40 ਤੋਂ ਪਾਰ ਪਹੁੰਚ ਗਿਆ ਪਾਰਾ, ਅੱਜ-ਕੱਲ੍ਹ ਤੇਜ਼ ਮੀਂਹ ਦੇ ਨਾਲ ਤੂਫਾਨ ਦਾ ਅਲਰਟ

40 ਤੋਂ ਪਾਰ ਪਹੁੰਚ ਗਿਆ ਪਾਰਾ, ਅੱਜ-ਕੱਲ੍ਹ ਤੇਜ਼ ਮੀਂਹ ਦੇ ਨਾਲ ਤੂਫਾਨ ਦਾ ਅਲਰਟ

 

ਜਲੰਧਰ (ਵੀਓਪੀ ਬਿਊਰੋ) ਸਾਉਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਪੰਜਾਬ ਦੇ ਲੋਕ ਅਜੇ ਵੀ ਛਮ-ਛਮ ਬਾਰਿਸ਼ ਦੇ ਇੰਤਜ਼ਾਰ ਵਿੱਚ ਹੀ ਹਨ। ਕਿਤੇ ਕਿਤੇ ਥੋੜੀ ਬਹੁਤ ਬਾਰਿਸ਼ ਹੁੰਦੀ ਹੈ ਪਰ ਫਿਰ ਤੋਂ ਹੁੰਮਸ ਭਰੇ ਮੌਸਮ ਕਾਰਨ ਲੋਕ ਗਰਮੀ ਤੋਂ ਪਰੇਸ਼ਾਨ ਹੋ ਜਾਂਦੇ ਹਨ। ਇਸ ਦੌਰਾਨ ਬੀਤੇ ਦਿਨ ਬਾਰਿਸ਼ ਤਾਂ ਕਈ ਜਗ੍ਹਾ ਹੋਈ ਹੈ ਪਰ ਫਿਰ ਵੀ ਕਈ ਜਗ਼੍ਹਾ ਮੌਸਮ ਹੁੰਮਸ ਭਰਿਆ ਹੀ ਹੈ।

ਪੰਜਾਬ ਵਿੱਚ ਸੋਮਵਾਰ ਨੂੰ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਕਾਰਨ ਮੌਸਮ ਸੁਹਾਵਣਾ ਹੋ ਗਿਆ। ਇਸ ਦੇ ਨਾਲ ਹੀ ਕੁਝ ਜ਼ਿਲ੍ਹਿਆਂ ਵਿੱਚ ਗਰਮੀ ਕਾਰਨ ਪਾਰਾ 40 ਡਿਗਰੀ ਤੱਕ ਵੀ ਦਰਜ ਕੀਤਾ ਗਿਆ। ਹਾਲਾਂਕਿ ਮੀਂਹ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ 2.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ ‘ਚ 0.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਪਰ ਫਿਲਹਾਲ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.4 ਡਿਗਰੀ ਵੱਧ ਰਿਹਾ ਹੈ।

ਮੌਸਮ ਵਿਭਾਗ ਨੇ ਮੰਗਲਵਾਰ ਅਤੇ ਬੁੱਧਵਾਰ ਨੂੰ ਤੇਜ਼ ਤੂਫਾਨ ਅਤੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਖਾਸ ਤੌਰ ‘ਤੇ ਮੰਗਲਵਾਰ ਨੂੰ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਪਟਿਆਲਾ ਵਿੱਚ 11.8 ਮਿਲੀਮੀਟਰ, ਲੁਧਿਆਣਾ ਵਿੱਚ 2.0, ਪਠਾਨਕੋਟ ਵਿੱਚ 2.5, ਗੁਰਦਾਸਪੁਰ ਵਿੱਚ 8.6 ਮਿਲੀਮੀਟਰ, ਐਸਬੀਐਸ ਨਗਰ ਵਿੱਚ 10.3 ਮਿਲੀਮੀਟਰ, ਰੋਪੜ ਅਤੇ ਪਠਾਨਕੋਟ ਸਮੇਤ ਆਸਪਾਸ ਦੇ ਜ਼ਿਲ੍ਹਿਆਂ ਵਿੱਚ 17.0 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।

ਸੋਮਵਾਰ ਨੂੰ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 36.6 ਡਿਗਰੀ, ਲੁਧਿਆਣਾ ਦਾ 35.0, ਪਟਿਆਲਾ ਦਾ 32.9, ਪਠਾਨਕੋਟ ਦਾ 35.7, ਬਠਿੰਡਾ ਦਾ ਵੱਧ ਤੋਂ ਵੱਧ 40 ਡਿਗਰੀ, ਬਰਨਾਲਾ ਦਾ 36.9, ਫਰੀਦਕੋਟ ਦਾ 38.9, ਫਿਰੋਜ਼ਪੁਰ ਦਾ 35.8 ਅਤੇ ਜਲੰਧਰ ਦਾ 35.8 ਡਿਗਰੀ ਰਿਹਾ।

error: Content is protected !!