ਪੰਜਾਬ ਦੇ ਸਕੂਲ ‘ਚ ਹੁਣ ਮਿਲੇਗਾ ਸਪੈਸ਼ਲ ਮਿਡ-ਡੇ ਮੀਲ, ਖੀਰ ਤੇ ਫ਼ਲ ਵੀ ਦਿੱਤੇ ਜਾਣਗੇ ਬੱਚਿਆਂ ਨੂੰ

ਪੰਜਾਬ ਦੇ ਸਕੂਲ ‘ਚ ਹੁਣ ਮਿਲੇਗਾ ਸਪੈਸ਼ਲ ਮਿਡ-ਡੇ ਮੀਲ, ਖੀਰ ਤੇ ਫ਼ਲ ਵੀ ਦਿੱਤੇ ਜਾਣਗੇ ਬੱਚਿਆਂ ਨੂੰ

ਵੀਓਪੀ ਬਿਊਰੋ- ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਸਟੇਟ ਮਿਡ ਡੇ ਮੀਲ ਸੋਸਾਇਟੀ ਨੇ ਮਿਡ-ਡੇ-ਮੀਲ ਦੇ ਮੀਨੂ ਵਿੱਚ ਬਦਲਾਅ ਕੀਤਾ ਹੈ। ਇਸ ਵਿੱਚ ਦਾਲ, ਮਾਹ-ਚਨਾ ਸ਼ਾਮਿਲ ਕੀਤਾ ਗਿਆ ਹੈ। ਵਿਭਾਗ 1 ਜੁਲਾਈ ਤੋਂ ਨਵਾਂ ਮੀਨੂ ਲਾਗੂ ਕਰੇਗਾ ਕਿਉਂਕਿ ਇਸ ਸਮੇਂ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ।

ਵਿਦਿਆਰਥੀਆਂ ਲਈ ਹਫ਼ਤੇ ਵਿੱਚ ਇੱਕ ਵਾਰ ਖੀਰ ਵੀ ਤਿਆਰ ਕੀਤੀ ਜਾਵੇਗੀ। ਵਿਭਾਗ ਵੱਲੋਂ ਤੈਅ ਕੀਤੇ ਗਏ ਮੀਨੂ ਅਨੁਸਾਰ ਸੋਮਵਾਰ ਨੂੰ ਦਾਲਾਂ, ਮੌਸਮੀ ਸਬਜ਼ੀਆਂ ਅਤੇ ਰੋਟੀਆਂ, ਮੰਗਲਵਾਰ ਨੂੰ ਰਾਜਮਾ ਚਾਵਲ, ਆਲੂ ਦੇ ਨਾਲ ਕਾਲੇ ਛੋਲੇ, ਬੁੱਧਵਾਰ ਨੂੰ ਚਿੱਟੇ ਛੋਲੇ ਅਤੇ ਪੁਰੀ ਅਤੇ ਰੋਟੀ, ਵੀਰਵਾਰ ਨੂੰ ਕੜ੍ਹੀ ਅਤੇ ਚਾਵਲ, ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀਆਂ ਅਤੇ ਰੋਟੀਆਂ, ਸ਼ਨੀਵਾਰ ਨੂੰ ਦਾਲਾਂ, ਛੋਲੇ, ਚਾਵਲ ਅਤੇ ਮੌਸਮੀ ਫਲ ਦਿੱਤੇ ਜਾਣਗੇ।

ਸਕੂਲ ਪ੍ਰਬੰਧਕ ਕਮੇਟੀਆਂ ਵੱਲੋਂ ਖਾਣੇ ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਦੇ ਲਈ ਵਿਭਾਗ ਵੱਲੋਂ ਡਿਊਟੀ ਲਾਈ ਗਈ ਹੈ। ਪੰਜਾਬ ਵਿੱਚ 19 ਹਜ਼ਾਰ ਤੋਂ ਵੱਧ ਸਰਕਾਰੀ ਸਕੂਲ ਹਨ। ਜਿੱਥੇ ਮਿਡ ਡੇ ਮੀਲ ਤਿਆਰ ਕੀਤਾ ਜਾਂਦਾ ਹੈ। ਮਿਡ-ਡੇ-ਮੀਲ ਵਿੱਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਭੋਜਨ ਦਾ ਪੂਰਾ ਰਿਕਾਰਡ ਵੀ ਰੱਖਿਆ ਜਾਂਦਾ ਹੈ।

error: Content is protected !!