ਕਿਸਾਨਾਂ ਨੂੰ ਲੈ ਕੇ ਭਿੜੇ ਸਰਕਾਰ ਤੇ ਵਿਰੋਧੀ ਧਿਰ, ਚੇਅਰਮੈਨ ਵਿਰੋਧੀ ਧਿਰ ਨੂੰ ਬੋਲਿਆ- PM ਜੀ ਕਿਸਾਨਾਂ ਲਈ ਕੰਮ ਕਰ ਰਹੇ ਨੇ ਤੁਹਾਨੂੰ ਕਿਸਾਨੀ ਦਾ ਓ-ਅ ਵੀ ਪਤਾ

ਕਿਸਾਨਾਂ ਨੂੰ ਲੈ ਕੇ ਭਿੜੇ ਸਰਕਾਰ ਤੇ ਵਿਰੋਧੀ ਧਿਰ, ਚੇਅਰਮੈਨ ਵਿਰੋਧੀ ਧਿਰ ਨੂੰ ਬੋਲਿਆ- PM ਜੀ ਕਿਸਾਨਾਂ ਲਈ ਕੰਮ ਕਰ ਰਹੇ ਨੇ ਤੁਹਾਨੂੰ ਕਿਸਾਨੀ ਦਾ ਓ-ਅ ਵੀ ਪਤਾ


ਦਿੱਲੀ (ਵੀਓਪੀ ਬਿਊਰੋ) ਮਾਨਸੂਨ ਸੈਸ਼ਨ ਦੌਰਾਨ ਸ਼ੁੱਕਰਵਾਰ ਨੂੰ ਉਪਰਲੇ ਸਦਨ ਰਾਜ ਸਭਾ ‘ਚ ਕਿਸਾਨਾਂ ਦੇ ਮੁੱਦੇ ‘ਤੇ ਭਾਰੀ ਹੰਗਾਮਾ ਹੋਇਆ। ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਐੱਮਐੱਸਪੀ ਬਾਰੇ ਚਰਚਾ ਕਰ ਰਹੇ ਸਨ। ਇਸ ‘ਤੇ ਕਾਂਗਰਸ ਸੰਸਦ ਮੈਂਬਰ ਰਣਦੀਪ ਸੁਰਜੇਵਾਲਾ, ਜੈਰਾਮ ਰਮੇਸ਼ ਅਤੇ ਸਪਾ ਸੰਸਦ ਰਾਮਜੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।


ਇਸ ‘ਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਦਖਲ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ। ਤੁਸੀਂ ਕਿਸਾਨ ਦੀ ਚਰਚਾ ਵਿੱਚ ਵਿਘਨ ਪਾ ਰਹੇ ਹੋ। ਕਿਸਾਨਾਂ ਦੇ ਮੁੱਦੇ ‘ਤੇ ਇਸ ਤਰ੍ਹਾਂ ਦਾ ਹੰਗਾਮਾ ਸਹੀ ਨਹੀਂ ਹੈ। ਇਹ ਕਿਸਾਨ ਦੀ ਸੇਵਾ ਕਰਨ ਦਾ ਤਰੀਕਾ ਨਹੀਂ ਹੈ। ਜੈਰਾਮ ਰਮੇਸ਼, ਤੁਸੀਂ ਕਿਸਾਨਾਂ ਬਾਰੇ ‘ਕ’, ‘ਖ’, ‘ਗ’ ਅਤੇ ‘ਡ’ (ਓ, ਅ,) ਵੀ ਨਹੀਂ ਜਾਣਦੇ ਹੋ।


ਦਰਅਸਲ, ਰਾਜ ਸਭਾ ਦੀ ਕਾਰਵਾਈ ਵਿੱਚ ਪ੍ਰਸ਼ਨ ਕਾਲ ਦੌਰਾਨ ਸਮਾਜਵਾਦੀ ਪਾਰਟੀ ਦੇ ਸੰਸਦ ਰਾਮ ਜੀ ਸੁਮਨ ਐੱਮਐੱਸਪੀ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਸਵਾਲ ਕਰ ਰਹੇ ਸਨ। ਉਨ੍ਹਾਂ ਨੇ ਕਿਸਾਨਾਂ ਦੀ ਮਦਦ ਲਈ 12 ਜੁਲਾਈ 2000 ਨੂੰ ਬਣਾਈ ਗਈ ਕਮੇਟੀ ‘ਤੇ ਸਵਾਲ ਉਠਾਏ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉਨ੍ਹਾਂ ਦੇ ਸਵਾਲ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਇਸ ਕਮੇਟੀ ਦੇ ਗਠਨ ਦਾ ਮਕਸਦ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਮੁਹੱਈਆ ਕਰਵਾਉਣਾ, ਸਿਸਟਮ ਨੂੰ ਪਾਰਦਰਸ਼ੀ ਬਣਾਉਣਾ ਅਤੇ ਖੇਤੀ ਕੀਮਤਾਂ ਅਤੇ ਖੇਤੀ ਵੰਡ ਪ੍ਰਣਾਲੀ ਨੂੰ ਹੋਰ ਖੁਦਮੁਖਤਿਆਰੀ ਦੇਣ ਲਈ ਸੁਝਾਅ ਦੇਣਾ ਹੈ। ਕਿਸਾਨ ਸਾਡੇ ਲਈ ਰੱਬ ਵਾਂਗ ਹਨ। ਕਿਸਾਨ ਦੀ ਸੇਵਾ ਕਰਨਾ ਸਾਡੇ ਲਈ ਪੂਜਾ ਵਾਂਗ ਹੈ।


ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਨੇ ਅੱਗੇ ਦੱਸਿਆ ਕਿ ਇਸ ਕਮੇਟੀ ਤਹਿਤ ਹੁਣ ਤੱਕ 22 ਮੀਟਿੰਗਾਂ ਹੋ ਚੁੱਕੀਆਂ ਹਨ। ਕਮੇਟੀ ਵੱਲੋਂ ਕੀਤੀਆਂ ਸਿਫ਼ਾਰਸ਼ਾਂ ‘ਤੇ ਵਿਚਾਰ ਕੀਤਾ ਜਾਵੇਗਾ। ਇਸ ‘ਤੇ ਸਪਾ ਸਾਂਸਦ ਰਾਮ ਜੀ ਨੇ ਤਾਅਨਾ ਮਾਰਦੇ ਹੋਏ ਕਿਹਾ ਕਿ ਜਿਹੜੇ ਲੋਕ ਕਿਸਾਨ ਨੂੰ ਭਗਵਾਨ ਕਹਿ ਰਹੇ ਹਨ ਉਨ੍ਹਾਂ ਦਾ ਕਿਸਾਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਤੁਸੀਂ ਸਿੱਧਾ ਜਵਾਬ ਕਿਉਂ ਨਹੀਂ ਦਿੰਦੇ ਕਿ ਤੁਸੀਂ MSP ਨੂੰ ਕਾਨੂੰਨੀ ਦਰਜਾ ਦੇਣਾ ਚਾਹੁੰਦੇ ਹੋ ਜਾਂ ਨਹੀਂ?

ਇਸ ਤੋਂ ਬਾਅਦ ਸ਼ਿਵਰਾਜ ਸਿੰਘ ਨੇ ਸਪਾ ਦੇ ਸੰਸਦ ਮੈਂਬਰ ਰਾਮ ਜੀ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਸਹੀ ਮੁੱਲ ਦਿਵਾਉਣ ਲਈ ਐਮਐਸਪੀ ਦੀਆਂ ਦਰਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਕਿਸਾਨਾਂ ਦੇ ਹਿੱਤ ਵਿੱਚ ਫੈਸਲੇ ਲੈ ਰਹੇ ਹਨ।

error: Content is protected !!