PM Modi ਨੇ ਭਾਰਤੀ ਕ੍ਰਿਕਟ ਟੀਮ ਨਾਲ ਮਿਲ ਕੇ ਮਨਾਇਆ ਜਿੱਤ ਦਾ ਜਸ਼ਨ
ਦਿੱਲੀ (ਵੀਓਪੀ ਬਿਊਰੋ) ਭਾਰਤੀ ਕ੍ਰਿਕਟ ਟੀਮ ਨੇ ਟੀਟ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ ਹੈ ਤਾਂ ਦੇਸ਼ ਵਾਸੀਆਂ ਨੇ ਵੀ ਭਾਰਤੀ ਕ੍ਰਿਕਟ ਟੀਮ ਨੂੰ ਆਪਣੀਆਂ ਪਲਕਾਂ ‘ਤੇ ਬਿਠਾ ਲਿਆ ਹੈ। ਅੱਜ ਸਵੇਰੇ ਜਦੋਂ ਹੀ ਭਾਰਤੀ ਕ੍ਰਿਕਟ ਟੀਮ ਵਿਸ਼ੇਸ਼ ਚਾਰਟਡ ਪਲੇਨ ਰਾਹੀ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੇ ਉੱਤਰੀ ਤਾਂ ਖੇਡ ਪ੍ਰੇਮੀਆਂ ਨੇ ਉਹਨਾਂ ਦਾ ਜ਼ੋਰ ਦਾ ਸਵਾਗਤ ਕੀਤਾ। ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਪੂਰੀ ਭਾਰਤੀ ਟੀਮ ਦਾ ਸਵਾਗਤ ਕੀਤਾ।
ਟੀ-20 ਵਿਸ਼ਵ ਕੱਪ ਜਿੱਤ ਕੇ ਵਾਪਸੀ ਕਰਨ ਵਾਲੀ ਟੀਮ ਇੰਡੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਪ੍ਰਧਾਨ ਮੰਤਰੀ ਟੀਮ ਦੇ ਖਿਡਾਰੀਆਂ ਨਾਲ ਕਰੀਬ ਦੋ ਘੰਟੇ ਮੁਲਾਕਾਤ ਕਰਕੇ ਹਵਾਈ ਅੱਡੇ ਲਈ ਰਵਾਨਾ ਹੋਏ। ਇਸ ਤੋਂ ਪਹਿਲਾਂ ਟੀਮ ਨੇ ਹੋਟਲ ਆਈ.ਟੀ.ਸੀ ਮੌਰੀਆ ਵਿਖੇ ਵਿਸ਼ੇਸ਼ ਕੇਕ ਕੱਟਿਆ।
ਇੱਥੇ ਕਪਤਾਨ ਰੋਹਿਤ ਸ਼ਰਮਾ, ਰਿਸ਼ਭ ਪੰਤ, ਸੂਰਿਆਕੁਮਾਰ ਅਤੇ ਹਾਰਦਿਕ ਪੰਡਯਾ ਵਰਗੇ ਖਿਡਾਰੀ ਭੰਗੜਾ ਪਾਉਂਦੇ ਨਜ਼ਰ ਆਏ। ਭਾਰਤੀ ਟੀਮ ਦੇ ਸਾਰੇ ਖਿਡਾਰੀ ਅਤੇ ਕੋਚ ਦ੍ਰਾਵਿੜ ਨੇ ਇੰਡੀਆ ਚੈਂਪੀਅਨਜ਼ ਦੀ ਵਿਸ਼ੇਸ਼ ਜਰਸੀ ਪਾਈ ਹੋਈ ਹੈ। ਭਾਰਤੀ ਟੀਮ ਇਸ ਵਿਸ਼ੇਸ਼ ਜਰਸੀ ਪਹਿਨ ਕੇ ਪੀਐਮ ਮੋਦੀ ਨੂੰ ਮਿਲਣ ਪਹੁੰਚੀ ਸੀ। ਸੰਜੂ ਸੈਮਸਨ ਨੇ ਚੈਂਪੀਅਨਜ਼ ਜਰਸੀ ਦੀ ਪਹਿਲੀ ਝਲਕ ਵੀ ਸਾਂਝੀ ਕੀਤੀ ਹੈ, ਜਿਸ ਨੂੰ ਪਹਿਨ ਕੇ ਖਿਲਾੜੀ ਵਾਨਖੇੜੇ ‘ਤੇ ਜਿੱਤ ਦੀ ਪਰੇਡ ‘ਚ ਹਿੱਸਾ ਲੈਣਗੇ।
ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਦੇ ਹੱਥ ਵਿੱਚ ਸਿਲਵਰ ਰੰਗ ਦੀ ਟਰਾਫੀ ਹੈ। ਹਾਲਾਂਕਿ, ਕਈ ਵਾਰ ਵਿਸ਼ਵ ਕੱਪ ਟਰਾਫੀ ਦਾ ਰੰਗ ਸੁਨਹਿਰੀ ਹੁੰਦਾ ਹੈ। ਵਿਸ਼ਵ ਕੱਪ ਟਰਾਫੀ ਦੇ ਰੰਗ ਵਿੱਚ ਮੁੱਖ ਅੰਤਰ ਸੋਨੇ ਅਤੇ ਚਾਂਦੀ ਦਾ ਹੈ। ਦਰਅਸਲ, ਟੀ-20 ਵਿਸ਼ਵ ਕੱਪ ਟਰਾਫੀ ਵਿੱਚ ਸੋਨੇ ਦੀ ਵਰਤੋਂ ਨਹੀਂ ਕੀਤੀ ਗਈ ਹੈ ਅਤੇ ਇਹ ਟਰਾਫੀ ਚਾਂਦੀ ਅਤੇ ਰੋਡੀਅਮ ਦੀ ਬਣੀ ਹੋਈ ਹੈ। ਇਸ ਦੇ ਨਾਲ ਹੀ ਵਨਡੇ ਵਿਸ਼ਵ ਕੱਪ ਦੀ ਟਰਾਫੀ ਸੋਨੇ ਅਤੇ ਚਾਂਦੀ ਦੀ ਬਣੀ ਹੋਈ ਹੈ, ਜਿਸ ਕਾਰਨ ਇਸ ਦਾ ਰੰਗ ਸੁਨਹਿਰੀ ਹੈ।
ਭਾਰਤੀ ਕ੍ਰਿਕਟ ਟੀਮ ਅੱਜ ਦਿੱਲੀ ਤੋਂ ਬਾਅਦ ਸਿੱਧਾ ਮੁੰਬਈ ਦੇ ਵਾਨਖੇੜੇ ਸਟੇਡੀਅਮ ਪਹੁੰਚੀ ਅਤੇ ਉੱਥੇ ਵਿਕਟਰੀ ਪਰੇਡ ‘ਚ ਹਿੱਸਾ ਲਿਆ।