ਫੌਜ਼ ਤੋਂ ਛੁੱਟੀ ਲਈ ਆਏ ਜਵਾਨ ਲਈ ਆਸਮਾਨੀ ਬਿਜਲੀ ਬਣੀ ਕਾਲ,ਅਸਮਾਨੀ ਬਿਜਲੀ ਡਿੱਗਣ ਕਾਰਨ ਚਾਚਾ-ਭਤੀਜਾ ਦੀ ਮੌ+ਤ ਖੇਤ ‘ਚ ਕੰਮ ਕਰ ਰਹੇ ਸੀ ਦੋਨੋਂ

 ਪਿਛਲੇ ਕੁਝ ਦਿਨਾਂ ਤੋਂ ਪਹਿਰੇ ਅੱਤ ਦੀ ਗਰਮੀ ਦੇ ਚਲਦਿਆਂ ਅੱਜ ਸਵੇਰੇ ਮੌਸਮ ਵਿਚ ਆਈ ਤਬਦੀਲੀ ਦੇ ਕਾਰਨ ਸਾਰਾ ਦਿਨ ਰੁਕ- ਰੁਕ ਕੇ ਬਰਸਾਤ ਹੁੰਦੀ ਰਹੀ ਅਤੇ ਇਹ ਬਰਸਾਤ ਕੁਝ ਲੋਕਾਂ ਲਈ ਰਾਹ ਲੈ ਕੇ ਆਈ ਹੈ। ਉਧਰ ਦੂਜੇ ਪਾਸੇ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਦੋ ਪਰਿਵਾਰਾਂ ਉੱਤੇ ਅਸਮਾਨੀ ਬਿਜਲੀ ਡਿੱਗਣ ਨਾਲ ਦੋ ਪਰਿਵਾਰਾਂ ਦੇ ਘਰਾਂ ’ਚ ਸੱਥਰ ਵਿਛਾ ਦਿੱਤੇ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਵਿਧਾਨ ਸਭਾ ਹਲਕੇ ਜਲਾਲਾਬਾਦ ਦੇ ਪਿੰਡ ਚੱਕ ਵਜੀਦਾ ਟਾਹਲੀਵਾਲਾ ’ਚ ਦੇਰ ਸ਼ਾਮ ਚਾਚਾ ਭਤੀਜਾ ਖੇਤਾਂ ਵਿਚ ਕੰਮ ਕਰ ਰਹੇ ਸਨ ਤਾਂ ਅਚਾਨਕ ਅਸਮਾਨੀ ਬਿਜਲੀ ਗਰਜ ਰਹੀ ਸੀ ਤਾਂ ਅਚਾਨਕ ਬਿਜਲੀ ਡਿੱਗਣ ਨਾਲ ਚਾਚੇ ਭਤੀਜੇ ਦੀ ਮੌਤ ਹੋ ਗਈ।

ਉਧਰ ਇਸ ਘਟਨਾ ਦਾ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਣ ਤੇ ਪੁੱਜੇ ਤਾਂ ਦੋਵੇਂ ਮ੍ਰਿਤਕ ਹਾਲਤ ਵਿਚ ਪਏ ਹੋਏ ਸਨ। ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਉਹਨਾਂ ਵਿੱਚੋਂ ਕਸ਼ਮੀਰ ਸਿੰਘ ਫੌਜ ’ਚ ਨੌਕਰੀ ਕਰਦਾ ਸੀ ਜੋ ਕਿ ਚਾਰ ਦਿਨ ਪਹਿਲਾਂ ਛੁੱਟੀ ਕੱਟਣ ਲਈ ਆਪਣੇ ਘਰ ਆਇਆ ਸੀ।


ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਜਲਾਲਾਬਾਦ ਏਡੀਐਸਪੀ ਏਆਰ ਸ਼ਰਮਾ ਨੇ ਮੌਕੇ ਉੱਤੇ ਪੁੱਜੇ ਅਤੇ ਜਿਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦੇ ਹੋਏ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਫੌਜ ਵਿੱਚ ਭਰਤੀ ਕਸ਼ਮੀਰ ਸਿੰਘ 15 ਦਿਨ ਦੀ ਛੁੱਟੀ ‘ਤੇ ਆਇਆ ਸੀ 22 ਸਾਲ ਦਾ ਭਤੀਜਾ ਸੁਰਜੀਤ ਜਲਾਲਾਬਾਦ ਦੇ ITI ਵਿੱਚ ਡਿਪਲੋਮਾ ਕਰ ਰਿਹਾ ਸੀ । ਦੋਵੇ ਭਾਰਤ-ਪਾਕਿਸਤਾਨ ਸਰਹੱਦ ਦੇ ਨਜ਼ਦੀਕ ਖੇਤੀ ਕਰ ਰਹੇ ਸੀ ਅਚਾਨਕ ਬਿਜਲੀ ਚਮਕੀ ਅਤੇ ਦੋਵੇ ਚਪੇਟ ਵਿੱਚ ਆ ਗਏ ।

ਦੱਸਿਆ ਜਾ ਰਿਹਾ ਹੈ ਕਿ ਫੌਜ ਵਿੱਚ ਫਰਤੀ ਕਸ਼ਮੀਰ ਸਿੰਘ ਦੀ 7 ਸਾਲ ਦੀ ਬੱਚੀ ਸੀ ਜੋ ਉਸ ਨੇ ਗੋਦ ਲਈ ਸੀ ਘਟਨਾ ਦੀ ਇਤਲਾਹ ਮਿਲ ਦੇ ਹੀ ਜਲਾਲਾਬਾਦ ਦੇ ਡੀਐੱਸਪੀ ਮੌਕੇ ਤੇ ਪਹੁੰਚੇ ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੇ ਖੇਤ ਵਿੱਚ ਭਿੰਡੀ ਦੀ ਤੁੜਾਈ ਦਾ ਕੰਮ ਕਰ ਰਹੇ ਸਨ ਅਤੇ ਚਾਚਾ-ਭਤੀਜਾ ਝੋਨੇ ਦੀ ਫ਼ਸਲ ਨੂੰ ਪਾਣੀ ਦੇ ਰਹੇ ਸਨ। ਦੇਰ ਸ਼ਾਮ ਅਸਮਾਨੀ ਬਿਜਲੀ ਕੜਕੀ। ਉਸ ਦੀ ਇੱਕ ਲਿਸ਼ਕ ਇਨ੍ਹਾਂ ਦੋਵਾਂ ’ਤੇ ਪਈ ਅਤੇ ਲਿਸ਼ਕ ਪੈਂਦਿਆਂ ਹੀ ਦੋਵੇਂ ਪਾਣੀ ਵਿੱਚ ਡਿੱਗ ਗਏ ਮੌਕੇ ’ਤੇ ਜਾ ਕੇ ਦੇਖਿਆ ਗਿਆ ਤਾਂ ਦੋਵਾਂ ਦੀ ਮੌਤ ਹੋ ਚੁੱਕੀ ਸੀ।

error: Content is protected !!