ਪਾਣੀ ਦੀਆਂ ਬੁਛਾੜਾਂ ਦਾ ਮੂੰਹ ਮੋੜਨ ਵਾਲੇ ਨਵਦੀਪ ਨੂੰ ਛੁਡਾਉਣ ਲਈ ਕਿਸਾਨਾਂ ਨੇ ਕਰ’ਤਾ ਵੱਡਾ ਐਲਾਨ, ਪੁਲਿਸ ਨੇ ਲਾ’ਤੀ ਧਾਰਾ 144

ਪਾਣੀ ਦੀਆਂ ਬੁਛਾੜਾਂ ਦਾ ਮੂੰਹ ਮੋੜਨ ਵਾਲੇ ਨਵਦੀਪ ਨੂੰ ਛੁਡਾਉਣ ਲਈ ਕਿਸਾਨਾਂ ਨੇ ਕਰ’ਤਾ ਵੱਡਾ ਐਲਾਨ, ਪੁਲਿਸ ਨੇ ਲਾ’ਤੀ ਧਾਰਾ 144


ਚੰਡੀਗੜ੍ਹ (ਵੀਓਪੀ ਬਿਊਰੋ) ਕਿਸਾਨ ਭਵਨ ਚੰਡੀਗੜ੍ਹ ਵਿੱਚ ਅੱਜ ਐੱਸਕੇਐੱਮ ਗੈਰ ਸਿਆਸੀ ਦੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਕਈ ਵੱਡੇ ਕਿਸਾਨ ਆਗੂ ਪਹੁੰਚੇ। ਜਿਨਾਂ ਵਿੱਚ ਜਗਜੀਤ ਸਿੰਘ ਡੱਲੇਵਾਲ, ਸੁਰਜੀਤ ਸਿੰਘ ਫੂਲ ਹਰਿਆਣਾ ਤੋਂ ਕਿਸਾਨ ਆਗੂ ਕੁਹਾੜ ਅਤੇ ਹੋਰ ਵੀ ਕਈ ਵੱਡੇ ਕਿਸਾਨ ਆਗੂਆਂ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ।

ਇਸ ਮੀਟਿੰਗ ਦੌਰਾਨ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਉਹ ਨੌਜਵਾਨ ਕਿਸਾਨ ਆਗੂ ਨਵਦੀਪ ਜਲਵੇੜਾ ਨੂੰ ਛੁਡਵਾਉਣ ਲਈ ਧਰਨਾ ਪ੍ਰਦਰਸ਼ਨ ਕਰਨਗੇ। ਇਸ ਸਬੰਧੀ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਹਨਾਂ ਦੀ ਜਥੇਬੰਦੀ ਹੋਰਨਾ ਕਿਸਾਨ ਜਥੇਬੰਦੀਆਂ ਦੇ ਨਾਲ ਮਿਲ ਕੇ ਅੰਬਾਲਾ ਵਿੱਚ ਐੱਸਐੱਸਪੀ ਦਫਤਰ ਦਾ ਘਿਰਾਓ ਕਰਨਗੇ ਅਤੇ ਜੋਰਦਾਰ ਪ੍ਰਦਰਸ਼ਨ ਕਰਨਗੇ। ਇਹ ਰੋਸ ਪ੍ਰਦਰਸ਼ਨ 17 ਅਤੇ 18 ਜੁਲਾਈ ਨੂੰ ਜਾਰੀ ਰਹੇਗਾ।

ਇਹ ਪ੍ਰਦਰਸ਼ਨ ਉਸ ਸਮੇਂ ਤੱਕ ਜਾਰੀ ਰਹੇਗਾ ਜਿੰਨਾ ਚਿਰ ਹਰਿਆਣਾ ਪੁਲਿਸ ਨੌਜਵਾਨ ਕਿਸਾਨ ਆਗੂ ਅਤੇ ਪਹਿਲੇ ਕਿਸਾਨ ਅੰਦੋਲਨ ਦੌਰਾਨ ਪਾਣੀ ਵਾਲਾ ਟੈਂਕ ਦਾ ਮੂੰਹ ਦੂਜੇ ਪਾਸੇ ਕਰਨ ਨੂੰ ਲੈ ਕੇ ਸੁਰਖੀਆਂ ਵਿੱਚ ਆਇਆ ਸੀ। ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਉਹ ਸਾਰੀਆਂ ਜਥੇਬੰਦੀਆਂ ਦੇ ਨਾਲ ਮਿਲ ਕੇ ਭਲਕੇ ਸਵੇਰੇ 10 ਵਜੇ ਅੰਬਾਲਾ ਦੀ ਨਵੀਂ ਅਨਾਜ ਮੰਡੀ ਵਿਖੇ ਇਕੱਠੇ ਹੋਣਗੇ ਅਤੇ ਉਥੋਂ ਐੱਸਐੱਸਪੀ ਦੇ ਦਫਤਰ ਵੱਲ ਘਰਾਓ ਕਰਨ ਲਈ ਰਵਾਨਾ ਹੋਣਗੇ।

ਇਸੇ ਦੌਰਾਨ ਬਾਕੀ ਕਿਸਾਨ ਆਗੂਆਂ ਨੇ ਵੀ ਹਾਮੀ ਭਰੀ। ਉੱਥੇ ਹੀ ਦੂਜੇ ਪਾਸੇ ਅੰਬਾਲਾ ਪੁਲਿਸ ਨੇ ਕਿਸਾਨਾਂ ਦੇ ਇਕੱਠ ਅਤੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਸ਼ਹਿਰ ਵਿੱਚ ਧਾਰਾ 144 ਲਾਉਣ ਦਾ ਐਲਾਨ ਕਰ ਦਿੱਤਾ ਹੈ। ਅੰਬਾਲਾ ਪੁਲਿਸ ਨੇ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਬਿਨਾਂ ਸਰਕਾਰ ਅਤੇ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾਂ ਕੋਈ ਵੀ ਇਕੱਠ ਅੰਬਾਲਾ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ।

ਇਸ ਉਪਰੰਤ ਵੀ ਜੇਕਰ ਕਿਸਾਨ ਆਗੂ ਆਪਣੀ ਜਿੱਦ ‘ਤੇ ਅੜ ਕੇ ਅੰਬਾਲਾ ਵਿੱਚ ਵਿਸ਼ਾਲ ਇਕੱਠ ਕਰਕੇ ਧਰਨਾ ਪ੍ਰਦਰਸ਼ਨ ਜਾਂ ਐਸਐਸਪੀ ਦਫਤਰ ਘੇਰਨ ਦੀ ਕੋਸ਼ਿਸ਼ ਕਰਨਗੇ ਤਾਂ ਪੁਲਿਸ ਵੱਲੋਂ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਦੌਰਾਨ ਹਰਿਆਣਾ ਪੁਲਿਸ ਪ੍ਰਸ਼ਾਸਨ ਨੇ ਚੇਤਾਵਨੀ ਜਾਰੀ ਕਰ ਦਿੱਤੀ ਹੈ ਕਿ ਧਰਨਾ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਵਾਲੇ ਕਿਸਾਨਾਂ ਦੇ ਪਾਸਪੋਰਟ ਵੀ ਰੱਦ ਕਰ ਦਿੱਤੇ ਜਾਣਗੇ ਫਿਲਹਾਲ ਕਿਸਾਨਾਂ ਨੇ ਵੀ ਕੱਲ ਅੰਬਾਲਾ ਵਿੱਚ ਕੂਚ ਦਾ ਐਲਾਨ ਕਰ ਦਿੱਤਾ ਹੈ ਆਉਣ ਵਾਲੇ ਸਮੇਂ ਵਿੱਚ ਹੀ ਦੱਸੇਗਾ ਕਿ ਪਾਸਾ ਕਿਸ ਪਾਸੇ ਪਲਟ ਰਹਾ ਹੈ ਪਰ ਕਿਸਾਨਾਂ ਦੇ ਪ੍ਰਦਰਸ਼ਨ ਕਰਨ ਦੇ ਐਲਾਨ ਤੋਂ ਬਾਅਦ ਹਰਿਆਣਾ ਸਰਕਾਰ ਅਤੇ ਹਰਿਆਣਾ ਪੁਲਿਸ ਨੂੰ ਭਾਜੜਾ ਪੈ ਗਈ

error: Content is protected !!