ਝੁਲਸਾਉਂਦੀ ਗਰਮੀ ‘ਚ 200 ਫੁੱਟ ਉੱਚੇ ਟਾਵਰ ‘ਤੇ ਚੜ੍ਹ ਕੇ CM ਭਗਵੰਤ ਮਾਨ ਨੂੰ ਮਿਲਣ ਦੀ ਜ਼ਿੱਦ ਕਰਦਾ ਸ਼ਖਸ ਪੁਲਿਸ ਨੇ ਸਕੀਮ ਲਾ ਕੇ ਉਤਾਰਿਆ ਹੇਠਾਂ

ਝੁਲਸਾਉਂਦੀ ਗਰਮੀ ‘ਚ 200 ਫੁੱਟ ਉੱਚੇ ਟਾਵਰ ‘ਤੇ ਚੜ੍ਹ ਕੇ ਬੈਠ ਗਿਆ ਵਿਕਰਮ, CM ਮਾਨ ਨੂੰ ਬੁਲਾਉਣ ਦੀ ਕਰਨ ਲੱਗਾ ਜ਼ਿੱਦ ਤਾਂ ਪੁਲਿਸ ਨੇ ਸਕੀਮ ਲਾ ਕੇ ਉਤਾਰਿਆ ਹੇਠਾਂ

 

ਚੰਡੀਗੜ੍ਹ (ਵੀਓਪੀ ਬਿਊਰੋ) ਅੱਜ ਸਵੇਰ ਤੋਂ ਹੀ ਚੰਡੀਗੜ੍ਹ ਵਿੱਚ ਹਾਈ ਵੋਲਟੇਜ ਡਰਾਮਾ ਚੱਲ ਰਿਹਾ ਸੀ ਇਹ ਹਾਈਵੋਲਟੇਜ ਡਰਾਮਾ ਚੰਡੀਗੜ੍ਹ ਸੈਕਟਰ 17 ਦੇ ਬੱਸ ਸਟੈਂਡ ਨੇੜੇ ਚੱਲ ਰਿਹਾ ਸੀ ਜਦੋਂ ਇੱਕ ਵਿਅਕਤੀ ਦੋ ਫੁੱਟ ਉਚੇ ਟਾਵਰ ‘ਤੇ ਚੜ ਕੇ ਬੈਠ ਗਿਆ ਅਤੇ ਮੰਗ ਕਰਨ ਲੱਗਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੂੰ ਬੁਲਾਵੋ ਮੈਂ ਗੱਲ ਕਰਨੀ ਹੈ ਤਾਂ ਹੀ ਮੈਂ ਹੇਠਾਂ ਉਤਰਾਂਗਾ ਹਾਲਾਂਕਿ ਆਦਮੀ ਪੰਜਾਬ ਦਾ ਨਹੀਂ ਸੀ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਸੀ।

ਇਹ ਸਾਰਾ ਮਾਮਲਾ ਇੱਕ ਜਮੀਨੀ ਵਿਵਾਦ ਦੇ ਨਾਲ ਜੁੜਿਆ ਹੋਇਆ ਸੀ ਜੋ ਕਿ ਮਾਨਸਾ ਜਿਲੇ ਦੇ ਵਿੱਚ ਚੱਲ ਰਿਹਾ ਸੀ ਅਜਿਹੇ ਵਿੱਚ ਹਰਿਆਣੇ ਦੇ ਆਦਮੀ ਦਾ ਪੰਜਾਬ ਵਿੱਚ ਚੱਲ ਰਿਹਾ ਜਮੀਨੀ ਵਿਵਾਦ ਉਸ ਨੂੰ ਇਨਾ ਪਰੇਸ਼ਾਨ ਕਰ ਚੁੱਕਾ ਸੀ ਕਿ ਉਸ ਨੇ ਇਹ ਕਦਮ ਚੁੱਕਿਆ, ਹਾਲਾਂਕਿ ਪੰਜਾਬ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਇੱਕ ਸਾਥ ਕੰਮ ਕਰਦੇ ਹੋਏ ਉਸ ਆਦਮੀ ਨੂੰ ਦੁਪਹਿਰ ਕਰੀਬ ਡੇਢ ਵਜੇ ਹੇਠਾਂ ਉਤਾਰ ਲਿਆ। ਇਸ ਲਈ ਪੰਜਾਬ ਪੁਲਿਸ ਨੂੰ ਕਾਫੀ ਜੱਦੋ ਜਹਿਦ ਕਰਨੀ ਪਈ ਅਤੇ ਕਰੇਨ ਦੀ ਮਦਦ ਨਾਲ ਉਸ ਆਦਮੀ ਨੂੰ ਹੇਠਾਂ ਉਤਾਰਨਾ ਪਿਆ।

ਜਾਣਕਾਰੀ ਮੁਤਾਬਕ ਅੱਜ ਤੜਕੇ ਚੰਡੀਗੜ੍ਹ ਦੇ ਸੈਕਟਰ-17 ਦੇ ਬੱਸ ਸਟੈਂਡ ਵਿੱਚ ਪੁਲਿਸ ਸਟੇਸ਼ਨ ਦੇ ਵਿਚਕਾਰ ਸਥਿਤ ਪਾਰਕਿੰਗ ਵਿੱਚ ਇੱਕ ਵਿਅਕਤੀ 200 ਫੁੱਟ ਉੱਚੇ ‘ਟਾਵਰ’ ’ਤੇ ਚੜ੍ਹ ਗਿਆ। ਪਰ ਪੰਜ-ਛੇ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਉਕਤ ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰ ਲਿਆ। ਸੂਚਨਾ ਮਿਲਦੇ ਹੀ ਪੁਲਸ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਪੁਲਿਸ ਨੇ ਇਸ ਇਲਾਕੇ ਨੂੰ ਚਾਰੋਂ ਪਾਸਿਓਂ ਘੇਰ ਲਿਆ ਅਤੇ ਇੱਥੇ ਦਾਖ਼ਲਾ ਬੰਦ ਕਰ ਦਿੱਤਾ। ਇਸ ਵਿਅਕਤੀ ਦੀ ਮੰਗ ਸੀ ਕਿ ਉਸ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹ ਆਪਣੀਆਂ ਮੰਗਾਂ ਉਨ੍ਹਾਂ ਅੱਗੇ ਰੱਖ ਸਕਣ।

ਇਹ ਵਿਅਕਤੀ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਹੈ ਅਤੇ ਉਸਦਾ ਨਾਮ ਵਿਕਰਮ ਸਿੰਘ ਹੈ। ਪੰਜਾਬ ਦੇ ਮਾਨਸਾ ਵਿੱਚ ਜ਼ਮੀਨੀ ਵਿਵਾਦ ਚੱਲ ਰਿਹਾ ਹੈ। ਇਸ ਕਾਰਨ ਉਹ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਅਤੇ ਹਰਿਆਣਾ ਦੇ ਥਾਣਿਆਂ ਦੇ ਗੇੜੇ ਮਾਰ ਰਹੇ ਹਨ ਪਰ ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋਈ। ਦਰਅਸਲ ਕੁਝ ਦਿਨ ਪਹਿਲਾਂ ਉਸ ਦੀ ਵੀ ਕੁੱਟਮਾਰ ਕੀਤੀ ਗਈ ਸੀ, ਜਿਸ ਕਾਰਨ ਉਸ ਦੇ ਮੋਢੇ ‘ਚ ਫਰੈਕਚਰ ਹੋ ਗਿਆ ਸੀ।

ਉਨ੍ਹਾਂ ਕਿਹਾ ਕਿ ਹੁਣ ਉਹ ਚੰਡੀਗੜ੍ਹ ਪੁਲਿਸ ਤੋਂ ਇਸ ਮਾਮਲੇ ਵਿੱਚ ਕਾਰਵਾਈ ਦੀ ਆਸ ਰੱਖਦੇ ਹਨ ਜਾਂ ਫਿਰ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਕਿਹਾ ਜਾਵੇ ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਤੋਂ ਬਹੁਤ ਆਸਾਂ ਹਨ।

error: Content is protected !!