ਜਿਸ ਕਾਰਨ ਮੇਰੀ ਨੂੰਹ ਮਨਪ੍ਰੀਤ ਕੌਰ (23) ਡੂੰਘੇ ਸਦਮੇ ਵਿੱਚ ਰਹਿੰਦੀ ਸੀ, ਜੋ 17 ਜੁਲਾਈ ਨੂੰ ਬੇਟੇ ਦੀ ਅੰਤਿਮ ਅਰਦਾਸ ਉਪਰੰਤ ਆਪਣੇ ਪੇਕੇ ਪਿੰਡ ਬਰ੍ਹਮੀ ਚਲੀ ਗਈ ਸੀ, ਜਿੱਥੇ ਉਹ 17-18 ਜੁਲਾਈ ਦੀ ਦਰਮਿਆਨੀ ਰਾਤ ਨੂੰ ਕਮਰੇ ਵਿੱਚ ਸੁੱਤੀ ਪਈ ਸੀ ਜਦ ਉਨ੍ਹਾਂ ਦੇ ਪੇਕੇ ਪਰਿਵਾਰ ਨੇ ਸਵੇਰੇ 10 ਵਜੇ ਤੱਕ ਦਰਵਾਜ਼ਾ ਨਾ ਖੁੱਲਣ ‘ਤੇ ਦਰਵਾਜ਼ਾ ਭੰਨ ਕੇ ਕਮਰੇ ਅੰਦਰ ਦੇਖਿਆ ਤਾਂ ਉਸ ਦੀ ਨੂੰਹ ਨੇ ਆਪਣੇ ਕਮਰੇ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।
ਜਿਸ ਦੇ ਸਬੰਧ ਵਿੱਚ ਪਿੰਡ ਬਰ੍ਹਮੀ ਦੇ ਸਰਪੰਚ ਕੇਵਲ ਸਿੰਘ ਤੱਤਲਾ ਵੱਲੋਂ ਪੁਲਿਸ ਥਾਣਾ ਸਦਰ ਰਾਏਕੋਟ ਦੇ ਐੱਸ.ਐੱਚ.ਓ ਨਰਿੰਦਰ ਸਿੰਘ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ।ਇਸ ਮੌਕੇ ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਘਟਨਾ ਸਥਾਨ ‘ਤੇ ਪੁੱਜ ਕੇ ਜਾਇਜ਼ਾ ਲੈ ਕੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲਿਆ।