ਅੱਤਵਾਦੀ ਦੀ ਮੌਤ ਤੋਂ ਬਾਅਦ ਫੇਸਬੁੱਕ ‘ਤੇ ਲਿਖਿਆ ਸੀ ਅੱਲ੍ਹਾ ਤੁਹਾਡੀ ਸ਼ਹਾਦਤ ਨੂੰ ਸਵੀਕਾਰ ਕਰੇ, ਹਾਈਕੋਰਟ ਨੇ ਰੱਦ ਕੀਤੀ FIR


ਚੰਡੀਗੜ੍ਹ (ਵੀਓਪੀ ਬਿਊਰੋ) ਜੰਮੂ-ਕਸ਼ਮੀਰ ਨਿਵਾਸੀ ਤਹਿਸੀਨ ਗੁਲ ਜੋ ਕਿ ਕਸੌਲੀ ‘ਚ ਸਥਿਤ ਚਿਤਕਾਰਾ ਯੂਨੀਵਰਸਿਟੀ ਦੇ ਵਿਚ ਪੜ੍ਹਦਾ ਸੀ| ਤਹਿਸੀਨ ਗੁਲ ਨੇ ਇਕ ਅੱਤਵਾਦੀ ਜੋ ਕਿ ਮੁਕਾਬਲੇ ‘ਚ ਮਾਰਿਆ ਗਿਆ ਸੀ, ਉਸ ਦੀ ਮੌਤ ਤੋਂ ਬਾਅਦ ਫੇਸਬੁੱਕ ‘ਤੇ ਲਿਖਿਆ ਸੀ ਕਿ ਅੱਲ੍ਹਾ ਤੁਹਾਡੀ ਸ਼ਹਾਦਤ ਨੂੰ ਸਵੀਕਾਰ ਕਰੇ। ਇਸ ਤੋਂ ਬਾਅਦ ਯੂਨੀਵਰਸਿਟੀ ਦੇ ਇੱਕ ਸਾਬਕਾ ਅਧਿਕਾਰੀ ਨੇ ਉਸ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਅਤੇ ਕਸੌਲੀ ਪੁਲੀਸ ਨੇ 2019 ਵਿੱਚ ਐਫਆਈਆਰ ਦਰਜ ਕੀਤੀ ਸੀ।


ਤਹਿਸੀਨ ਗੁਲ ਨੇ ਆਪਣੇ ਐਡਵੋਕੇਟ ਮੁਹੰਮਦ ਅਰਸ਼ਦ ਰਾਹੀਂ ਹਾਈਕੋਰਟ ਨੂੰ ਅਪੀਲ ਕੀਤੀ ਸੀ| ਪਟੀਸ਼ਨਕਰਤਾ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਹਾਈਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਪਟੀਸ਼ਨਕਰਤਾ ਨੇ ਸਿਰਫ ਫੇਸਬੁੱਕ ‘ਤੇ ਪੋਸਟ ਕਰਕੇ ਅੱਤਵਾਦੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਸੀ, ਅਜਿਹਾ ਕਰਨਾ ਕੋਈ ਅਪਰਾਧ ਨਹੀਂ ਹੈ। ਕਿਸੇ ਦੀ ਆਤਮਾ ਲਈ ਅਰਦਾਸ ਕਰਨਾ ਕੋਈ ਗੁਨਾਹ ਨਹੀਂ, ਭਾਵੇਂ ਅਰਦਾਸ ਕਿਸੇ ਅੱਤਵਾਦੀ ਦੀ ਆਤਮਾ ਦੀ ਸ਼ਾਂਤੀ ਲਈ ਹੋਵੇ।


ਇਸ ਤੋਂ ਇਲਾਵਾ ਪਟੀਸ਼ਨਰ ਨੇ ਅਜਿਹਾ ਕੁਝ ਨਹੀਂ ਲਿਖਿਆ ਜਿਸ ਨੂੰ ਅੱਤਵਾਦ ਦੀ ਵਡਿਆਈ ਕਿਹਾ ਜਾ ਸਕੇ ਅਤੇ ਪਟੀਸ਼ਨਰ ਨੇ ਅਜਿਹਾ ਕੁਝ ਨਹੀਂ ਲਿਖਿਆ ਜਿਸ ਨਾਲ ਅਮਨ ਤੇ ਕਾਨੂੰਨ ਦੀ ਵਿਵਸਥਾ ਪ੍ਰਭਾਵਿਤ ਹੋਵੇ। ਅਜਿਹੇ ‘ਚ ਹਾਈਕੋਰਟ ਨੇ ਇਸ ਮਾਮਲੇ ‘ਚ ਦਰਜ FIR ਅਤੇ ਇਸ ਨਾਲ ਜੁੜੀਆਂ ਸਾਰੀਆਂ ਕਾਰਵਾਈਆਂ ਨੂੰ ਰੱਦ ਕਰਨ ਦੇ ਹੁਕਮ ਦਿੱਤੇ ਹਨ

error: Content is protected !!