ਹਾਰ ਕੇ ਵੀ ਜਿੱਤ ਗਿਆ ਰਵਨੀਤ ਬਿੱਟੂ, ਕੇਂਦਰ ਸਰਕਾਰ ‘ਚ ਮਿਲਿਆ ਮੰਤਰੀ ਦਾ ਅਹੁਦਾ, ਮੋਦੀ ਨੇ ਬੁਲਾਇਆ ਚਾਹ ਲਈ

ਹਾਰ ਕੇ ਵੀ ਜਿੱਤ ਗਿਆ ਰਵਨੀਤ ਬਿੱਟੂ, ਕੇਂਦਰ ਸਰਕਾਰ ‘ਚ ਮਿਲਿਆ ਮੰਤਰੀ ਦਾ ਅਹੁਦਾ, ਮੋਦੀ ਨੇ ਬੁਲਾਇਆ ਚਾਹ ਲਈ

ਲੁਧਿਆਣਾ/ਦਿੱਲੀ (ਵੀਓਪੀ ਡੈਸਕ) ਲੋਕ ਸਭਾ ਚੋਣਾਂ ਵਿੱਚ ਇਸ ਵਾਰ ਕਾਫੀ ਕੁਝ ਨਵਾਂ ਦੇਖਣ ਨੂੰ ਮਿਲਿਆ, ਜਿੱਥੇ ਬੀਜੇਪੀ ਇਕੱਲੇ ਆਪਣੇ ਦਮ ‘ਤੇ ਬਹੁਮਤ ਤੋਂ ਦੂਰ ਰਹੀ ਹੈ। ਉੱਥੇ ਹੀ ਕਾਂਗਰਸ ਨੇ 10 ਸਾਲ ਬਾਅਦ ਫਿਰ ਤੋਂ ਆਪਣੀ ਮੌਜੂਦਗੀ ਦਰਜ ਕਰਾਈ ਹੈ ਅਤੇ 100 ਦੇ ਕਰੀਬ ਸੀਟਾਂ ਲੈ ਕੇ ਮਜ਼ਬੂਤ ਵਿਰੋਧੀ ਧਿਰ ਵਜੋਂ ਉੱਭਰੀ ਹੈ।

ਇਸੇ ਦੇ ਨਾਲ ਪੰਜਾਬ ਵਿੱਚ ਵੀ ਲੋਕ ਸਭਾ ਚੋਣਾਂ ਦਾ ਖੁਮਾਰ ਕਾਫੀ ਵੱਧ ਚੜ ਕੇ ਲੋਕਾਂ ਸਿਰ ਬੋਲ ਰਿਹਾ ਸੀ। ਗੱਲ ਕਰੀਏ ਲੁਧਿਆਣਾ ਸੀਟ ਦੀ ਤਾਂ ਲੁਧਿਆਣਾ ਲੋਕ ਸਭਾ ਸੀਟ ਪੰਜਾਬ ਵਿੱਚ ਕਾਫੀ ਹਾਟ ਮੰਨੀ ਜਾ ਰਹੀ ਸੀ, ਅਜਿਹਾ ਇਸ ਲਈ ਸੀ ਕਿਉਂਕਿ ਇੱਥੋਂ ਦੇ ਮੌਜੂਦਾ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਕਾਂਗਰਸ ਨੂੰ ਅਲਵਿਦਾ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਿਲ ਹੋ ਚੁੱਕੇ ਸਨ। ਅਜਿਹੇ ਵਿੱਚ ਕਾਂਗਰਸ ਲਈ ਲੁਧਿਆਣਾ ਤੋਂ ਉਮੀਦਵਾਰ ਖੜਾ ਕਰਨਾ ਹੀ ਬਹੁਤ ਵੱਡੀ ਚੁਣੌਤੀ ਸੀ, ਉਮੀਦਵਾਰ ਖੜਾ ਕਰਨ ਤਾਂ ਇੱਕ ਪਾਸੇ ਉਸ ਉਮੀਦਵਾਰ ਦਾ ਰਵਨੀਤ ਬਿੱਟੂ ਨੂੰ ਲੁਧਿਆਣਾ ਵਿੱਚ ਹਰਾਉਣਾ ਹੀ ਕਾਫੀ ਮੁਸ਼ਕਿਲ ਜਾਪ ਰਿਹਾ ਸੀ ਪਰ ਪੰਜਾਬ ਕਾਂਗਰਸ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਰਵਨੀਤ ਬਿੱਟੂ ਨੂੰ ਪਸਤ ਕਰਨ ਦੀ ਕਮਾਨ ਸੌਂਪ ਦਿੱਤੀ।

ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਰਵਨੀਤ ਬਿੱਟੂ ਨੂੰ ਲੁਧਿਆਣਾ ਵਿੱਚ ਪਸਤ ਕਰਨਾ ਕੋਈ ਆਸਾਨ ਕੰਮ ਨਹੀਂ ਸੀ, ਲੁਧਿਆਣਾ ਰਵਨੀਤ ਬਿੱਟੂ ਦਾ ਗੜ ਮੰਨਿਆ ਜਾ ਰਿਹਾ ਸੀ ਅਜਿਹਾ ਕਿਹਾ ਜਾ ਰਿਹਾ ਸੀ ਕਿ ਜੇਕਰ ਰਵਨੀਤ ਬਿੱਟੂ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਵੀ ਲੁਧਿਆਣਾ ਵਿੱਚੋਂ ਖੜੇ ਹੋ ਜਾਂਦੇ ਹਨ ਤਾਂ ਵੀ ਉਹ ਜਿੱਤ ਦਰਜ ਕਰ ਸਕਦੇ ਹਨ ਪਰ ਕਾਂਗਰਸ ਨੇ ਹਾਰ ਨਹੀਂ ਮੰਨੀ। ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਨੇ ਚੋਣਾਂ ਤੋਂ ਪਹਿਲਾਂ ਕਿਹਾ ਕਿ ਉਹ ਨਿਹੰਗ ਸਿੰਘਾਂ ਦੇ ਬਾਟੇ ਵਾਂਗੂ ਬਿੱਟੂ ਨੂੰ ਲੁਧਿਆਣਾ ਵਿੱਚੋਂ ਮਾਂਜ ਕੇ ਭੇਜਣਗੇ ਅਤੇ ਕਰਾਰੀ ਹਾਰ ਦਾ ਸਾਹਮਣਾ ਬਿੱਟੂ ਨੂੰ ਕਰਨਾ ਪਵੇਗਾ।

ਜਦ ਕਿ ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਸੀ ਕਿ ਉਹ ਕਾਂਗਰਸ ਵਿੱਚ ਰਹਿ ਕੇ ਲੁਧਿਆਣਾ ਸੀਟ ਜਿੱਤ ਜਾਣਗੇ ਪਰ ਕਾਂਗਰਸ ਦਾ ਆਧਾਰ ਖਤਮ ਹੋ ਚੁੱਕਾ, ਇਸ ਲਈ ਉਹ ਹਾਰੀ ਹੋਈ ਪਾਰਟੀ ਦੇ ਨਾਲ ਪੰਜਾਬ ਦੇ ਭਲੇ ਲਈ ਚੋਣਾਂ ਨਹੀਂ ਲੜ ਸਕਦੇ।ਇਸ ਲਈ ਉਹਨਾਂ ਨੇ ਭਾਜਪਾ ਦਾ ਰੁੱਖ ਕੀਤਾ ਸੀ। ਚੋਣਾਂ ਸ਼ੁਰੂ ਹੋ ਗਈਆਂ ਅਤੇ ਸਿਆਸੀ ਗਰਮੋ-ਗਰਮੀ ਵੱਧ ਗਈ। ਅਜਿਹੇ ਵਿੱਚ ਹੁਕਮ ਦਾ ਇੱਕਾ ਸਾਬਿਤ ਹੋਏ ਬੈਂਸ ਭਰਾ। ਬੈਂਸ ਭਰਾਵਾਂ ਨੂੰ ਭਾਜਪਾ ਸ਼ਾਮਿਲ ਕਰਨ ਲਈ ਪੂਰਾ ਜੋਰ ਲਾ ਰਹੀ ਸੀ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਆਪਣੇ ਵਿੱਚ ਸ਼ਾਮਿਲ ਕਰਨ ਲਈ ਪੂਰਾ ਜ਼ੋਰ ਲਾ ਰਹੇ ਸੀ।

ਸਿਮਰਨਜੀਤ ਸਿੰਘ ਬੈਂਸ ਉਹੀ ਉਮੀਦਵਾਰ ਨੇ ਜਿਨਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਲੁਧਿਆਣਾ ਸੀਟ ਤੋਂ 2 ਲੱਖ ਤੋਂ ਵੱਧ ਵੋਟਾਂ ਲਈਆ ਸਨ। ਸਿਮਰਜੀਤ ਸਿੰਘ ਬੈਂਸ ਦਾ ਕਾਂਗਰਸ ਦੇ ਵਿੱਚ ਸ਼ਾਮਿਲ ਹੋਣਾ ਰਾਜਾ ਵੜਿੰਗ ਨੂੰ ਇੱਕ ਨਵਾਂ ਬਲ ਦੇਣ ਦੇ ਬਰਾਬਰ ਸੀ। ਇੱਕ ਜੂਨ ਨੂੰ ਵੋਟਾਂ ਪਈਆ ਅਤੇ ਚਾਰ ਜੂਨ ਨੂੰ ਚੋਣਾਂ ਦਾ ਨਤੀਜਾ ਆ ਗਿਆ। ਇਸ ਦੌਰਾਨ ਹੋਇਆ ਸਭ ਦੇ ਉਲਟ ਕਾਂਗਰਸ ਦੇ ਰਾਜਾ ਵੜਿੰਗ ਨੇ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਨੂੰ 20 ਹਜ਼ਾਰ ਤੋਂ ਵੀ ਜਿਆਦਾ ਵੋਟਾਂ ਦੇ ਫਰਕ ਨਾਲ ਹਰਾ ਦਿੱਤਾ।

ਰਵਨੀਤ ਸਿੰਘ ਬਿੱਟੂ ਦੀ ਹਾਰ ਤੋਂ ਬਾਅਦ ਇਹ ਮੰਨਿਆ ਜਾਣ ਲੱਗਾ ਕਿ ਰਵਨੀਤ ਸਿੰਘ ਬਿੱਟੂ ਦਾ ਸਿਆਸੀ ਸਫਰ ਖਤਮ ਹੋ ਗਿਆ ਹੈ। ਇਸ ਹਾਰ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਕੁਝ ਖਾਸ ਨਹੀਂ ਕਰ ਸਕਣਗੇ ਪਰ ਅੱਜ ਦੀ ਮੀਟਿੰਗ ‘ਚ ਜੋ ਕਿ ਭਾਜਪਾ-ਐਨਡੀਏ ਦੀ ਦਿੱਲੀ ਵਿਖੇ ਹੋਈ ਹੈ, ਉਸ ਵਿੱਚ ਰਵਨੀਤ ਸਿੰਘ ਬਿੱਟੂ ਨੇ ਹਾਜ਼ਰੀ ਭਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਵੀ ਕੇਂਦਰ ਸਰਕਾਰ ਵਿੱਚ ਮੰਤਰੀ ਦਾ ਅਹੁਦਾ ਮਿਲਣ ਜਾ ਰਿਹਾ ਹੈ। ਰਵਨੀਤ ਬਿੱਟੂ ਲਈ ਕੇਂਦਰੀ ਰਾਜ ਮੰਤਰੀ ਦਾ ਅਹੁਦਾ ਪ੍ਰਾਪਤ ਕਰਨਾ ਪੰਜਾਬ ਦੇ ਭਲੇ ਲਈ ਸਾਬਿਤ ਹੋ ਸਕਦਾ ਹੈ ਇਹ ਤਾਂ ਅੱਗੇ ਆਉਣ ਵਾਲਾ ਸਥਾਵਾਂ ਹੀ ਦੱਸੇਗਾ ਰਵਨੀਤ ਬਿੱਟੂ ਦੀ ਵਜੀਰੀ ਪੰਜਾਬ ਦਾ ਕੀ ਭਲਾ ਕਰਦੀ ਹ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਰਾਜਾ ਵੜਿੰਗ ਜੋ ਕਿ ਸੀਟ ਤੋਂ ਜਿਸ ਦਰਜ ਕਰਕੇ ਪਾਰਲੀਮੈਂਟ ਚ ਪਹੁੰਚੇ ਹਨ ਪਰ ਕਾਂਗਰਸ ਬਹੁਮਤ ਨਾਲ ਸਾਬਿਤ ਕਰਨ ਤੇ ਉਹ ਕੇਂਦਰੀ ਮੰਤਰੀ ਵਰਗੇ ਵਜੀਰੀ ਦੇ ਅਹੁਦੇ ਤੋਂ ਦੂਰ ਰਹਿ ਗਿਆ ਇੱਕ ਦੂਜੇ ਪਾਸੇ ਹਾਰ ਤੋਂ ਬਾਅਦ ਵੀ ਰਵਨੀਤ ਸਿੰਘ ਬਿੱਟੂ ਨੇ ਵਿਚਰੀ ਹਾਸਿਲ ਕਰਕੇ ਆਪਣਾ ਰੁਤਬਾ ਹੋਰ ਵੱਡਾ ਕਰ ਲਿਆ ਹੈ।

error: Content is protected !!