ਰਿਕਾਰਡ ਜਿੱਤ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਖਿਲਾਫ਼ ਲੱਗੇ NSA ਨੂੰ ਹਟਾਉਣ ਦੀ ਮੰਗ, ਖਹਿਰਾ ਨੇ ਕਿਹਾ- ਸਰਕਾਰ ਗਲਤ ਸਾਬਿਤ ਹੋਈ

ਰਿਕਾਰਡ ਜਿੱਤ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਖਿਲਾਫ਼ ਲੱਗੇ NSA ਨੂੰ ਹਟਾਉਣ ਦੀ ਮੰਗ, ਖਹਿਰਾ ਨੇ ਕਿਹਾ- ਸਰਕਾਰ ਗਲਤ ਸਾਬਿਤ ਹੋਈ

ਖਡੂਰ ਸਾਹਿਬ (ਵੀਓਪੀ ਬਿਊਰੋ) ਪੰਜਾਬ ਦੀ ਪੰਥਕ ਸੀਟ ਸ੍ਰੀ ਖਡੂਰ ਸਾਹਿਬ ਤੋਂ ਕਰੀਬ ਕਰੀਬ 2 ਲੱਖ ਵੋਟਾਂ ਦੇ ਵੱਡੇ ਮਾਰਜਨ ਦੇ ਨਾਲ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਇਸ ਸਮੇਂ ਸੁਰਖੀਆਂ ਵਿੱਚ ਹੈ।ਐਨਐਸਏ ਤਹਿਤ ਅਸਾਮ ਦੀ ਡਿੱਬਰੂਗੜ ਜੇਲ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਹਰਾ ਕੇ ਸਾਬਤ ਕਰ ਦਿੱਤਾ ਹੈ ਕਿ ਲੋਕਾਂ ਦਾ ਭਾਰੀ ਇਕੱਠ ਉਸਦੇ ਨਾਲ ਹੈ।

ਇਸ ਦੇ ਨਾਲ ਹੀ ਅੰਮ੍ਰਿਤਪਾਲ ਦੀ ਜਿੱਤ ਤੋਂ ਬਾਅਦ ਕਈ ਆਵਾਜਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਤਹਿਤ ਉਹਨਾਂ ਉੱਤੇ ਲੱਗੇ ਐਨਐਸਏ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ ਦੇ ਸੀਨੀਅਰ ਵਕੀਲ ਆਰਐਸ ਬੈਂਸ ਨੇ ਵੀ ਮੰਗ ਕੀਤੀ ਹੈ ਕਿ ਇੰਨੀ ਵੱਡੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਇਹ ਸਾਬਿਤ ਹੋ ਗਿਆ ਹੈ ਕਿ ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਅਮ੍ਰਿਤਪਾਲ ਨੂੰ ਰਿਹਾ ਕੀਤਾ ਜਾਵੇ ਅਤੇ ਅੰਮ੍ਰਿਤ ਪਾਲ ਇੱਕ ਸਾਜਿਸ਼ ਤਹਿਤ ਜਿਵੇਂ ਵਿੱਚ ਬੰਦ ਹੈ।

ਇਸ ਲਈ ਉਹਨਾਂ ਨੇ ਕਿਹਾ ਕਿ ਲੋਕਾਂ ਦਾ ਵੱਡਾ ਇਕੱਠ ਸਾਬਿਤ ਕਰਦਾ ਹੈ ਕਿ ਪੰਜਾਬ ਸਰਕਾਰ ਦੀ ਗਲਤੀ ਸੀ ਕਿ ਅੰਮ੍ਰਿਤਪਾਲ ਨੂੰ ਜੇਲ ਵਿੱਚ ਬੰਦ ਕੀਤਾ ਹੈ।

ਦੂਜੇ ਪਾਸੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਅੰਮ੍ਰਿਤਪਾਲ ਖਿਲਾਫ ਲੱਗੇ ਐਨਐਸਏ ਨੂੰ ਹਟਾ ਕੇ ਉਸਦੀ ਰਹਾਈ ਲਈ ਯਤਨ ਕਰੇ। ਉਹਨਾਂ ਨੇ ਕਿਹਾ ਕਿ ਲੋਕਾਂ ਨੇ ਜੁਲਮ ਸਹਿਣ ਵਾਲੇ ਦਾ ਸਾਥ ਦਿੱਤਾ ਹੈ ਨਾ ਕਿ ਜੁਲਮ ਕਰਨ ਵਾਲੇ ਦਾ ਇਹ ਤਾਂ ਅੱਗੇ ਹੀ ਪਤਾ ਚੱਲੇਗਾ ਕਿ ਰਿਕਾਰਡ ਜਿੱਤ ਤੋਂ ਬਾਅਦ ਸਰਕਾਰ ਦਾ ਰਵੀਈਆ ਅੰਮ੍ਰਿਤਪਾਲ ਦੇ ਮਾਮਲੇ ਵਿੱਚ ਕੁਝ ਨਰਮ ਹੁੰਦਾ ਹੈ ਜਾਂ ਨਹੀਂ।

error: Content is protected !!