ਨੂੰਹ ਨੇ ਪੁਲਿਸ ਸਾਹਮਣੇ ਕਬੂਲ ਲਿਆ ਆਪਣੀ ਸੱਸ ਦਾ ਕ+ਤ+ਲ, 15 ਦਿਨਾਂ ਬਾਅਦ ਸੱਸ ਪਹੁੰਚ ਗਈ ਮੁੰਡੇ ਨਾਲ ਥਾਣੇ

 ਮੋਗਾ ਦੇ ਕਸਬਾ ਧਰਮਕੋਟ ’ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। 15 ਦਿਨ ਪਹਿਲਾਂ ਇਕ ਮਹਿਲਾ ਲਾਪਤਾ ਹੋ ਜਾਂਦੀ ਹੈ। ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਉਣ ਵਾਲੀ ਨੂੰਹ ਪੁਲਿਸ ਪੁੱਛਗਿੱਛ ’ਚ ਸੱਸ ਦਾ ਕਤਲ ਜੁਰਮ ਕਬੂਲ ਲੈਂਦੀ ਹੈ। ਇਸ ਤੋਂ ਪਹਿਲਾਂ ਕਿ ਪੁਲਿਸ ਕੋਈ ਕਾਨੂੰਨੀ ਕਾਰਵਾਈ ਕਰਦੀ ‘ਕਤਲ ਹੋਈ’ ਬਜ਼ੁਰਗ ਮਹਿਲਾ ਦੁਬਈ ਤੋਂ ਆਏ ਆਪਣੇ ਪੁੱਤਰ ਥਾਣੇ ਪੁੱਜ ਕੇ ਸਾਰਿਆਂ ਨੂੰ ਹੈਰਾਨ ਕਰ ਦਿੰਦੀ ਹੈ।

ਧਰਮਕੋਟ ਦੇ ਜਲੰਧਰ ਬਾਈਪਾਸ ’ਤੇ ਰਹਿੰਦੇ ਇਕ ਪਰਿਵਾਰ ਦਾ ਇੱਕੋ-ਇਕ ਕਮਾਉਣ ਵਾਲਾ ਮੈਂਬਰ ਅਮਨਜੋਤ ਸਿੰਘ ਬੀਤੇ ਕਈ ਸਾਲਾਂ ਤੋਂ ਰੁਜ਼ਗਾਰ ਦੇ ਸਿਲਸਿਲੇ ’ਚ ਦੁਬਈ ’ਚ ਰਹਿ ਰਿਹਾ ਸੀ। ਪਿੱਛੇ ਘਰ ’ਚ ਅਮਨਜੋਤ ਦੀ ਪਤਨੀ ਤੇ ਮਾਂ ਸੁਖਵੰਤ ਕੌਰ ਹੀ ਰਹਿੰਦੀਆਂ ਸਨ। ਬੀਤੀ ਦੋ ਜੂਨ ਨੂੰ ਅਮਨਜੋਤ ਦੀ ਮਾਂ ਸੁਖਵੰਤ ਦਰਬਾਰ ਸਾਹਿਬ ਅੰਮ੍ਰਿਤਸਰ ਚਲੀ ਗਈ। ਪਰ ਜਦੋਂ ਉਹ ਵਾਪਸ ਨਾ ਪਰਤੀ ਤਾਂ ਅਮਨਜੋਤ ਦੇ ਕਹਿਣ ’ਤੇ ਉਸ ਦੀ ਪਤਨੀ ਨੇ ਥਾਣਾ ਧਰਮਕੋਟ ’ਚ ਸੱਸ ਦੇ ਲਾਪਤਾ ਹੋਣ ਦੀ ਇਤਲਾਹ ਦਿੱਤੀ। ਇਸ ’ਤੇ ਥਾਣਾ ਮੁਖੀ ਨੇ ਤਫਤੀਸ਼ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਸੁਖਵੰਤ ਕੌਰ ਦੇ ਜੇਠ ਗੁਰਜੇਬ ਸਿੰਘ ਨੇ ਵੀ ਥਾਣੇ ’ਚ ਆਪਣੀ ਭਰਜਾਈ ਦੇ ਲਾਪਤਾ ਹੋਣ ਪਿੱਛੇ ਕੁਝ ਸ਼ੱਕੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਜਾਂਚ ਦੌਰਾਨ ਗੁਆਂਢੀਆਂ ਨੇ ਵੀ ਕਿਹਾ ਕਿ ਸੁਖਵੰਤ ਕੌਰ ਦੀ ਨੂੰਹ ਉਸ ਨੂੰ ਤੰਗ ਕਰਦੀ ਸੀ। ਉਹ ਲਾਪਤਾ ਨਹੀਂ ਹੋਈ, ਉਸ ਦੀ ਹੱਤਿਆ ਕੀਤੀ ਗਈ ਹੈ। ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਜਦੋਂ ਸੁਖਵੰਤ ਕੌਰ ਦੀ ਨੂੰਹ ਤੇ ਉਸ ਦੇ ਮਾਮੇ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਪੁਲਿਸ ਦੀ ਕੁੱਟ ਤੋਂ ਡਰਿਦਆਂ ਸੁਖਵੰਤ ਕੌਰ ਦੇ ਕਤਲ ਦਾ ਜੁਰਮ ਕਬੂਲ ਲਿਆ। ਪੁਲਿਸ ਨੇ ਨੂੰਹ ਨੂੰ ਹਿਰਾਸਤ ’ਚ ਲੈ ਲਿਆ।

ਓਧਰ ਦਰਬਾਰ ਸਾਹਿਬ ਦੇ ਕਿਸੇ ਸੇਵਾਦਾਰ ਨੇ ਵ੍ਹਟਸਐਪ ਰਾਹੀਂ ਸੁਖਵੰਤ ਕੌਰ ਦੀ ਉਸ ਦੇ ਦੁਬਈ ਬੈਠੇ ਪੁੱਤਰ ਅਮਨਜੋਤ ਨਾਲ ਵੀਡੀਓ ਕਾਲ ਜ਼ਰੀਏ ਗੱਲ ਕਰਵਾ ਦਿੱਤੀ। ਮਾਂ ਦੇ ਜ਼ਿੰਦਾ ਹੋਣ ਬਾਰੇ ਪਤਾ ਲੱਗਣ ’ਤੇ ਅਮਨਜੋਤ ਨੇ ਧਰਮਕੋਟ ’ਚ ਆਪਣੇ ਵਾਰਡ ਦੇ ਐੱਮਸੀ ਗੁਰਪਿੰਦਰ ਸਿੰਘ ਚਾਹਲ ਨੂੰ ਫੋਨ ’ਤੇ ਸਾਰੀ ਜਾਣਕਾਰੀ ਦਿੱਤੀ ਤੇ ਆਪ ਵੀ ਉਹ ਉਸੇ ਰਾਤ ਦੁਬਈ ਤੋਂ ਅੰਮ੍ਰਿਤਸਰ ਆ ਗਿਆ। ਗੁਰਪਿੰਦਰ ਸਿੰਘ ਨੇ ਮਾਮਲਾ ਧਰਮਕੋਟ ਪ੍ਰੈੱਸ ਕਲੱਬ ਦੇ ਪ੍ਰਧਾਨ ਦੇ ਧਿਆਨ ’ਚ ਲਿਆਂਦਾ ਤਾਂ ਉਨ੍ਹਾਂ ਸਾਰੀ ਜਾਣਕਾਰੀ ਧਰਮਕੋਟ ਦੇ ਡੀਐੱਸਪੀ ਨੂੰ ਦਿੱਤੀ। ਅਮਨਜੋਤ ਅੰਮ੍ਰਿਤਸਰ ਤੋਂ ਆਪਣੀ ਮਾਂ ਨੂੰ ਲੈ ਆਇਆ। ਫਿਰ ਗੁਰਪਿੰਦਰ ਸਿੰਘ ਤੇ ਅਮਨਜੋਤ ਸੁਖਵੰਤ ਕੌਰ ਨੂੰ ਲੈ ਕੇ ਧਰਮਕੋਟ ਪੁਲਿਸ ਥਾਣੇ ’ਚ ਪੇਸ਼ ਹੋ ਗਏ। ‘ਕਤਲ’ਹੋ ਚੁੱਕੀ ਮਹਿਲਾ ਦੇ ਇਸ ਤਰ੍ਹਾਂ ਥਾਣੇ ’ਚ ਪੇਸ਼ ਹੋਣ ਨਾਲ ਪੁਲਿਸ ਅਧਿਕਾਰੀਆਂ ਤੇ ਹੋਰ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇਸ ਮੌਕੇ ਡੀਐੱਸਪੀ ਅਮਰਜੀਤ ਸਿੰਘ ਤੇ ਇੰਸਪੈਕਟਰ ਨਵਦੀਪ ਸਿੰਘ ਭੱਟੀ ਨੇ ਇਸ ਗੁੰਝਲਦਾਰ ਕਹਾਣੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ 5 ਜੂਨ ਨੂੰ ਪੁਲਿਸ ਕੋਲ ਸੁਖਵੰਤ ਕੌਰ ਦੇ ਲਾਪਤਾ ਹੋਣ ਦੀ ਦਰਖ਼ਾਸਤ ਆਈ ਸੀ। ਮੁਹੱਲਾ ਵਾਸੀਆਂ ਨੇ ਨੂੰਹ ’ਤੇ ਦੋਸ਼ ਲਗਾਏ ਸਨ ਕਿ ਉਸ ਨੇ ਆਪਣੀ ਸੱਸ ਦੀ ਕੁੱਟਮਾਰ ਕਰ ਕੇ ਉਸ ਨੂੰ ਮਾਰ ਦਿੱਤਾ ਹੈ। ਇਸੇ ਦੌਰਾਨ ਘਬਰਾਈ ਹੋਈ ਉਸ ਦੀ ਨੂੰਹ ਨੇ ਕਤਲ ਦੀ ਗੱਲ ਮੰਨ ਲਈ ਪਰ ਪੁਲਿਸ ਨੂੰ ਉਸ ਦੇ ਹਾਵ-ਭਾਵ ’ਤੇ ਯਕੀਨ ਨਹੀਂ ਸੀ ਹੋ ਰਿਹਾ। ਇਸ ਲਈ ਜਾਂਚ ਜਾਰੀ ਰੱਖਣੀ ਚਾਹੀ। ਇਸ ਕਾਰਨ ਪੁਲਿਸ ਨੇ ਕੋਈ ਕਾਨੂੰਨੀ ਕਾਰਵਾਈ ਰਿਕਾਰਡ ’ਤੇ ਨਹੀਂ ਲਿਆਂਦੀ। ਇਸੇ ਦੌਰਾਨ ਸੁਖਵੰਤ ਕੌਰ 19 ਜੂਨ ਨੂੰ ਸਹੀ ਸਲਾਮਤ ਵਾਪਸ ਆਪਣੇ ਘਰ ਆ ਗਈ। ਇਸ ਤਰ੍ਹਾਂ ਸਾਫ਼ ਅਕਸ ਵਾਲੀ ਇਕ ਔਰਤ ’ਤੇ ਹੱਤਿਆ ਵਰਗੇ ਅਪਰਾਧਕ ਮਾਮਲੇ ਤੋਂ ਬਚ ਗਈ।

error: Content is protected !!