ਚੋਣ ਪ੍ਰਚਾਰ ਬੰਦ, ਕੱਲ EVM ‘ਚ ਬੰਦ ਹੋਵੇਗੀ ਉਮੀਦਵਾਰਾਂ ਦੀ ਕਿਸਮਤ, ਸ਼ਰਾਬ ਦੇ ਠੇਕੇ ਵੀ ਬੰਦ

ਚੋਣ ਪ੍ਰਚਾਰ ਬੰਦ, ਕੱਲ EVM ‘ਚ ਬੰਦ ਹੋਵੇਗੀ ਉਮੀਦਵਾਰਾਂ ਦੀ ਕਿਸਮਤ, ਸ਼ਰਾਬ ਦੇ ਠੇਕੇ ਵੀ ਬੰਦ

ਜਲੰਧਰ (ਵੀਓਪੀ ਬਿਊਰੋ) ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੇ ਨਾਲ ਨਾਲ ਲੋਕਾਂ ‘ਚ ਵੀ ਖਾਸਾ ਉਤਸਾਹ ਹੈ। ਇੱਕ ਜੂਨ ਨੂੰ ਪੰਜਾਬ-ਹਿਮਾਚਲ ਸਣੇ ਕਈ ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋਣੀ ਹੈ। ਚਾਰ ਜੂਨ ਨੂੰ ਲੋਕ ਸਭਾ ਚੋਣਾਂ ਦਾ ਨਤੀਜ ਆਵੇਗਾ ਅਤੇ ਇਸੇ ਦੇ ਨਾਲ ਦੇਸ਼ ਵਿਚ ਕਿਸ ਦੀ ਸਰਕਾਰ ਬਣਨੀ ਹੈ, ਤੈਅ ਹੋ ਜਾਵੇਗਾ।

ਫਿਲਹਾਲ ਕੱਲ ਸ਼ਾਮ ਤੋਂ ਚੋਣ ਪ੍ਰਚਾਰ ‘ਤੇ ਰੋਕ ਲੱਗ ਗਈ ਹੈ ਅਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੱਲ ਈਵੀਐੱਮ ‘ਚ ਕੈਦ ਹੋ ਜਾਵੇਗਾ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਇਸ ਵਾਰ ਸਾਰੀਆਂ ਪਾਰਟੀਆਂ ਲਈ ਖਾਸ ਹਨ ਅਤੇ ਉਮੀਦਵਾਰਾਂ ਵਿਚਾਲੇ ਵੀ ਹਰ ਸੀਟ ‘ਤੇ ਸਖਤ ਟੱਕਰ ਹੈ।

ਇਸ ਦੌਰਾਨ 2 ਦਿਨ ਲਈ ਸ਼ਰਾਬ ਦੇ ਠੇਕੇ ਵੀ ਬੰਦ ਰੱਖੇ ਗਏ ਹਨ।

error: Content is protected !!