AAP ਮੰਤਰੀਆਂ ਕਾਰਨ ਪੰਜਾਬੀ ਕਲਾਕਾਰਾਂ ਦੀਆਂ ਨਹੀਂ ਚੱਲ ਰਹੀਆਂ ਫਿਲਮਾਂ, ਬਲਕਾਰ ਤੇ ਕਟਾਰੂਚੱਕ ਬਣੇ ਹੋਏ ਨੇ ਐਕਟਰ : ਚੰਨੀ

AAP ਮੰਤਰੀਆਂ ਕਾਰਨ ਪੰਜਾਬੀ ਕਲਾਕਾਰਾਂ ਦੀਆਂ ਨਹੀਂ ਚੱਲ ਰਹੀਆਂ ਫਿਲਮਾਂ, ਬਲਕਾਰ ਤੇ ਕਟਾਰੂਚੱਕ ਬਣੇ ਹੋਏ ਨੇ ਐਕਟਰ : ਚੰਨੀ

ਜਲੰਧਰ (ਵੀਓਪੀ ਬਿਊਰੋ) ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਉੱਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਨਕੋਦਰ ਵਿਖੇ ਪਹੁੰਚੇ ਚਰਨਜੀਤ ਸਿੰਘ ਚੰਨੀ ਨੇ ਆਪ ਆਗੂਆਂ ਦੀਆਂ ਵਾਇਰਲ ਹੋਈਆਂ ਕਥਿਤ ਅਸ਼ਲੀਲ ਵੀਡੀਓ ਉੱਤੇ ਜੰਮ ਕੇ ਆਮ ਆਦਮੀ ਪਾਰਟੀ ਨੂੰ ਟਰੋਲ ਕੀਤਾ ਹੈ।

ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਕਦੇ ਕਟਾਰੂਚੱਕ ਅਤੇ ਕਦੇ ਬਲਕਾਰ ਸਿੰਘ, ਇਹਨਾਂ ਮੰਤਰੀਆਂ ਦੀਆਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸ਼ਰਮਸਾਰ ਹੋਇਆ ਹੈ। ਚਰਨਜੀਤ ਸਿੰਘ ਚੰਨੀ ਨੇ ਇਸ ਦੌਰਾਨ ਕਿਹਾ ਕਿ ਪੰਜਾਬ ਦੇ ਕਲਾਕਾਰਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ, ਪੰਜਾਬ ਦੇ ਕਲਾਕਾਰਾਂ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ, ਕਾਰਨ ਇੱਕੋ ਇੱਕ ਹੈ ਪੰਜਾਬੀ ਕਲਾਕਾਰਾਂ ਦੀਆਂ ਫਿਲਮਾਂ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੀਆਂ ਫਿਲਮਾਂ ਵਾਇਰਲ ਹੋ ਜਾਂਦੀਆਂ ਹਨ। ਇਹਨਾਂ ਫਿਲਮਾਂ ਦੇ ਕਾਰਨ ਹੁਣ ਕਾਰਨ ਲੋਕ ਪੰਜਾਬੀ ਕਲਾਕਾਰਾਂ ਦੀਆਂ ਫਿਲਮਾਂ ਨਹੀਂ ਦੇਖਦੇ, ਜਿਸ ਕਾਰਨ ਪੰਜਾਬੀ ਕਲਾਕਾਰਾਂ ਨੂੰ ਨੁਕਸਾਨ ਹੋ ਰਿਹਾ ਹੈ।

ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਉੱਤੇ ਵੀਆਈਪੀ ਕਲਚਰ ਨੂੰ ਉਤਸ਼ਾਹਿਤ ਕਰਨ ਦਾ ਇਲਜ਼ਾਮ ਲਗਾਇਆ ਹੈ।ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਵੀਆਈਪੀ ਕਲਚਰ ਖਤਮ ਕਰਨ ਦਾ ਕਹਿ ਕੇ ਪੰਜਾਬ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਦੇ ਆਗੂ ਹੀ ਇਸ ਸਮੇਂ ਵੀਆਈਪੀ ਕਲਚਰ ਤੋਂ ਵੀ ਡਬਲ ਵੀਆਈਪੀ ਕਲਚਰ ਦੇ ਨਾਲ ਲੈਸ ਹੋ ਕੇ ਸੜਕਾਂ ਤੇ ਘੁੰਮ ਰਹੇ ਹਨ। ਚਰਨਜੀਤ ਸਿੰਘ ਚੰਨੀ ਨੇ ਸਵਾਲ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੱਸਣ ਉਨਾਂ ਨੂੰ ਕੀ ਖਤਰਾ ਹੈ ਜੋ ਉਹ ਇੰਨੀ ਸਕਿਉਰਟੀ ਅਤੇ ਕਾਫਲਿਆਂ ਵਿਚਕਾਰ ਘੁਮ ਰਹੇ ਹਨ।

error: Content is protected !!