ਸਕੂਲ਼ ਦੀ ਵਰਦੀ ‘ਚ ਹੋਟਲ ਦੇ ਕਮਰੇ ‘ਚ ਫੜੇ ਗਏ ਮੁੰਡਾ-ਕੁੜੀ, ਕਹਿੰਦੇ ਅਸੀਂ’ ‘ਭੈਣ-ਭਰਾ’ ਹਾਂ, ਮਹਿਲਾ ਲੀਡਰ ਨੇ ਮਾਰੇ ਥੱ+ਪੜ

(ਵੀਓਪੀ ਬਿਊਰੋ) ਮਾਪੇ ਬੱਚਿਆਂ ਨੂੰ ਲਾਡਾਂ ਨਾਲ ਪਾਲਦੇ ਨੇ ਤਾਕਿ ਬੱਚੇ ਪੜ ਲਿਖਕੇ ਨਾਮ ਰੋਸ਼ਨ ਕਰਨ।ਪਰ ਅੱਜਕੱਲ ਦੇ ਬੱਚੇ ਸੋਸ਼ਲ ਮੀਡੀਆਂ ਦੇ ਜਮਾਨੇ ਵਿਚ ਕਿਸ ਰਾਹ ਤੇ ਤੁਰ ਪਏ ਨੇ ਇਸਦੀ ਇੱਕ ਉਦਹਾਰਨ ਸਾਹਮਣੇ ਆਈ ਹੈ।ਦਰਅਸਲ ਫਾਜ਼ਿਲਕਾ ਦੇ ਗਾਂਧੀ ਚੌਕ ਤੋਂ ਹੰਗਾਮੇ ਦੀ ਇਕ ਖ਼ਬਰ ਸਾਹਮਣੇ ਆਈ ਹੈ। ਇੱਕ ਲੜਕਾ ਅਤੇ ਲੜਕੀ ਨੂੰ ਇੱਕ ਨਿੱਜੀ ਹੋਟਲ ਵਿੱਚ ਫੜ ਲਿਆ ਗਿਆ ਅਤੇ ਹੋਟਲ ਵਿੱਚ ਚੱਲ ਰਹੀਆਂ ਗਲਤ ਗਤੀਵਿਧੀਆਂ ਨੂੰ ਰੋਕਣ ਦੀ ਮੰਗ ਕੀਤੀ ਗਈ। ਫੜਿਆ ਗਿਆ ਲੜਕਾ ਅਤੇ ਲੜਕੀ ਸਕੂਲੀ ਵਿਦਿਆਰਥੀ ਹਨ। ਇਸ ਪੂਰੇ ਮਾਮਲੇ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਫਾਜ਼ਿਲਕਾ ਦੇ ਗਾਂਧੀ ਚੌਕ ਨੇੜੇ ਇਕ ਹੋਟਲ ਹੈ। ਜਿਸ ਵਿਚ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਅਧਿਕਾਰੀ ਆਸ਼ਾ ਸ਼ਰਮਾ ਨੇ ਇਕ ਸਕੂਲੀ ਲੜਕੇ ਅਤੇ ਲੜਕੀ ਨੂੰ ਸ਼ੱਕੀ ਹਾਲਾਤਾਂ ‘ਚ ਫੜਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।ਇਲਜ਼ਾਮ ਲਗਾਏ ਜਾ ਰਹੇ ਹਨ ਕਿ ਇੱਕ ਨਹੀਂ ਬਲਕਿ ਕਈ ਲੜਕੇ-ਲੜਕੀਆਂ ਰੋਜ਼ਾਨਾ ਸਕੂਲ ਬੰਕ ਕਰਕੇ ਇਸ ਹੋਟਲ ਵਿੱਚ ਆਉਂਦੇ ਹਨ। ਮਾਮਲੇ ਦੀ ਜਾਂਚ ਕਰਕੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਮੌਕੇ ’ਤੇ ਪਹੁੰਚੀ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਜ਼ਿਲ੍ਹਾ ਮੀਤ ਪ੍ਰਧਾਨ ਆਸ਼ਾ ਸ਼ਰਮਾ ਨੇ ਦੱਸਿਆ ਕਿ ਉਹ ਰੋਜ਼ਾਨਾ ਸਵੇਰੇ ਘਰ ਦੇ ਬਾਹਰ ਬੈਠ ਕੇ ਕਸਰਤ ਕਰਦੀ ਹੈ। ਇਸ ਹੋਟਲ ਵਿੱਚ ਹਰ ਰੋਜ਼ ਸਕੂਲੀ ਬੱਚੇ ਵਰਦੀ ਵਿੱਚ ਆਉਂਦੇ ਹਨ। ਅੱਜ ਵੀ ਜਦੋਂ ਉਹ ਬਾਹਰ ਬੈਠੀ ਸੀ ਤਾਂ ਇੱਕ ਕੁੜੀ ਮੁੰਡੇ ਦੇ ਨਾਲ ਆਈ ਤੇ ਅਸੀਂ ਹੋਟਲ ਦੇ ਅੰਦਰ ਚਲੇ ਗਏ। ਜਦੋਂ ਉਕਤ ਲੜਕੇ ਅਤੇ ਲੜਕੀ ਨੂੰ ਅੰਦਰ ਬੁਲਾਇਆ ਗਿਆ ਤਾਂ ਪਹਿਲਾਂ ਤਾਂ ਲੜਕੇ ਨੇ ਉਸ ਦੀ ਭੈਣ ਹੋਣ ਦੀ ਦਲੀਲ ਦਿੱਤੀ।

ਜਦੋਂ ਦੋਵੇਂ ਇੱਕ ਦੂਜੇ ਨੂੰ ਭੈਣ-ਭਰਾ ਕਹਿਣ ਲੱਗੇ ਤਾਂ ਉਨ੍ਹਾਂ ਨੂੰ ਆਪਣੇ ਮਾਪਿਆਂ ਨਾਲ ਗੱਲ ਕਰਵਾਉਣ ਲਈ ਕਿਹਾ ਗਿਆ। ਪਰ ਉਹ ਇਹ ਗੱਲ ਨਹੀਂ ਮੰਨੇ ਤੇ ਮੌਕੇ ਤੋਂ ਭੱਜ ਗਏ। ਜਿਨ੍ਹਾਂ ਦੀ ਕੁੱਟਮਾਰ ਵੀ ਕੀਤੀ ਗਈ। ਇਸ ਤੋਂ ਬਾਅਦ ‘ਆਪ’ ਮਹਿਲਾ ਆਗੂ ਨੇ ਇਲਾਕੇ ਦੇ ਲੋਕਾਂ ਨੂੰ ਆਪਣੀਆਂ ਧੀਆਂ ਦਾ ਖਿਆਲ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੁਝ ਨੌਜਵਾਨ ਲੜਕੀਆਂ ਨੂੰ ਵਰਗਲਾ ਕੇ ਹੋਟਲ ‘ਚ ਲਿਜਾ ਰਹੇ ਹਨ। ਜਿਸ ਵੱਲ ਮਾਪਿਆਂ ਨੂੰ ਵੀ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇਹ ਮਾਮਲਾ ਹਲਕਾ ਵਿਧਾਇਕ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ, ਉਥੇ ਪੁਲੀਸ ਨੂੰ ਵੀ ਸ਼ਿਕਾਇਤ ਕੀਤੀ ਜਾਵੇਗੀ।

error: Content is protected !!