ਸੂਫੀ ਗਾਇਕ ਸਰਦਾਰ ਅਲੀ ਦੇ ਨਾਲ ਵਾਪਰਿਆ ਭਿਆਨਕ ਹਾਦਸਾ, ਤੇਜ਼ ਰਫ਼ਤਾਰ ਨਾਲ ਆਉਂਦੀ ਕਾਰ ਜਾ ਫਸੀ ਰੇਲਿੰਗ ‘ਚ, ਕਾਰ ‘ਚ ਬੈਠਿਆਂ ਦੀ…

ਸੂਫੀ ਗਾਇਕ ਸਰਦਾਰ ਅਲੀ ਦੇ ਨਾਲ ਵਾਪਰਿਆ ਭਿਆਨਕ ਹਾਦਸਾ, ਤੇਜ਼ ਰਫ਼ਤਾਰ ਨਾਲ ਆਉਂਦੀ ਕਾਰ ਜਾ ਫਸੀ ਰੇਲਿੰਗ ‘ਚ, ਕਾਰ ‘ਚ ਬੈਠਿਆਂ ਦੀ…
ਜਲੰਧਰ (ਵੀਓਪੀ ਬਿਊਰੋ) ਜਲੰਧਰ ਵਿੱਚ ਬੀਤੇ ਦਿਨੀ ਇੱਕ ਭਿਆਨ ਸੜਕ ਹਾਦਸਾ ਵਾਪਰਿਆ, ਇਸ ਹਾਦਸੇ ਵਿੱਚ ਇੱਕ ਅੰਡੈਵਰ ਕਾਰ ਤੇਜ਼ ਗਤੀ ਨਾਲ ਡਿਵਾਈਡਰ ਦੇ ਨਾਲ ਜਾ ਟਕਰਾਈ ਅਤੇ ਡਿਵਾਈਡਰ ਦੀ ਰੇਲਿੰਗ ਦੇ ਵਿੱਚ ਫਸ ਗਈ। ਇਸ ਹਾਦਸੇ ਵਿੱਚ ਕਾਰ ਸਵਾਰ ਜ਼ਖਮੀ ਹੋਏ ਹਨ ਪਰ ਕੌਣ ਕੌਣ ਜਖਮੀ ਹੋਇਆ ਇਹਨਾਂ ਦੀ ਅਜੇ ਪਹਿਚਾਣ ਨਹੀਂ ਹੋ ਸਕੀ। ਮੁੱਢਲੀ ਜਾਣਕਾਰੀ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਕਾਰ ਮਸ਼ਹੂਰ ਪੰਜਾਬੀ ਸੂਫੀ ਗਾਇਕ ਸਰਦਾਰ ਅਲੀ ਦੀ ਹੈ।

ਦੱਸਿਆ ਤਾਂ ਇਹ ਜਾ ਰਿਹਾ ਹੈ ਕਿ ਸਰਦਾਰ ਅਲੀ ਵੀ ਇਸ ਕਾਰ ਵਿੱਚ ਮੌਜੂਦ ਸੀ ਹਾਦਸੇ ਤੋਂ ਬਾਅਦ ਸਰਦਾਰ ਅਲੀ ਅਤੇ ਉਸਦੇ ਸਾਥੀਆਂ ਨੂੰ ਕਾਰ ਵਿੱਚੋਂ ਕੱਢ ਲਿਆ ਗਿਆ ਹੈ। ਕਾਰ ਇੰਨੇ ਬੁਰੇ ਤਰੀਕੇ ਦੇ ਨਾਲ ਰੇਲਿੰਗ ਦੇ ਵਿੱਚ ਫਸੀ ਹੋਈ ਸੀ ਕਿ ਮਿਸਤਰੀਆਂ ਨੂੰ ਬੁਲਾ ਕੇ ਰੈਲਿੰਗ ਨੂੰ ਕਟਵਾ ਕੇ ਕਾਰ ਨੂੰ ਕੱਢਣ ਲਈ ਜਦੋਜਹਿਦ ਕਰਨੀ ਪਈ। ਇਸ ਦੌਰਾਨ ਹਾਦਸਾ ਦੇਖਣ ਵਾਲਿਆਂ ਦੀ ਵੀ ਰੂਹ ਕੰਬ ਗਈ।

ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬੀ ਸੂਫੀ ਗਾਇਕ ਸਰਦਾਰ ਅਲੀ ਦੀ ਕਾਰ ਜਲੰਧਰ ਦੇ ਨੇੜੇ ਪੁਲ ‘ਤੇ ਹਾਦਸਾਗ੍ਰਸਤ ਹੋ ਗਈ ਸੀ। ਜਾਣਕਾਰੀ ਅਨੁਸਾਰ ਉਸ ਦੀ ਤੇਜ਼ ਰਫਤਾਰ ਕਾਰ ਗਰਿੱਲ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਲੋਕਾਂ ਨੇ ਸਰਦਾਰ ਅਲੀ ਅਤੇ ਉਸ ਦੇ ਸਾਥੀਆਂ ਨੂੰ ਕਾਰ ‘ਚੋਂ ਬਾਹਰ ਕੱਢਿਆ।

ਕਾਰ ਵਿੱਚ ਕੁੱਲ 4 ਲੋਕ ਸਵਾਰ ਸਨ। ਜ਼ਖਮੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੌਰਾਨ ਗਰਿੱਲ ਵਿੱਚ ਫਸੀ ਕਾਰ ਨੂੰ ਕੱਢਣ ਲਈ ਕਰੇਨ ਅਤੇ ਗੈਸ ਕਟਰ ਮਸ਼ੀਨ ਮੰਗਵਾਈ ਗਈ ਹੈ। ਜਿਸ ਦੀ ਮਦਦ ਨਾਲ ਕਾਰ ਨੂੰ ਗਰਿੱਲ ਤੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
error: Content is protected !!