ਜ਼ਜਬੇ ਨੂੰ ਸਲਾਮ! ਪੋਲਿੰਗ ਬੂਥ ‘ਤੇ ਮਾਸਕ ਤੇ ਆਕਸੀਜਨ ਸਿਲੰਡਰ ਲੈ ਕੇ ਪਹੁੰਚੀ 72 ਸਾਲਾ ਬਜ਼ੁਰਗ ਔਰਤ

ਲੋਕ ਸਭਾ ਚੋਣਾਂ ‘ਚ ਵੱਖੋ-ਵੱਖਰੇ ਰੰਗ ਵਿਖਾਈ ਦੇ ਰਹੇ ਹਨ। ਲੋਕਾਂ ਵਿੱਚ ਵੋਟਿੰਗ ਦਾ ਭਰਵਾਂ ਉਤਸ਼ਾਹ ਪਾਇਆ ਜਾ ਰਿਹਾ ਹੈ। ਘਟੀ ਗਰਮੀ ਵੀ ਲੋਕਾਂ ਨੂੰ ਵੋਟਿੰਗ ਪਾਉਣ ਲਈ ਹੌਸਲਾ ਦੇ ਰਹੀ ਹੈ। ਇਸ ਸਭ ਦੇ ਵਿਚਕਾਰ ਹੀ ਹਿਮਾਚਲ ਪ੍ਰਦੇਸ਼ (Himachal News) ਤੋਂ ਇੱਕ ਬਹੁਤ ਹੀ ਸੁੰਦਰ ਤਸਵੀਰ ਸਾਹਮਣੇ ਆਈ ਹੈ, ਜਿਥੇ ਬਿਲਾਸਪੁਰ ‘ਚ ਇੱਕ ਬਜ਼ੁਰਗ ਔਰਤ ਵੋਟਿੰਗ ਲਈ ਮਾਸਕ ਪਹਿਨੀ ਅਤੇ ਆਕਸੀਜਨ ਸਿਲੰਡਰ ਲੈ ਕੇ ਹੀ ਪਹੁੰਚ ਗਈ।

ਔਰਤ ਬਿਮਾਰ ਦੱਸੀ ਜਾ ਰਹੀ ਹੈ, ਜੋ ਬਿਮਾਰੀ ਵਿੱਚ ਵੀ ਵੋਟ ਪਾਉਣ ਦੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪੋਲਿੰਗ ਬੂਥ ‘ਤੇ ਪਹੁੰਚੀ। 72 ਸਾਲਾ ਔਰਤ ਦੇ ਮੂੰਹ ‘ਤੇ ਮਾਸਕ ਪਹਿਨਿਆ ਹੋਇਆ ਸੀ ਅਤੇ ਆਕਸੀਜਨ ਸਿਲੰਡਰ ਨਾਲ ਚੁੱਕਿਆ ਹੋਇਆ ਸੀ। ਚੋਣ ਕਮਿਸ਼ਨ ਨੇ ਵੀ ਔਰਤ ਦੇ ਇਸ ਜਜ਼ਬੇ ਨੂੰ ਸਲਾਮ ਕੀਤਾ ਹੈ।


ਬਿਮਲਾ ਸ਼ਰਮਾ ਬਿਲਾਸਪੁਰ ਦੇ ਚੁਵਾੜੀ ਮਤਦਾਨ ਕੇਂਦਰ ‘ਚ ਵੋਟਿੰਗ ਪਾਉਣ ਪਹੁੰਚੀ ਸੀ।

ਇਸੇ ਤਰ੍ਹਾਂ ਚੰਬਾ ਹੈੱਡਕੁਆਰਟਰ ਦੇ 105 ਸਾਲਾ ਮਾਸਟਰ ਪਿਆਰਾ ਸਿੰਘ ਨੇ ਖੁਦ ਬੂਥ-55 ਦੇ ਪੋਲਿੰਗ ਬੂਥ ‘ਤੇ ਪਹੁੰਚ ਕੇ ਆਪਣੀ ਵੋਟ ਪਾਈ ਅਤੇ ਨੌਜਵਾਨਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ | ਪਿਆਰਾ ਸਿੰਘ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਆਪਣੇ ਤੌਰ ‘ਤੇ ਪੋਲਿੰਗ ਸਟੇਸ਼ਨ ਪਹੁੰਚੇ ਸਨ।

error: Content is protected !!