Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
July
25
ਸ਼ਰਾਬੀ ਘਰਵਾਲੇ ਦੀ ਲੱਤ ਨੇ ਉਜਾੜ ਦਿੱਤਾ ਪਰਿਵਾਰ,ਤੰਗ ਪਤਨੀ ਨੇ ਬੇਟੀ ਸਮੇਂਤ ਖਾਧਾ ਜ਼ਹਿਰ, ਫਿਰ ਪਤੀ ਨੇ ਦਿੱਤੀ ਜਾਨ
Crime
Latest News
National
Politics
Punjab
ਸ਼ਰਾਬੀ ਘਰਵਾਲੇ ਦੀ ਲੱਤ ਨੇ ਉਜਾੜ ਦਿੱਤਾ ਪਰਿਵਾਰ,ਤੰਗ ਪਤਨੀ ਨੇ ਬੇਟੀ ਸਮੇਂਤ ਖਾਧਾ ਜ਼ਹਿਰ, ਫਿਰ ਪਤੀ ਨੇ ਦਿੱਤੀ ਜਾਨ
July 25, 2024
Voice of Punjab
ਅੱਜਕੱਲ ਪੰਜਾਬ ਵਿਚ ਨਸ਼ਾ ਇਸ ਕਦਰ ਫੈਲ ਗਿਆ ਹੈ ਇਸ ਨਸ਼ੇ ਨੇ ਕਈ ਘਰ ਉਜਾੜ ਦਿੱਤੇ ਨੇ।ਸਿਰਫ ਚਿੱਟਾ ਹੀ ਨਹੀਂ ਸ਼ਰਾਬ ਵੀ ਕਈ ਜਿੰਦਗੀਆਂ ਲਈ ਪਰੇਸ਼ਾਨੀ ਬਣ ਰਹੀ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ
ਨਵਾਂ ਸ਼ਹਿਰ ਦੇ ਥਾਣਾ ਸਦਰ ਨਵਾਂ ਸ਼ਹਿਰ ਵਿਖੇ ਆਉਂਦੇ ਪਿੰਡ ਮੱਲਪੁਰ ਅੜਕਾ ਵਿਖੇ ਘਰੇਲੂ ਕਲੇਸ਼ ਦੇ ਚਲਦੇ ਤਿੰਨ ਵਿਅਕਤੀਆਂ ਨੇ ਜ਼ਹਿਰ ਖਾ ਕੇ ਕੀਤੀ
ਆਪਣੀ ਜੀਵਨ ਲੀਲਾ ਸਮਾਪਤ ਕੀਤੀ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਮੱਲਪੁਰ ਅੜਕਾ ਦਾ ਅਵਤਾਰ ਸਿੰਘ ਹਮੇਸ਼ਾ ਸ਼ਰਾਬੀ ਹਾਲਤ ਵਿੱਚ ਰਹਿੰਦਾ ਸੀ ਤੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵੀ ਕੁੱਟਦਾ ਰਹਿੰਦਾ ਸੀ। ਸਵੇਰੇ ਸਵੇਰੇ ਜਦੋਂ ਅਵਤਾਰ ਸਿੰਘ ਨੇ ਆਪਣੀ ਪਤਨੀ ਸੋਨੀਆ ਤੇ ਪੁੱਤਰੀ ਮਨਪ੍ਰੀਤ ਨੂੰ ਕੁੱਟਮਾਰ ਕੀਤੀ ਤਾਂ ਇਹਨਾਂ ਦੋਨਾਂ ਵੱਲੋਂ ਕੋਈ ਜਹਰੀਲਾ ਪਦਾਰਥ ਖਾ ਲਿਆ ਗਿਆ
ਜਿਸ ਦੇ ਚਲਦੇ ਇਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਫਿਰ ਜਦੋਂ ਅਵਤਾਰ ਸਿੰਘ ਨੂੰ ਪਤਾ ਲੱਗਾ ਕਿ ਮੇਰੀ ਪਤਨੀ ਸੋਨੀਆ ਦੀ ਜ਼ਹਿਰੀਲਾ ਪਦਾਰਥ ਖਾਣ ਦੇ ਨਾਲ ਮੌਤ ਹੋ ਗਈ ਤੇ ਅਵਤਾਰ ਸਿੰਘ ਨੇ ਵੀ ਜ਼ਹਿਰੀਲਾ ਪਦਾਰਥ ਖਾ ਲਿਆ ਤੇ ਉਸ ਦੀ ਵੀ ਮੌਤ ਹੋ ਗਈ। ਇਸ ਉਪਰੰਤ ਮਨਪ੍ਰੀਤ ਨੇ ਵੀ ਦਮ ਤੋੜ ਦਿੱਤਾ ਤਿੰਨਾਂ ਦੀ ਘਰੇਲੂ ਕਲੇਸ਼ ਦੇ ਕਾਰਨ ਮੌਤ ਹੋ ਗਈ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟੀ ਹੋਈ ਹੈ।ਜਦਕਿ ਉਸ ਪਰਿਵਾਰ ਦੀ 11-12 ਸਾਲ ਦੀ ਲੜਕੀ ਸਕੂਲ ਗਈ ਹੋਈ ਸੀ। ਮਿਲੀ ਜਾਣਕਾਰੀ ਅਨੁਸਾਰ ਪਿੰਡ ਮੱਲਪੁਰ ਆਦਕਾ ਦਾ ਰਹਿਣ ਵਾਲਾ 37 ਸਾਲਾ ਅਵਤਾਰ ਸਿੰਘ ਆਪਣੀ 35 ਸਾਲਾ ਪਤਨੀ ਸੋਨੀਆ ਅਤੇ 15 ਸਾਲਾ ਵੱਡੀ ਬੇਟੀ ਅਤੇ ਛੋਟੀ ਬੇਟੀ ਨਾਲ ਖੁਸ਼ੀ -ਖੁਸ਼ੀ ਰਹਿ ਰਿਹਾ ਸੀ।ਬੁੱਧਵਾਰ ਸਵੇਰੇ ਅਵਤਾਰ ਸਿੰਘ, ਉਸ ਦੀ ਪਤਨੀ ਸੋਨੀਆ ਅਤੇ ਵੱਡੀ ਬੇਟੀ ਘਰ ‘ਚ ਖਾਣਾ ਖਾ ਰਹੇ ਸਨ। ਜਿਨ੍ਹਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਦਕਿ ਛੋਟੀ ਬੇਟੀ ਸਕੂਲ ਗਈ ਹੋਈ ਸੀ। ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਸੋਨੀਆ ਅਤੇ ਵੱਡੀ ਬੇਟੀ ਨੂੰ ਇਲਾਜ ਲਈ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ ‘ਚ ਅਤੇ ਅਵਤਾਰ ਸਿੰਘ ਨੂੰ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੋਨੀਆ ਅਤੇ ਉਸ ਦੀ ਬੇਟੀ ਨੂੰ ਸਵੇਰੇ ਕਰੀਬ ਸਾਢੇ 8 ਵਜੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਨੇ ਸਲਫਾਸ ਦੀ ਦਵਾਈ ਨਿਗਲ ਲਈ ਸੀ ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਉਨ੍ਹਾਂ ਦੱਸਿਆ ਕਿ ਬੱਚੀ ਦੀ ਬੁੱਧਵਾਰ ਸਵੇਰੇ 10 ਵਜੇ ਅਤੇ ਸੋਨੀਆ ਦੀ 12 ਵਜੇ ਮੌਤ ਹੋ ਗਈ। ਇਸ ਦੌਰਾਨ ਸੋਨੀਆ ਦੇ ਪਤੀ ਅਵਤਾਰ ਸਿੰਘ ਦੀ ਵੀ ਤਬੀਅਤ ਵਿਗੜ ਗਈ ਅਤੇ ਉਸ ਨੂੰ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਵੀ ਇਲਾਜ ਦੌਰਾਨ ਕਰੀਬ 1.30 ਵਜੇ ਮੌਤ ਹੋ ਗਈ। ਹੁਣ ਘਰ ਵਿੱਚ ਸਿਰਫ਼ 11-12 ਸਾਲ ਦੀ ਸਕੂਲ ਜਾਣ ਵਾਲੀ ਕੁੜੀ ਹੀ ਬਚੀ ਹੈ।
Post navigation
ਹਿੰਦੂ ਕਥਾਵਾਚਕ ਨੂੰ ਮਿਲੀ ਧਮਕੀ…ਕਿਹਾ- ਮੁਰਗੇ ਵਾਂਗੂ ਬੋਟੀ-ਬੋਟੀ ਕਰ ਦੇਵਾਂਗੇ, ਖਾਲਿ+ਸਤਾ+ਨੀਆਂ ਖਿਲਾਫ਼ ਜ਼ਹਿਰ ਉਗਲਣਾ ਬੰਦ ਕਰਦੇ
ਸਹੇਲੀ ਮਿਲਣ ਆਇਆ ਮੁੰਡਾ, ਮੋਟਰਸਾਈਕਲ ਦੇਖ ਪਿੰਡ ਵਾਲਿਆਂ ਨੂੰ ਹੋਇਆ ਸ਼ੱਕ, ਫਿਰ ਇੰਝ ਉਤਾਰਿਆ ਆਸ਼ਕੀ ਦਾ ਭੂਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us