ਭਾਜਪਾ ਦੇ ਵਿਧਾਇਕ ਨੇ ਆਪਣੀ ਹੀ ਸਰਕਾਰ ਨੂੰ ਭ੍ਰਿਸ਼ਟਾਚਾਰ ਕਿਹਾ

ਭਾਜਪਾ ਦੇ ਵਿਧਾਇਕ ਨੇ ਆਪਣੀ ਹੀ ਸਰਕਾਰ ਨੂੰ ਭ੍ਰਿਸ਼ਟਾਚਾਰ ਕਿਹਾ

ਉੱਤਰ ਪ੍ਰਦੇਸ਼ (ਵੀਓਪੀ ਬਿਊਰੋ) – ਕਾਂਗਰਸ ਤੋਂ ਬਾਅਦ ਹੁਣ ਭਾਜਪਾ ਵਿਚ ਵੀ ਕਾਟੋ-ਕਲੇਸ਼ ਚੱਲ ਪਿਆ ਹੈ। ਹੁਣ ਹਰਦੋਈ ਜ਼ਿਲ੍ਹੇ ਦੇ ਗੋਪਾਮਾਉ ਤੋਂ ਭਾਜਪਾ ਦੇ ਵਿਧਾਇਕ ਸਿਆਮ ਪ੍ਰਕਾਸ਼ ਨੇ ਕਿਹਾ ਹੈ ਕਿ ਸਾਡੀ ਪਾਰਟੀ ਵਿਚ ਬਿਨ੍ਹਾਂ ਕਮਿਸ਼ਨ ਦੇ ਕੰਮ ਹੀ ਨਹੀਂ ਹੁੰਦਾ। ਇਹ ਬਿਆਨ ਦੇ ਕੇ ਭਾਜਪਾ ਵਿਧਾਇਕ ਨੇ ਆਪਣੀ ਹੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਸ਼ਿਆਮ ਪ੍ਰਕਾਸ਼ ਨੇ ਟਵੀਟ ਕਰਕੇ ਕਿਹਾ ਹੈ ਕਿ ਮਨਰੇਗਾ ਇਕ ਮਹਾਂਮਾਰੀ ਵਾਂਗ ਹੋ ਗਈ ਹੈ, ਇਸ ਨੂੰ ਸਰਲ ਬਣਾਇਆ ਜਾਵੇ ਅਤੇ ਸੁਧਾਰਿਆ ਜਾਵੇ ਜਾਂ ਫਿਰ ਬੰਦ ਕਰ ਦਿੱਤਾ ਜਾਵੇ।

ਸਰਕਾਰੀ ਪ੍ਰਣਾਲੀ ‘ਤੇ ਦੋਸ਼ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਅਧਿਕਾਰੀ ਬਿਨਾਂ ਕਮਿਸ਼ਨ ਤੋਂ ਕੰਮ ਨਹੀਂ ਕਰਦੇ। ਕਮਿਸ਼ਨ ਦੇਣ ਲਈ ਪ੍ਰਧਾਨਾਂ ਨੂੰ ਜਾਅਲੀ ਜੌਬ ਕਾਰਡਾਂ ਰਾਹੀਂ ਭੁਗਤਾਨ ਕਰਵਾਉਣਾ ਪੈਂਦਾ ਹੈ। ਭਾਜਪਾ ਵਿਧਾਇਕ ਨੇ ਕਿਹਾ ਕਿ ਸਮੇਂ ਸਿਰ ਅਦਾਇਗੀ ਨਾ ਹੋਣ ਕਾਰਨ ਲੋਕ ਕੰਮ ਕਰਨ ਲਈ ਤਿਆਰ ਨਹੀਂ ਹਨ।

ਇਸ ਤੋਂ ਪਹਿਲਾਂ ਭਾਜਪਾ ਵਿਧਾਇਕ ਸ਼ਿਆਮ ਪ੍ਰਕਾਸ਼ ਨੇ ਟਵੀਟ ਕਰਕੇ ਕਿਹਾ ਸੀ ਕਿ ਮੈਂ ਆਪਣੇ ਰਾਜਨੀਤਿਕ ਜੀਵਨ ਵਿੱਚ ਇੰਨਾ ਭ੍ਰਿਸ਼ਟਾਚਾਰ ਨਹੀਂ ਦੇਖਿਆ, ਜਿੰਨਾ ਮੈਂ ਇਸ ਸਮੇਂ ਵੇਖ ਰਿਹਾ ਹਾਂ ਅਤੇ ਸੁਣ ਰਿਹਾ ਹਾਂ। ਉਨ੍ਹਾਂ ਨੇ ਕਿਹਾ ਕਿ ਜਿਸ ਨੂੰ ਵੀ ਸ਼ਿਕਾਇਤ ਕਰੋ, ਉਹ ਖ਼ੁਦ ਹੀ ਵਸੂਲੀ ਕਰ ਲੈਂਦਾ ਹੈ। ਸ਼ਿਆਮ ਪ੍ਰਕਾਸ਼ ਦੇ ਇਸ ਬਿਆਨ ਨਾਲ ਆਪਣੀ ਸਰਕਾਰ ‘ਤੇ ਦੋਸ਼ ਲਗਾਉਂਦਿਆਂ ਵਿਵਾਦ ਖੜਾ ਕਰ ਦਿੱਤਾ ਹੈ।

error: Content is protected !!