ਲਓ ਜੀ ਦਿੱਲੀ ‘ਚ AAP-ਕਾਂਗਰਸ ਦੇ ਰਾਹ ਹੋ ਗਏ ਵੱਖ, AAP ਨੇ ਕਿਹਾ- ਵਿਧਾਨ ਸਭਾ ਚੋਣਾਂ ‘ਚ ਅਸੀਂ ਇਕੱਲੇ ਹੀ ਬਹੁਤ ਆ

ਲਓ ਜੀ ਦਿੱਲੀ ‘ਚ AAP-ਕਾਂਗਰਸ ਦੇ ਰਾਹ ਹੋ ਗਏ ਵੱਖ, AAP ਨੇ ਕਿਹਾ- ਵਿਧਾਨ ਸਭਾ ਚੋਣਾਂ ‘ਚ ਅਸੀਂ ਇਕੱਲੇ ਹੀ ਬਹੁਤ ਆ


ਦਿੱਲੀ (ਵੀਓਪੀ ਬਿਊਰੋ) ਲੋਕ ਸਭਾ ਚੋਣਾਂ 2024 ਵਿੱਚ ਕਾਂਗਰਸ ਅਤੇ ਆਪ ਨੇ ਗੱਠਜੋੜ ਕਰਕੇ ਬੀਜੇਪੀ ਨੂੰ ਹਰਾਉਣ ਦਾ ਪਲਾਨ ਬਣਾਇਆ ਪਰ ਇਹ ਪਲਾਨ ਸਫਲ ਨਾ ਹੋ ਸਕਿਆ। ਦਿੱਲੀ, ਗੁਜਰਾਤ ਅਤੇ ਹਰਿਆਣਾ ਸਮੇਤ ਚੰਡੀਗੜ੍ਹ ਵਿੱਚ ਆਪ ਅਤੇ ਕਾਂਗਰਸ ਨੇ ਗਠਜੋੜ ਕੀਤਾ ਅਤੇ ਲੋਕ ਸਭਾ ਚੋਣਾਂ ਲੜੀਆ ਪਰ ਇਹਨਾਂ ਵਿੱਚ ਆਪ ਅਤੇ ਕਾਂਗਰਸ ਨੂੰ ਕੋਈ ਵੱਡੀ ਕਾਮਯਾਬੀ ਨਹੀਂ ਮਿਲੀ। ਚੰਡੀਗੜ੍ਹ ਵਿੱਚ ਜਿੱਥੇ ਇਹਨਾਂ ਦੇ ਗੱਠਜੋੜ ਨੇ ਇੱਕੋ ਇੱਕ ਸੀਟ ਜਿੱਤੀ ਹੈ, ਉਥੇ ਹੀ ਦਿੱਲੀ ਵਿੱਚ ਸੱਤ ਸੀਟਾਂ ਉੱਤੇ ਕਾਂਗਰਸ ਅਤੇ ਆਪ ਗਠਜੋੜ ਨੂੰ ਕਰਾਰੀ ਹਾਰ ਮਿਲੀ ਹੈ।

ਉੱਥੇ ਹੀ ਗੱਲ ਕੀਤੀ ਜਾਵੇ ਹਰਿਆਣੇ ਦੀ ਤਾਂ ਹਰਿਆਣੇ ਵਿੱਚ ਕਾਂਗਰਸ ਨੂੰ ਤਾਂ ਇਸ ਗਠਜੋੜ ਦਾ ਫਾਇਦਾ ਹੋਇਆ ਹੈ ਪਰ ਆਪ ਨੂੰ ਹਰਿਆਣਾ ਵਿੱਚ ਕੋਈ ਖਾਸ ਫਾਇਦਾ ਨਹੀਂ ਹੋਇਆ ਅਤੇ ਇੱਕੋ ਇੱਕ ਮਿਲੀ ਸੀਟ ‘ਤੇ ਵੀ ਆਪ ਦਾ ਉਮੀਦਵਾਰ ਹਾਰ ਗਿਆ। ਦੂਜੇ ਪਾਸੇ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਵਿੱਚ ਆਪ ਅਤੇ ਕਾਂਗਰਸ ਨੇ ਅਲੱਗ ਅਲੱਗ ਚੋਣ ਲੜੀਆਂ ਅਤੇ ਜਿੱਥੇ ਕਾਂਗਰਸ ਨੇ ਸੱਤ ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ, ਉਥੇ ਹੀ ਆਮ ਆਦਮੀ ਪਾਰਟੀ ਨੇ ਵੀ 13 ਵਿੱਚੋਂ ਤਿੰਨ ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ।

ਹੁਣ ਗੱਲ ਕਰੀਏ ਤਾਂ ਅਗਲੀ ਰਣਨੀਤੀ ਵੀ ਲੋਕ ਸਭਾ ਚੋਣਾਂ ਸਮਾਪਤ ਹੋ ਗਈਆਂ ਨੇ ਇੰਡੀਆ ਗਠਜੋੜ ਸਰਕਾਰ ਬਣਾਉਣ ਦੇ ਬਹੁਮਤ ਤੋਂ ਕੋਸਾ ਦੂਰ ਰਹਿ ਗਿਆ। ਬੀਜੇਪੀ ਤੀਸਰੀ ਵਾਰ ਆਪਣੇ ਸਹਿਯੋਗੀ ਪਾਰਟੀਆਂ ਦੇ ਨਾਲ ਐਨਡੀਏ ਸਰਕਾਰ ਬਣਾਉਣ ਜਾ ਰਹੀ ਹੈ। ਹੁਣ ਤਿਆਰੀ ਹੋ ਰਹੀ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਦਿੱਲੀ ਵਿਧਾਨ ਸਭਾ ਚੋਣਾਂ ਦੀ ਤਾਂ ਲਗਾਤਾਰ ਦੋ ਵਾਰ ਤੋਂ ਆਮ ਆਦਮੀ ਪਾਰਟੀ ਇਥੇ ਆਪਣੀ ਸਰਕਾਰ ਬਣਾ ਰਹੀ ਹੈ। ਇਸ ਤੋਂ ਪਹਿਲਾਂ ਕਾਂਗਰਸ ਦਾ ਦਿੱਲੀ ਵਿੱਚ ਕਾਫੀ ਮਜਬੂਤ ਗੜ ਸੀ, ਕਾਂਗਰਸ ਲਗਾਤਾਰ ਦਿੱਲੀ ਵਿੱਚ ਸਰਕਾਰ ਬਣਾ ਰਹੀ ਸੀ ਪਰ ਇਸ ਵਾਰ ਉਮੀਦ ਕੀਤੀ ਜਾ ਰਹੀ ਸੀ ਕਿ ਭਾਜਪਾ ਦੇ ਖਿਲਾਫ ਕਾਂਗਰਸ ਅਤੇ ਆਪ ਮਿਲ ਕੇ ਵਿਧਾਨ ਸਭਾ ਚੋਣਾਂ ਲੜ ਸਕਦੇ ਹਨ ਪਰ ਇਹ ਸਾਰੀ ਸਥਿਤੀ ਸਪਸ਼ਟ ਹੋ ਗਈ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਪ ਅਤੇ ਕਾਂਗਰਸ ਵੱਖ ਵੱਖ ਤੌਰ ‘ਤੇ ਆਪਣੀ ਕਿਸਮਤ ਅਜਮਉਣਗੀਆਂ।


ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਇਕੱਲੇ ਲੜਨ ਦਾ ਫੈਸਲਾ ਕੀਤਾ ਹੈ। ਪਾਰਟੀ ਦੇ ਸੀਨੀਅਰ ਆਗੂ ਗੋਪਾਲ ਰਾਏ ਨੇ ਕਿਹਾ ਕਿ ਕਾਂਗਰਸ ਨਾਲ ਗਠਜੋੜ ਲੋਕ ਸਭਾ ਚੋਣਾਂ ਲਈ ਹੀ ਸੀੰ ਅਸੀਂ ਇਕੱਲੇ ਹੀ ਵਿਧਾਨ ਸਭਾ ਚੋਣਾਂ ਲੜਾਂਗੇ। ਪਾਰਟੀ ਨੇ ਇਹ ਫੈਸਲਾ ਅਜਿਹੇ ਸਮੇਂ ਵਿੱਚ ਲਿਆ ਹੈ ਜਦੋਂ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਹਨ।

error: Content is protected !!