ਤਾਲੇ ਠੀਕ ਕਰਵਾਉਣ ਵਾਲਿਆਂ ਤੋਂ ਹੋ ਜਾਓ ਸਾਵਧਾਨ…ਘਰ ’ਚ ਕਰ ਗਏ ਵੱਡਾ ਕਾਰਾ,ਉੱਡੇ ਪਰਿਵਾਰ ਦੇ ਹੋਸ਼

ਅੱਜਕੱਲ ਪੰਜਾਬ ਵਿਚ ਚੋਰੀ ਦੀਆਂ ਵਾਰਦਾਤਾਂ ਲਗਾਤਾਰਾ ਵਾਪਰ ਰਹੀਆਂ ਨੇ ਚੋਰ ਲੁਟੇਰੇ ਘਰ ਵਿਚ ਕਦੋਂ ਸੇਥ ਲਗਾ ਜਾਣ ਘਰ ਵਲਿਆਂ ਨੂੰ ਵੀ ਪਤਾ ਨਹੀਂ ਲੱਗਦਾ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਹੈ ਜਦੋਂ ਪਰਿਵਾਰ ਵਿਚ ਆਏ ਲੁਟੇਰਿਆ ਨੇ ਘਰ ਵਿਚ ਪਏ ਸਮਾਨ ਤੇ ਹੱਥ ਸਾਫ ਕਰ ਦਿਤਾ ਪਰਿਵਾਰ ਖੁਦ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਿਹਾ ਹੈ ਲੁਧਿਆਣਾ ਦੇ ਮਾਡਲ ਗ੍ਰਾਮ ਫਰੈਂਡਸ ਕਲੋਨੀ ਵਿੱਚ ਇੱਕ ਘਰ ਵਿੱਚ ਦਰਵਾਜ਼ਿਆਂ ਦੇ ਤਾਲੇ ਠੀਕ ਕਰਨ ਵਾਲੇ ਨੇ ਘਰ ਵਿੱਚੋਂ 40 ਤੋਲੇ ਸੋਨਾ ਅਤੇ 2 ਲੱਖ ਰੁਪਏ ਨਗਦੀ ਦੀ ਚੋਰੀ ਕੀਤੀ ਅਤੇ ਫਰਾਰ ਹੋ ਗਏ। ਦੋਸ਼ੀਆਂ ਦੀਆਂ ਤਸਵੀਰਾਂ ਸੀਸੀ ਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈਆਂ ਹਨ।

ਪੀੜਤ ਪਰਿਵਾਰ ਨੇ ਜਾਣਕਾਰੀ ਦਿੱਤੀ ਕੀ ਉਹਨਾਂ ਦੇ ਘਰ ਦੇ ਲੱਕੜ ਦੇ ਦਰਵਾਜੇ ਦਾ ਲੌਕ ਖਰਾਬ ਸੀ, ਉਹਨਾਂ ਨੇ ਗਲੀ ਵਿੱਚ ਤਾਲੇ ਠੀਕ ਕਰਨ ਵਾਲੇ ਨੂੰ ਘਰ ਬੁਲਾਇਆ ਅਤੇ ਇੱਕ ਤਾਲਾ ਠੀਕ ਕਰਵਾ ਲਲਿਆ, ਉਸ ਤੋਂ ਬਾਅਦ ਉਹਨਾਂ ਦੇ ਦੂਸਰੇ ਦਿਨ ਘਰ ਦੇ ਅੰਦਰ ਇੱਕ ਅੰਦਰਲੇ ਦਰਵਾਜੇ ਦਾ ਤਾਲਾ ਖਰਾਬ ਸੀ, ਉਸਨੂੰ ਠੀਕ ਕਰਨ ਬੁਲਾਇਆ। ਇੱਕ ਵਿਅਕਤੀ ਘਰ ਦੇ ਬਹਾਰ ਦਰਵਾਜ਼ੇ ਤੇ ਖੜਾ ਤੇ ਦੂਸਰਾ ਅੰਦਰ ਖੜ ਗਿਆ।

ਬਹਾਰ ਵਾਲਾ ਵਿਅਕਤੀ ਵਾਰ-ਵਾਰ ਕਹਿ ਰਿਹਾ ਸੀ ਕਿ ਤਾਲਾ ਠੀਕ ਲੱਗ ਰਿਹਾ ਕਿ ਨਹੀਂ, ਫੇਰ ਅੰਦਰ ਵਾਲੇ ਵਿਅਕਤੀ ਨੇ ਦੂਜੇ ਦੇ ਨਾਲ ਰਲ ਕੇ ਘਰ ਦੇ ਅੰਦਰ ਪਏ ਅਲਮਾਰੀਆਂ ਦੇ ਵਿੱਚ ਪਿਆ ਸੋਨਾ ਅਤੇ ਨਗਦੀ ਚੋਰੀ ਕੀਤੀ ਅਤੇ ਉਥੋਂ ਫਰਾਰ ਹੋ ਗਏ। ਇਸ ਮਾਮਲੇ ਦੇ ਵਿੱਚ ਪਰਿਵਾਰ ਨੇ ਕਿਹਾ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਪਰ ਹਲ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ।

ਇਸ ਦੇ ਨਾਲ ਹੀ ਪਰਿਵਾਰ ਨੇ ਅਪੀਲ ਵੀ ਕੀਤੀ ਕਿ ਬਿਨਾਂ ਜਾਣ ਪਛਾਣ ਵਾਲੇ ਕਿਸੇ ਬੰਦੇ ਨੂੰ ਵੀ ਘਰ ਦੇ ਵਿੱਚ ਬੁਲਾ ਕੇ ਕੁਝ ਵੀ ਰਿਪੇਅਰ ਨਾ ਕਰਵਾਓ ਤੁਹਾਡੇ ਨਾਲ ਵੀ ਇਸ ਤਰ੍ਹਾਂ ਦੀ ਘਟਨਾ ਵਾਪਰ ਸਕਦੀ ਹੈ।

error: Content is protected !!