ਮਲੇਸ਼ੀਆ ਤੋਂ ਲੈ ਆਏ 11 ਲੱਖ ਰੁਪਏ ਦੀਆਂ ਸਿਗਰਟਾਂ, ਅੰਮ੍ਰਿਤਸਰ ਏਅਰਪੋਰਟ ‘ਤੇ ਉਤਰਦੇ ਹੀ ਕਸਟਮ ਵਾਲਿਆਂ ਨੇ ਚੱਕ ਲਏ

ਮਲੇਸ਼ੀਆ ਤੋਂ ਲੈ ਆਏ 11 ਲੱਖ ਰੁਪਏ ਦੀਆਂ ਸਿਗਰਟਾਂ, ਅੰਮ੍ਰਿਤਸਰ ਏਅਰਪੋਰਟ ‘ਤੇ ਉਤਰਦੇ ਹੀ ਕਸਟਮ ਵਾਲਿਆਂ ਨੇ ਚੱਕ ਲਏ


ਅੰਮ੍ਰਿਤਸਰ (ਵੀਓਪੀ ਬਿਊਰੋ) ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਤੋ ਅੱਜ ਸਿਗਰਟਾਂ ਦਾ ਵੱਡਾ ਜਖੇਰਾ ਬਰਾਮਦ ਹੋਇਆ, ਇਹ ਸਿਗਰੇਟਾ ਕੋਈ ਆਮ ਖਾਸ ਨਹੀਂ ਸਨ ਸਪੈਸ਼ਲ ਮਲੇਸ਼ੀਆ ਤੋਂ ਮੰਗਵਾਈਆ ਗਈਆ ਸਨ। ਜਦੋਂ ਤੁਸੀਂ ਇਹਨਾਂ ਸਿਗਰਟਾਂ ਦੀ ਕੀਮਤ ਜਾਣੋਗੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਹਨਾਂ ਸਿਗਰਟਾਂ ਦੀ ਕੀਮਤ ਕੋਈ 5000 ਜਾਂ ਹਜ਼ਾਰ ਜਾਂ ਲੱਖ ਵਿੱਚ ਨਹੀਂ ਜਦਕਿ ਪੂਰੇ 11 ਲੱਖ ਵਿੱਚ ਹੈ।

ਮਲੇਸ਼ੀਆ ਤੋਂ ਮੰਗਾਈਆਂ ਗਈਆਂ ਸਪੈਸ਼ਲ ਬਰਾਂਡ ਦੀਆਂ ਇਸ ਸਿਗਰਟਾਂ ਦੀ ਕੀਮਤ ਲੱਖਾਂ ਰੁਪਏ ਦੀਆਂ ਸਨ। ਜਿਨਾਂ ਨੂੰ ਦੋ ਸੈਲਾਨੀ ਏਅਰ ਏਸ਼ੀਆ ਦੀ ਫਲਾਈਟ ਰਾਹੀ ਲੈ ਕੇ ਆ ਰਹੇ ਸਨ। ਜਦ ਕਸਟਮ ਅਧਿਕਾਰੀਆਂ ਨੂੰ ਏਅਰਪੋਰਟ ਤੇ ਇਹਨਾਂ ਦੋ ਸਲਾਨੀਆਂ ਉੱਤੇ ਸ਼ੱਕ ਹੋਇਆ ਤਾਂ ਉਹਨਾਂ ਨੇ ਸ਼ੱਕ ਦੀ ਬਿਨਾਹ ‘ਤੇ ਇਹਨਾਂ ਦੀ ਤਲਾਸ਼ੀ ਲਈ ਤਲਾਸ਼ੀ ਲੈਣ ਤੇ ਇਹਨਾਂ ਕੋਲੋਂ ਕਰੀਬ ਕਰੀਬ 64 ਹਜ਼ਾਰ ਵਿਦੇਸ਼ੀ ਸਿਗਰਟਾਂ ਬਰਾਮਦ ਹੋਈਆਂ।

ਪੁਲਿਸ ਨੇ ਦੋਵਾਂ ਸੈਲਾਨੀਆਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ‘ਤੇ ਯਾਤਰੀਆਂ ਕੋਲੋਂ ਚੈਕਕਿੰਗ ਦੌਰਾਨ ਸਿਗਰਟਾਂ ਦਾ ਜ਼ਖੀਰਾ ਬਰਾਮਦ ਹੋਇਆ ਹੈ।

ਸੈਲਾਨੀ ਮਲੇਸ਼ੀਆ ਤੋਂ ਅੰਮ੍ਰਿਤਸਰ ਪਹੁੰਚੇ ਸੀ ਅਤੇ ਸ਼ੱਕ ਦੇ ਅਧਾਰ ‘ਤੇ ਚੈਕਿੰਗ ਕੀਤੀ ਤੇ ਵੱਡੀ ਸਫ਼ਲਤਾ ਹਾਸਿਲ ਹੋਈ। ਸੈਲਾਨੀ ਮੋਹੱਦ ਇਜ਼ਹਾਰ ਅਤੇ ਜੁਬੇਰ ਆਲਮ ‘ਤੇ ਕਸਟਮ ਐਕਟ 1962 ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

error: Content is protected !!