ਜਲੰਧਰ ਵੈਸਟ ‘ਚ AAP ਉਮੀਦਵਾਰ ਦੀ ਰਿਕਾਰਡ ਜਿੱਤ, ਵਿਰੋਧੀ ਹੋਏ ਚਿੱਤ

ਜਲੰਧਰ ਵੈਸਟ ‘ਚ AAP ਉਮੀਦਵਾਰ ਦੀ ਰਿਕਾਰਡ ਜਿੱਤ, ਵਿਰੋਧੀ ਹੋਏ ਚਿੱਤ

 

ਵੀਓਪੀ ਬਿਊਰੋ – ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ ‘ਚ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਨੇ ਜਿੱਤ ਦਰਜ ਕੀਤੀ ਹੈ। ਜ਼ਿਮਨੀ ਚੋਣਾਂ ਵਿੱਚ ਚੱਲੀ ਆ ਰਹੀ ਰਵਾਇਤ ਇਸ ਵਾਰ ਵੀ ਜਾਰੀ ਰਹੀ ਅਤੇ ਜਿੱਤ ਦੀ ਚਾਬੀ ਸੱਤਾਧਾਰੀ ਧਿਰ ਦੇ ਹੱਥਾਂ ਵਿੱਚ ਰਹੀ।

ਮਹਿੰਦਰ ਭਗਤ ਨੇ ਪਹਿਲੇ ਦੌਰ ਤੋਂ ਹੀ ਬੜ੍ਹਤ ਬਣਾਈ ਰੱਖੀ। 13 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਪੂਰੀ ਹੋਈ। ਹਰ ਦੌਰ ਵਿੱਚ ਮਹਿੰਦਰ ਭਗਤ ਦੀ ਲੀਡ ਵਧਦੀ ਗਈ ਅਤੇ ਉਹ 37325 ਵੋਟਾਂ ਨਾਲ ਚੋਣ ਜਿੱਤ ਗਏ।

ਭਾਜਪਾ ਦੀ ਸ਼ੀਤਲ ਅੰਗੁਰਲ ਸੱਤ ਗੇੜਾਂ ਵਿੱਚ ਤੀਜੇ ਸਥਾਨ ’ਤੇ ਰਹੀ। ਅੱਠਵੇਂ ਗੇੜ ਵਿੱਚ ਉਹ ਦੂਜੇ ਨੰਬਰ ’ਤੇ ਆਇਆ ਪਰ ਆਮ ਆਦਮੀ ਪਾਰਟੀ ਦੀ ਲੀਡ ਨਾ ਤੋੜ ਸਕਿਆ। ਕਾਂਗਰਸ ਦੀ ਸੁਰਿੰਦਰ ਕੌਰ ਵੀ ਕਿਸੇ ਦੌਰ ਵਿੱਚ ਲੀਡ ਨਹੀਂ ਲੈ ਸਕੀ।

error: Content is protected !!