ਜਿਸ ਬਾਬੇ ਪਿੱਛੇ 121 ਲੋਕ ਮਰ ਗਏ, ਉਹ ਕੈਮਰੇ ਅੱਗੇ ਆ ਕੇ ਬੋਲ ਗਿਆ ਵੱਡੀ ਗੱਲ, ਕਹਿੰਦਾ-ਬਖਸ਼ੋ ਨਾ ਕਿਸੇ ਨੂੰ, ਖੁਦ ਪੁਲਿਸ ਤੋਂ ਡਰਦਾ ਲੁਕਿਆ

ਜਿਸ ਬਾਬੇ ਪਿੱਛੇ 121 ਲੋਕ ਮਰ ਗਏ, ਉਹ ਕੈਮਰੇ ਅੱਗੇ ਆ ਕੇ ਬੋਲ ਗਿਆ ਵੱਡੀ ਗੱਲ, ਕਹਿੰਦਾ-ਬਖਸ਼ੋ ਨਾ ਕਿਸੇ ਨੂੰ

 

ਵੀਓਪੀ ਬਿਊਰੋ- ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ 2 ਜੁਲਾਈ ਨੂੰ ਸਤਿਸੰਗ ਤੋਂ ਬਾਅਦ ਮਚੀ ਭਗਦੜ ਵਿੱਚ 121 ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਇਸ ਮਾਮਲੇ ‘ਚ ਸੂਰਜਪਾਲ ਉਰਫ ‘ਭੋਲੇ ਬਾਬਾ’ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਇਸ ਵਿੱਚ ਉਨ੍ਹਾਂ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਆਸ ਕੀਤੀ ਕਿ ਅਰਾਜਕਤਾ ਫੈਲਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਾ ਜਾਵੇ।


ਮਾਮਲੇ ਦੇ ਮੁੱਖ ਦੋਸ਼ੀ ਮਧੂਕਰ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਾਦਸੇ ਦੇ ਬਾਅਦ ਤੋਂ ਭੋਲੇ ਭੋਲੇ ਬਾਬਾ ਲਾਪਤਾ ਹੈ। ਉਸ ਦੇ ਮੈਨਪੁਰੀ ਦੇ ਬਿਛਵਾ ਸਥਿਤ ਆਸ਼ਰਮ ਵਿੱਚ ਲੁਕੇ ਹੋਣ ਦਾ ਸ਼ੱਕ ਹੈ।

ਸੂਰਜਪਾਲ ਉਰਫ਼ ਭੋਲੇ ਬਾਬਾ, ਜੋ ਨਰਾਇਣ ਹਰੀ ਸਾਕਰ ਦੇ ਨਾਂ ਨਾਲ ਮਸ਼ਹੂਰ ਹੈ, ਨੇ ਇੱਕ ਵੀਡੀਓ ਬਿਆਨ ਵਿੱਚ ਕਿਹਾ ਹੈ, ਉਹ 2 ਜੁਲਾਈ ਦੀ ਘਟਨਾ ਤੋਂ ਬਾਅਦ ਬਹੁਤ ਦੁਖੀ ਹੈ। ਪ੍ਰਮਾਤਮਾ ਸਾਨੂੰ ਇਸ ਦਰਦ ਨੂੰ ਸਹਿਣ ਦੀ ਤਾਕਤ ਦੇਵੇ।

 

ਇਸ ਵੀਡੀਓ ਵਿੱਚ ਸੂਰਜਪਾਲ ਉਰਫ਼ ਭੋਲੇ ਬਾਬਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੇ ਵਕੀਲ ਏਪੀ ਸਿੰਘ ਰਾਹੀਂ ਕਮੇਟੀ ਮੈਂਬਰਾਂ ਨੂੰ ਦੁਖੀ ਪਰਿਵਾਰਾਂ ਅਤੇ ਜ਼ਖ਼ਮੀਆਂ ਦੇ ਨਾਲ ਖੜ੍ਹੇ ਹੋਣ ਅਤੇ ਉਮਰ ਭਰ ਉਨ੍ਹਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।

ਹਾਦਸੇ ਵਾਲੇ ਦਿਨ ਸ਼ਾਮ 4:35 ਵਜੇ ਤੱਕ ਭੋਲੇ ਬਾਬਾ ਦਾ ਟਿਕਾਣਾ ਮਿਲਦਾ ਰਿਹਾ। ਉਸਦਾ ਆਖਰੀ ਟਿਕਾਣਾ ਮੈਨਪੁਰੀ ਪਾਇਆ ਗਿਆ। ਉਦੋਂ ਤੋਂ ਹੀ ਫ਼ੋਨ ਸਵਿੱਚ ਆਫ਼ ਆ ਰਿਹਾ ਹੈ। ਬਾਬਾ ਦੇ ਮੈਨਪੁਰੀ ਦੇ ਬਿਛਵਾਂ ਸਥਿਤ ਆਸ਼ਰਮ ‘ਚ ਲੁਕੇ ਹੋਣ ਦਾ ਸ਼ੱਕ ਹੈ। ਬਾਬਾ ਵੱਲੋਂ ਜਾਰੀ ਕੀਤਾ ਗਿਆ ਸਪੱਸ਼ਟੀਕਰਨ ਪੱਤਰ ਵੀ ਮੈਨਪੁਰੀ ਆਸ਼ਰਮ ਤੋਂ ਆਇਆ ਹੈ।

ਹਾਥਰਸ ਹਾਦਸੇ ਦੇ ਮੁੱਖ ਦੋਸ਼ੀ ਦੇਵ ਪ੍ਰਕਾਸ਼ ਮਧੂਕਰ ਨੂੰ ਸ਼ੁੱਕਰਵਾਰ ਦੇਰ ਸ਼ਾਮ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ। ਹਾਥਰਸ ਦੇ ਐਸਪੀ ਨਿਪੁਨ ਅਗਰਵਾਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੂਜੇ ਪਾਸੇ ਮਧੂਕਰ ਦੇ ਵਕੀਲ ਏ.ਪੀ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਖ਼ੁਦ ਪੁਲਿਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ। ਯੂਪੀ ਪੁਲਿਸ ਨੇ ਦੇਵ ਪ੍ਰਕਾਸ਼ ਮਧੂਕਰ ‘ਤੇ ਇਕ ਲੱਖ ਦਾ ਇਨਾਮ ਐਲਾਨ ਕੀਤਾ ਸੀ। ਹਾਦਸੇ ਤੋਂ ਬਾਅਦ ਫਰਾਰ ਹੋਏ ਮਧੁਕਰ ਦੇ ਖਿਲਾਫ ਹਾਥਰਸ ਜ਼ਿਲੇ ਦੇ ਸਿਕੰਦਰਰਾਊ ਪੁਲਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਮਧੁਕਰ ਨਰਾਇਣ ਹਰੀ ਸਾਕਰ ਉਰਫ ਭੋਲੇ ਬਾਬਾ ਦਾ ਮੁੱਖ ਸੇਵਕ ਹੈ।

error: Content is protected !!