ਰਾਮ ਰਹੀਮ ਨੇ ਮੁੜ ਹਾਈਕੋਰਟ ਤੋਂ ਮੰਗੀ 21 ਦਿਨਾਂ ਦੀ ਫਰਲੋ, ਹਰਿਆਣਾ ਸਰਕਾਰ ਨੂੰ ਵੀ ਫਰਲੋ ਦੀ ਮੰਗ ਲਈ ਸੋਂਪੀ ਅਰਜ਼ੀ

ਡੇਰਾ ਸਿਰਸਾ ਮੁਖੀ ਰਾਮ ਰਹੀਮ (Dera Sirsa chief Ram Rahim) ਨੇ ਹਾਈਕੋਰਟ ਤੋਂ 21 ਦਿਨਾਂ ਦੀ ਪੈਰੋਲ ਮੰਗੀ ਹੈ। ਇਸ ਸਬੰਧੀ ਉਸ ਨੇ ਕਿਹਾ ਹੈ ਕਿ ਇਸ ਸਬੰਧੀ ਉਹ ਹਰਿਆਣਾ ਸਰਕਾਰ ਨੂੰ ਅਰਜ਼ੀ ਦੇ ਚੁੱਕੇ ਹਨ। ਕਿਉਂਕਿ ਹਾਈ ਕੋਰਟ ਦੇ ਹੁਕਮਾਂ ਤੋਂ ਬਿਨਾਂ ਉਸ ਨੂੰ ਪੈਰੋਲ ਜਾਂ ਫਰਲੋ ਨਹੀਂ ਦਿੱਤੀ ਜਾ ਸਕਦੀ। ਇਸ ਲਈ ਹਾਈਕੋਰਟ ਤੱਕ ਪਹੁੰਚ ਕੀਤੀ ਗਈ ਹੈ ਹਾਈਕੋਰਟ ਨੇ ਪਟੀਸ਼ਨ ਉਤੇ ਸ਼੍ਰੋਮਣੀ ਕਮੇਟੀ ਸਮੇਤ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।

ਕਿਹਾ ਹੈ ਕਿ ਜੁਲਾਈ ਮਹੀਨੇ ਵਿੱਚ ਜਦੋਂ ਛੁੱਟੀਆਂ ਖਤਮ ਹੋਣਗੀਆਂ ਤਾਂ ਇਸ ਅਰਜ਼ੀ ਦੀ ਸੁਣਵਾਈ ਕਾਰਜਕਾਰੀ ਚੀਫ਼ ਜਸਟਿਸ ਦੀ ਬੈਂਚ ਹੀ ਕਰੇਗੀ।

ਹਰਿਆਣਾ ਸਰਕਾਰ ਨੇ ਕਿਹਾ ਕਿ ਡੇਰਾ ਮੁਖੀ ਦੀ ਅਰਜ਼ੀ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਪਰ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਸਰਕਾਰ ਨੇ ਕਿਹਾ ਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ। ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ।

ਸਵਾ 3 ਸਾਲ ‘ਚ 9 ਵਾਰ ਮਿਲੀ ਪੈਰੋਲ-ਫਰਲੋ

ਪਹਿਲੀ ਵਾਰ : 24 ਅਕਤੂਬਰ 2020 ਨੂੰ ਇਕ ਦਿਨ ਦੀ ਪੈਰੋਲ ਮਿਲੀ। ਉਦੋਂ ਰਾਮ ਰਹੀਮ ਦੀ ਬੀਮਾਰ ਮਾਂ ਨੂੰ ਮਿਲਣ ਆਇਆ।

ਦੂਜੀ ਵਾਰ : 21 ਮਈ 2021 ਨੂੰ ਇਕ ਦਿਨ ਦੀ ਪੈਰੋਲ ਮਿਲੀ। ਰਾਮ ਰਹੀਮ ਮੁੜ ਬੀਮਾਰ ਮਾਂ ਨੂੰ ਮਿਲਣ ਆਇਆ।

ਤੀਜੀ ਵਾਰ : 7 ਫਰਵਰੀ 2022 ਨੂੰ 21 ਦਿਨਾਂ ਦੀ ਪੈਰੋਲ

ਚੌਥੀ ਵਾਰ : ਜੂਨ 2022 ‘ਚ ਇਕ ਮਹੀਨੇ ਦੀ ਪੈਰੋਲ

5ਵੀਂ ਵਾਰ : ਅਕਤੂਬਰ 2022 ‘ਚ 40 ਦਿਨ ਦੀ ਪੈਰੋਲ

6ਵੀਂ ਵਾਰ : 21 ਜਨਵਰੀ 2023 ਨੂੰ 40 ਦਿਨ ਦੀ ਪੈਰੋਲ

7ਵੀਂ ਵਾਰ : 20  ਜੁਲਾਈ 2023 ਨੂੰ 30 ਦਿਨ ਦੀ ਪੈਰੋਲ

8ਵੀਂ ਵਾਰ : ਨਵੰਬਰ 2023 ਨੂੰ 29 ਦਿਨ ਦੀ ਫਰਲੋ

9ਵੀਂ ਵਾਰ : 19 ਜਨਵਰੀ 2024 ਨੂੰ 50 ਦਿਨ ਦੀ ਪੈਰੋਲ।

error: Content is protected !!