ਪੁਲਿਸ ਵਾਲਿਆ ਨੇ ਨਹੀਂ ਲਿਖੀ ਬਿਜਲੀ ਵਾਲਿਆਂ ਦੀ ਰਿਪੋਰਟ ਤਾਂ ਉਨ੍ਹਾਂ ਕੱਟ ਦਿੱਤਾ ਕੁਨੈਕਸ਼ਨ

ਪੁਲਿਸ ਵਾਲਿਆ ਨੇ ਨਹੀਂ ਲਿਖੀ ਬਿਜਲੀ ਵਾਲਿਆਂ ਦੀ ਰਿਪੋਰਟ ਤਾਂ ਉਨ੍ਹਾਂ ਕੱਟ ਦਿੱਤਾ ਕੁਨੈਕਸ਼ਨ

ਜਲੰਧਰ (ਵੀਓਪੀ ਬਿਊਰੋ) – ਜਲੰਧਰ ਵਿਚ ਸ਼ਨੀਵਾਰ ਨੂੰ ਬਿਜਲੀ ਕਰਮਚਾਰੀ ਤੇ ਪੁਲਿਸ ਵਾਲੇ ਆਹਮੋ-ਸਾਹਮਣੇ ਹੋ ਗਏ। ਬਿਜਲੀਆਂ ਵਾਲਿਆ ਦਾ ਕਿਸੇ ਨਾਲ ਝਗੜਾ ਹੋਇਆ ਸੀ। ਉਹਨਾਂ ਨੇ ਪੁਲਿਸ ਵਾਲਿਆਂ ਨੂੰ ਸ਼ਿਕਾਇਤ ਦਰਜ ਕਰਨ ਲਈ ਕਿਹਾ ਤੇ ਪੁਲਿਸ ਵਾਲੇ ਕਹਿਣ ਲੱਗੇ ਕਿ ਹਸਪਤਾਲ ਤੋਂ ਮੈਡੀਕਲ ਲੀਗਲ ਰਿਪੋਰਟ ਕਟਵਾ ਕੇ ਲਿਆਓ। ਇਸ ਤੋਂ ਬਾਅਦ ਪੁਲਿਸ ਨੇ ਦੂਸਰੀ ਪਾਰਟੀ ਨੂੰ ਵੀ ਬੁਲਾ ਲਿਆ। ਭੜਕੇ ਬਿਜਲੀ ਵਾਲਿਆਂ ਨੇ ਥਾਣਾ ਇਕ ਨੰਬਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ। ਇਸ ਤੋਂ ਬਾਅਦ ਬਿਜਲੀ ਵਾਲਿਆ ਦਾ ਪੁਲਿਸ ਨਾਲ ਵਿਰੋਧ ਹੋਣ ਕਰਕੇ ਹੱਥੋਪਾਈ ਵੀ ਹੋਈ। ਮਾਮਲੇ ਵੱਧਣ ਕਰਕੇ ਏਸੀਪੀ ਤੇ ਬਿਜਲੀ ਨਿਗਮ ਦੇ ਐਸਡੀਓ ਥਾਣੇ ਪਹੁੰਚ ਗਏ।

ਪੁਲਿਸ ਦੀ ਜਾਣਕਾਰੀ ਮੁਤਾਬਿਕ ਸ਼ੁੱਕਰਵਾਰ ਰਾਤ ਨੂੰ ਕੋਈ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਬਿਜਲੀ ਕਰਮਚਾਰੀ ਪਰਚਾ ਦਰਜ ਕਰਵਾਉਣ ਲਈ ਪੁਲਿਸ ਥਾਣੇ ਆਏ ਸਨ। ਉਹਨਾਂ ਨੇ ਕਿਹਾ ਕਿ ਜਦ ਅਸੀਂ ਮੈਡੀਕਲ ਰਿਪੋਰਟ ਲਿਆਉਣ ਲਈ ਕਿਹਾ ਤਾਂ ਸਾਡੇ ਨਾਲ ਹੱਥੋਪਾਈ ਕੀਤੀ ਤੇ ਬਿਜਲੀ ਕੁਨੈਕਸ਼ਨ ਕੱਟ ਦਿੱਤਾ। ਉਨ੍ਹਾਂ ਦੱਸਿਆ ਕਿ ਇਕ ਪੁਲਿਸ ਕਰਮੀ ਦੀ ਵਰਦੀ ਵੀ ਪਾੜ ਦਿੱਤੀ ਹੈ।

ਹਾਲਾਕਿ ਬਿਜਲੀ ਅਫ਼ਸਰਾਂ ਦਾ ਕਹਿਣਾ ਹੈ ਕਿ ਥਾਣੇ ਦਾ ਬਿਜਲੀ ਬਿੱਲ ਦਾ ਬਕਾਇਆ ਬਾਕੀ ਸੀ ਇਸ ਵਜ੍ਹਾ ਕਰਕੇ ਉਹਨਾਂ ਨੇ ਬਿਜਲੀ ਕੱਟੀ ਹੈ। ਇਸ ਉਪਰ ਅਜੇ ਬਿਜਲੀ ਮਹਿਕਮੇ ਨੇ ਦੱਸਣਾ ਹੈ ਕਿ ਅਸਲ ਮਾਮਲਾ ਹੈ ਕਿ ਸੀ।

error: Content is protected !!