ ਘਰ ਵਿੱਚ ਰੱਖਿਆ ਗਿਆ ਸੀ। ਬਜ਼ੁਰਗ ਦਾ ਪੁੱਤਰ ਅਰਮੇਨੀਆ ਵਿੱਚ ਰਹਿੰਦਾ ਹੈ। ਇਸ ਕਾਰਨ ਮੁਲਜ਼ਮਾਂ ਨੇ ਜਲੰਧਰ ਦੇ ਭੋਗਪੁਰ ਵਿੱਚ ਰਹਿਣਾ ਹੀ ਠੀਕ ਸਮਝਿਆ। ਕਿਉਂਕਿ ਹਾਈਵੇਅ ਭੋਗਪੁਰ ਦੇ ਨਾਲ ਲੱਗਦੀ ਹੈ ਅਤੇ ਨਵਾਂਸ਼ਹਿਰ ਨੂੰ ਜਾਣ ਵਾਲਾ ਰਸਤਾ ਵੀ ਆਸਾਨ ਹੈ। ਹਾਲਾਂਕਿ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਦੋ ਹਥਿਆਰ ਉਹੀ ਹਥਿਆਰ ਹਨ ਜੋ ਉਹ ਜੰਮੂ ਤੋਂ ਆਪਣੇ ਨਾਲ ਲਿਆਇਆ ਸੀ।

error: Content is protected !!