ਘਰਵਾਲੇ ਨੇ ਗੱਲ ਕਰਨ ਨੂੰ ਲੈਕੇ ਦਿੱਤਾ ਫੋਨ, ਜਨਾਨੀ ਨੂੰ ਪੈ ਗਿਆ ਪਿਆਰ ਦਾ ਚਸਕਾ, ਪ੍ਰੇਮੀ ਨਾਲ ਫਰਾਰ ਹੋਈ 2 ਬੱਚਿਆਂ ਦੀ ਮਾਂ

ਹੁਸ਼ਿਆਰਪੁਰ ਦੇ ਮੁਕੇਰੀਆ ਦੇ ਕਸਬਾ ਹਾਜੀਪੁਰ ‘ਚ ਇਕ ਵਿਆਹੁਤਾ ਔਰਤ ਪਿਛਲੇ ਇਕ ਸਾਲ ਤੋਂ ਲਾਪਤਾ ਹੈ। ਪਤੀ ਦਾ ਕਹਿਣਾ ਹੈ ਕਿ ਮੇਰੀ ਪਤਨੀ ਨੂੰ ਫੋਨ ‘ਤੇ ਫ੍ਰੀ ਫਾਇਰ ਗੇਮ ਖੇਡਣ ਦਾ ਸ਼ੌਕ ਸੀ ਅਤੇ ਉਹ ਕਿਸੇ ਦੇ ਪ੍ਰਭਾਵ ਹੇਠ ਘਰ ਛੱਡ ਕੇ ਚਲੇ ਗਈ।ਉਕਤ ਔਰਤ ਦੇ ਪਤੀ ਨੇ ਆਰੋਪ ਲਗਾਇਆ ਹੈ ਕਿ ਉਸ ਦੀ ਪਤਨੀ ਫ੍ਰੀ ਫਾਇਰ ਗੇਮ ਖੇਡਦੀ ਸੀ, ਜਿਸ ਦੌਰਾਨ ਉਸ ਕਿਸੇ ਦੇ ਰਿਲੇਸ਼ਨਸ਼ਿਪ ‘ਚ ਆ ਗਈ ਅਤੇ ਫਿਰ ਉਹ ਘਰ ਛੱਡ ਕੇ ਚਲੀ ਗਈ। ਜਿਸ ਤੋਂ ਬਾਅਦ ਉਹ ਵਾਪਸ ਨਹੀਂ ਪਰਤੀ। ਔਰਤ 2 ਬੱਚਿਆਂ ਦੀ ਮਾਂ ਹੈ। ਉਨ੍ਹਾਂ ਨੂੰ ਵੀ ਉਹ ਹੁਸ਼ਿਆਰਪੁਰ ਰਹਿੰਦੇ ਆਪਣੇ ਪਤੀ ਕੋਲ ਛੱਡ ਗਈ।

ਪਰਿਵਾਰ ਇਸ ਸਬੰਧੀ ਕਈ ਵਾਰ ਵੱਖ-ਵੱਖ ਥਾਣਿਆਂ ਅਤੇ ਐੱਸਐੱਸਪੀ ਦਫ਼ਤਰ ਵਿੱਚ ਸ਼ਿਕਾਇਤਾਂ ਦਰਜ ਕਰਵਾ ਚੁੱਕਿਆ ਹੈ ਪਰ ਕੁਝ ਨਹੀਂ ਹੋਇਆ। ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਪੁਲਿਸ ਔਰਤ ਦਾ ਕੋਈ ਅਤਾ ਪਤਾ ਲਗਾ ਸਕੀ ਹੈ ਅਤੇ ਨਾ ਹੀ ਪਰਿਵਾਰ ਨੂੰ ਉਸ ਦਾ ਕੋਈ ਪਤਾ ਲੱਗ ਸਕਿਆ ਹੈ।ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆਂ ਦੇ ਪਿੰਡ ਹਾਜੀਪੁਰ ਵਾਸੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਸ ਦਾ ਵਿਆਹ ਸਾਲ 2011 ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੂਨਕਾ ਵਾਸੀ ਅਨੀਤਾ ਕੌਸ਼ਿਕ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸਭ ਕੁਝ ਠੀਕ ਚੱਲ ਰਿਹਾ ਸੀ। ਉਸ ਦੇ 2 ਬੱਚੇ ਹਨ।

ਸਾਲ 2020 ਵਿੱਚ ਅਨੀਤਾ ਨੂੰ ਇੱਕ ਨਵਾਂ ਮੋਬਾਈਲ ਦਿੱਤਾ ਸੀ। ਅਨੀਤਾ ਨੇ ਆਪਣੇ ਮੋਬਾਈਲ ‘ਤੇ ਫ੍ਰੀ ਫਾਇਰ ਗੇਮ ਡਾਊਨਲੋਡ ਕੀਤੀ ਅਤੇ ਲਗਾਤਾਰ ਖੇਡਣਾ ਸ਼ੁਰੂ ਕਰ ਦਿੱਤਾ। ਅਨੀਤਾ ਨੂੰ ਗੇਮ ਖੇਡਣ ਦੀ ਆਦਤ ਪੈ ਗਈ। ਇਸ ਦੌਰਾਨ ਉਸ ਦੀ ਇਕ ਲੜਕੇ ਨਾਲ ਦੋਸਤੀ ਹੋ ਗਈ। ਦੋਵੇਂ ਕਦੋਂ ਰਿਲੇਸ਼ਨਸ਼ਿਪ ‘ਚ ਆਏ, ਇਹ ਪਤਾ ਨਹੀਂ ਲੱਗਿਆ। ਉਸ ਨੇ ਅਨੀਤਾ ਨੂੰ ਆਪਣੇ ਜਾਲ ਵਿੱਚ ਫਸਾ ਲਿਆ।

ਅਸ਼ਵਨੀ ਨੇ ਦੱਸਿਆ ਕਿ ਇਕ ਦਿਨ ਅਨੀਤਾ ਬਿਨਾਂ ਦੱਸੇ ਘਰੋਂ ਚਲੀ ਗਈ, ਜਿਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਲੱਗਾ। ਇਸ ਮਹੀਨੇ ਇੱਕ ਸਾਲ ਹੋ ਗਿਆ ਹੈ। ਅਸ਼ਵਨੀ ਨੇ ਕਿਹਾ- ਮੈਂ ਅਨੀਤਾ ਨੂੰ ਹਰ ਜਗ੍ਹਾ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਮੈਂ ਇਸ ਮਾਮਲੇ ਸਬੰਧੀ ਕਈ ਵਾਰ ਥਾਣਾ ਹਾਜੀਪੁਰ ਅਤੇ ਐਸਐਸਪੀ ਹੁਸ਼ਿਆਰਪੁਰ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ।ਉਸ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਦੀ ਪਤਨੀ ਨੂੰ ਲੱਭਣ ਵਿਚ ਮਦਦ ਕੀਤੀ ਜਾਵੇ ਤਾਂ ਜੋ ਮੇਰੇ ਬੱਚਿਆਂ ਦੀ ਚੰਗੀ ਪਰਵਰਿਸ਼ ਹੋ ਸਕੇ। ਸਾਡਾ ਪਰਿਵਾਰ ਅਨੀਤਾ ਤੋਂ ਬਿਨਾਂ ਅਧੂਰਾ ਹੈ। ਬੱਚੇ ਹਰ ਰੋਜ਼ ਮਾਂ ਨੂੰ ਯਾਦ ਕਰਕੇ ਰੋਂਦੇ ਹਨ। ਉਹ ਪਰੇਸ਼ਾਨ ਹੈ।

error: Content is protected !!