ਜਾਣਕਾਰੀ ਮੁਤਾਬਕ ਪਰਿਵਾਰ ਕਿਸ਼ਤਵਾੜ ਤੋਂ ਸਿੰਥਨ ਟਾਪ ਦੇ ਰਸਤੇ ਮਾਰਵਾਹ ਵੱਲ ਜਾ ਰਿਹਾ ਸੀ। ਫਿਰ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਵਿਚ ਸ਼ਾਮਲ ਇਮਤਿਆਜ਼ ਪੇਸ਼ੇ ਤੋਂ ਪੁਲਿਸ ਮੁਲਾਜ਼ਮ ਸੀ।
ਇਸ ਦੇ ਨਾਲ ਹੀ ਕਾਰ ਵਿੱਚ ਪੰਜ ਬੱਚੇ ਅਤੇ ਦੋ ਔਰਤਾਂ ਵੀ ਸ਼ਾਮਲ ਸਨ। ਇਨ੍ਹਾਂ ਸਾਰਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ‘ਚ ਪਤੀ-ਪਤਨੀ ਦੀ ਪਛਾਣ ਇਮਤਿਆਜ਼ ਅਤੇ ਉਸ ਦੀ ਪਤਨੀ ਅਫਰੋਜ਼ਾ, ਅਰੀਬਾ ਇਮਤਿਆਜ਼ ਧੀ (12 ਸਾਲ), ਅਨੀਆ ਜਾਨ ਧੀ (10 ਸਾਲ), ਅਬਾਨ ਇਮਤਿਆਜ਼ ਧੀ (6ਸਾਲ ), ਮਾਜਿਦ ਅਹਿਮਦ, ਪਤਨੀ ਰੇਸ਼ਮਾ (40), ਮੁਸੈਬ ਮਜੀਦ ਪੁੱਤਰ (16 ਸਾਲ), ਮੁਸ਼ੈਲ ਮਜੀਦ ਪੁੱਤਰ( 8 ਸਾਲ) ਵਜੋਂ ਹੋਈ ਹੈ।